ਚੀਨ ਕੋਰੋਨਾ ਅਪ਼ਡੇਟ: ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਦਾ ਪ੍ਰਕੋਪ ਮੁੜ ਸ਼ੁਰੂ ਹੋ ਗਿਆ ਹੈ। ਚੀਨ ਉੱਤੇ ਹਮੇਸ਼ਾ ਕੋਰੋਨਾ ਦੇ ਅੰਕੜੇ ਛੁਪਾਉਣ ਦੇ ਇਲਜ਼ਾਮ ਲੱਗਦੇ ਆਏ ਹਨ। ਮਿਲੀ ਜਾਣਕਾਰੀ ਅਨੁਸਾਰ ਚੀਨ ਸਰਕਾਰ ਦੀ ਇਕ ਅਥਾਰਟੀ ਨੇ ਅੰਕੜੇ ਦਿੱਤੇ ਹਨ ਜਿਸ ਨੂੰ ਦੇਖ ਕੇ ਹਰ ਕੋਈ ਖੌਫ਼ ਵਿੱਚ ਆ ਰਿਹਾ ਹੈ। ਚੀਨ ਵਿੱਚ ਇਕ ਦਿਨ ਵਿੱਚ 3 ਕਰੋੜ 70 ਲੱਖ ਨੂੰ ਲੋਕ ਕੋਰੋਨਾ ਵਾਇਰਸ ਤੋਂ ਸੰਕਰਮਣ ਹਨ।ਇਹ ਅੰਕੜਾ ਨੇ ਪੁਰਾਣੇ ਸਾਰੇ ਰਿਕਾਰਡ ਤੋੜ ਦਿੱਤੇ ਹਨ।ਦੱਸਿਆ ਜਾ ਰਿਹਾ ਹੈ ਕਿ ਚੀਨ ਦੀ ਕੁਲ ਜਨਸੰਖਿਆ ਦੇ 28 ਫੀਸਦੀ ਭਾਵ 248 ਮਿਲੀਅਨ ਲੋਕ ਇਕ ਮਹੀਨੇ ਵਿੱਚ ਕੋਰੋਨਾ ਵਾਇਰਸ ਦੀ ਲੇਪਟ ਵਿੱਚ ਆ ਗਏ ਹਨ। ਕੋਰੋਨਾ ਵਾਇਰਸ ਨੇ ਚੀਨ ਵਿੱਚ ਮੁੜ ਤਬਾਹੀ ਮਿਚਾ ਦਿੱਤੀ ਹੈ।ਉਥੇ ਹੀ ਮੀਡੀਆ ਰਿਪੋਰਟਸ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਚੀਨ ਵਿੱਚ ਹਸਪਤਾਲਾਂ ਵਿੱਚ ਲੋਕਾਂ ਨੂੰ ਬੈੱਡ ਨਹੀ ਮਿਲ ਰਹੇ ਹਨ ਉਥੇ ਹੀ ਲੋਕ ਵਾਇਰਸ ਕਾਰਨ ਬੇਹੱਦ ਪਰੇਸ਼ਾਨ ਹੋ ਰਹੇ ਹਨ। ਵਿਸ਼ਵ ਦੇ ਬਾਕੀ ਦੇਸ਼ਾਂ ਨੂੰ ਵੀ ਕੋਰੋਨਾ ਦੇ ਮੁੜ ਸ਼ੁਰੂ ਹੋਏ ਕਹਿਰ ਦਾ ਡਰ ਸਤਾ ਰਿਹਾ ਹੈ।