ਬੱਚੇ ਨੇ ਅਧਿਆਪਕ ਨੂੰ ਛੁੱਟੀ ਲਈ ਲਿਖੀ ਅਜਿਹੀ ਅਰਜ਼ੀ, ਪੜ੍ਹ ਨਹੀਂ ਰੁਕੇਗਾ ਹਾਸਾ
ਲਖਨਊ, 9 ਨਵੰਬਰ: ਇੱਕ ਸਕੂਲੀ ਬੱਚੇ ਵੱਲੋਂ ਆਪਣੇ 'ਮਸਾਬ' ਨੂੰ ਛੁੱਟੀ ਦੇਣ ਦੀ ਅਰਜ਼ੀ ਇੰਟਰਨੈੱਟ ਅਤੇ ਸੋਸ਼ਲ ਮੀਡੀਆ 'ਤੇ ਧੜੱਲੇਦਾਰ ਤਰੀਕੇ ਨਾਲ ਵਾਇਰਲ ਜਾ ਰਹੀ ਹੈ। ਬੱਚੇ ਦੀ ਇਹ ਐਪਲੀਕੇਸ਼ਨ ਕਾਫੀ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ ਨੂੰ ਕਾਫੀ ਸ਼ੇਅਰ ਕਰ ਰਹੇ ਹਨ ਅਤੇ ਇਸ 'ਤੇ ਕਮੈਂਟ ਵੀ ਕਰ ਰਹੇ ਹਨ। ਇਹ ਸਪੱਸ਼ਟ ਨਹੀਂ ਹੈ ਕਿ ਅਰਜ਼ੀ ਕਿਸ ਤਰੀਕ ਦੀ ਹੈ ਪਰ ਇਹ ਯਕੀਨੀ ਤੌਰ 'ਤੇ ਲੋਕਾਂ ਨੂੰ ਹੱਸਣ ਲਈ ਮਜਬੂਰ ਕਰ ਰਹੀ ਹੈ।
ਦਿਲਚਸਪ ਛੁੱਟੀ ਦੀ ਅਰਜ਼ੀ
ਇਹ ਮਾਮਲਾ ਯੂਪੀ ਦੇ ਬੁੰਦੇਲਖੰਡ ਇਲਾਕੇ ਦੇ ਇੱਕ ਸਕੂਲ ਵਿੱਚ ਪੜ੍ਹਦੇ ਬੱਚੇ ਦਾ ਹੈ। ਬੱਚਾ ਜਿਸਦਾ ਨਾਂਅ 'ਕਲੁਆ' ਹੈ ਉਸ ਦੀ ਇਸ ਵਾਇਰਲ ਐਪਲੀਕੇਸ਼ਨ ਨੂੰ ਸੋਸ਼ਲ ਮੀਡੀਆ 'ਤੇ ਲੱਖਾਂ ਲੋਕਾਂ ਨੇ ਸ਼ੇਅਰ ਅਤੇ ਟਵੀਟ ਕੀਤਾ ਹੈ, ਜਿਸ ਵਿੱਚ ਕੁੱਝ ਆਈਏਐਸ ਅਫਸਰ ਅਤੇ ਬੁੱਧੀਜੀਵੀ ਵੀ ਸ਼ਾਮਲ ਹਨ। ਦਰਖਾਸਤ ਵਿੱਚ ਉਸਨੇ ਆਪਣਾ ਨਾਮ ਕਲੂਆ ਲਿਖਿਆ ਹੈ ਅਤੇ ਬਿਮਾਰੀ ਦੇ ਮਾਮਲੇ ਵਿੱਚ ਅਧਿਆਪਕ ਤੋਂ ਛੁੱਟੀ ਮੰਗਣ ਲਈ ਲਿਖਿਆ ਹੈ, ਉੱਪਰ ਲਿਖਿਆ ਹੈ ‘ਛੁੱਟੀ ਲਈ ਅਰਜ਼ੀ ਪੱਤਰ, ਸੇਵਾ ਵਿੱਚ, ਸ਼੍ਰੀਮਾਨ ਮਸਾਬ, ਸੈਕੰਡਰੀ ਸਕੂਲ ਬੁੰਦੇਲਖੰਡ ਮਹਾਨੁਭਾਵ'।
ਇਸ ਤੋਂ ਬਾਅਦ ਇਹ ਅਰਜ਼ੀ ਦੂਸਰੀ ਪੰਗਤੀ ਤੋਂ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ, 'ਤੋ ਮਾਸਾਬ ਐਸੋ ਹੈ ਕਿ ਦੋ ਦਿਨਾ ਸੇ ਚੜ੍ਹ ਰਹੋ ਹੈ ਜੋ ਬੁਖ਼ਾਰ ਔਰ ਉਪਰ ਸੇ ਜਾ ਨਾਕ ਬਹਿ ਰਹੀ ਸੋ ਅਲਗ। ਜਈ ਕੇ ਮਾਰੇ ਹਮ ਸਕੂਲ ਨਹੀਂ ਆ ਪਾਹੇ ਸੋ ਤੁਮਾਏ ਪਾਓ ਪਰ ਕੇ ਨਿਵੇਦਨ ਆਏ ਕਿ ਦੋ-ਚਾਰ ਦਿਨਾ ਕੀ ਛੁੱਟੀ ਦੇ ਦੇਤੇ, ਤੋ ਬੜੋ ਅੱਛੋ ਰਹਤੋ ਔਰ ਅਗਰ ਹਮ ਨਈ ਆਏ ਤੋ ਕੋਨ ਸੋ ਤੁਮਾਓ ਸਕੂਲ ਬੰਦ ਹੋ ਜੈ।"
ਇਸ ਵਿੱਚ ਕਲੂਆ ਲਿਖਦਾ ਹੈ, "ਅਧਿਆਪਕਾ ਜੀ, ਇੰਝ ਹੈ ਕਿ ਦੋ ਦਿਨਾਂ ਤੋਂ ਬੁਖ਼ਾਰ ਚੜ੍ਹ ਰਿਹਾ ਅਤੇ ਉੱਤੋਂ ਦੀ ਨੱਕ ਅਲੱਗ ਤੋਂ ਬਹਿ ਰਿਹਾ ਹੈ। ਇਸ ਕਰਕੇ ਮੈਂ ਸਕੂਲ ਨਹੀਂ ਆ ਪਾ ਰਿਹਾ, ਇਸ ਲਈ ਤੁਹਾਡੇ ਪੈਰੀ ਪੈਂਦਾਂ ਤੇ ਬੇਨਤੀ ਕਰਦਾਂ ਕਿ 2-4 ਦਿਨਾਂ ਦੀ ਛੁੱਟੀ ਦੇ ਦਿੰਦੇ ਹੋ ਤਾਂ ਬੜਾ ਚੰਗਾ ਹੋਵੇਗਾ ਅਤੇ ਜੇਕਰ ਮੈਂ ਨਹੀਂ ਆਉਂਦਾ ਤਾਂ ਕਿਹੜਾ ਤੁਹਾਡਾ ਸਕੂਲ ਬੰਦ ਹੋ ਜਾਣਾ"
ਆਈਏਐਸ ਅਰਪਿਤ ਵਰਮਾ ਦੁਆਰਾ ਆਪਣੇ ਟਵਿੱਟਰ ਹੈਂਡਲ 'ਤੇ ਸਾਂਝੀ ਕੀਤੀ ਗਈ ਇਸ ਛੁੱਟੀ ਦੀ ਅਰਜ਼ੀ ਨੂੰ ਬੁੰਦੇਲਖੰਡੀ ਭਾਸ਼ਾ ਵਿੱਚ ਲਿਖਿਆ ਗਿਆ ਹੈ। ਜਿਸਨੂੰ ਇੰਟਰਨੈੱਟ 'ਤੇ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।छुट्टी के लिए आवेदन पत्र! ???????? pic.twitter.com/RVgTX5pdM1 — Arpit Verma IAS (@arpit_verma13) April 29, 2022
- PTC NEWS