Fri, Sep 27, 2024
Whatsapp

Free Plot scheme : ਮੁਫ਼ਤ 'ਚ ਲੈਣਾ ਹੈ ਸਰਕਾਰੀ ਪਲਾਟ ਤਾਂ 30 ਸਤੰਬਰ ਤੱਕ ਕਰ ਦਿਓ ਅਪਲਾਈ, 6 ਲੱਖ ਰੁਪਏ ਤੱਕ ਮਿਲੇਗਾ ਕਰਜ਼ਾ!

Pradhan Mantri Awas Yojana : ਯੋਜਨਾ ਲਈ ਔਨਲਾਈਨ ਅਰਜ਼ੀ ਦਿੱਤੀਆਂ ਜਾ ਸਕਦੀਆਂ ਹਨ। ਅਜਿਹੇ 'ਚ ਜੇਕਰ ਤੁਸੀਂ ਵੀ ਅਰਜ਼ੀ ਦੇਣਾ ਚਾਹੁੰਦੇ ਹੋ, ਤਾਂ ਤੁਸੀਂ ਅਧਿਕਾਰਤ ਵੈੱਬਸਾਈਟ hfa.haryana.gov.in 'ਤੇ ਜਾ ਕੇ ਰਜਿਸਟਰ ਕਰ ਸਕਦੇ ਹੋ।

Reported by:  PTC News Desk  Edited by:  KRISHAN KUMAR SHARMA -- September 27th 2024 03:56 PM
Free Plot scheme : ਮੁਫ਼ਤ 'ਚ ਲੈਣਾ ਹੈ ਸਰਕਾਰੀ ਪਲਾਟ ਤਾਂ 30 ਸਤੰਬਰ ਤੱਕ ਕਰ ਦਿਓ ਅਪਲਾਈ, 6 ਲੱਖ ਰੁਪਏ ਤੱਕ ਮਿਲੇਗਾ ਕਰਜ਼ਾ!

Free Plot scheme : ਮੁਫ਼ਤ 'ਚ ਲੈਣਾ ਹੈ ਸਰਕਾਰੀ ਪਲਾਟ ਤਾਂ 30 ਸਤੰਬਰ ਤੱਕ ਕਰ ਦਿਓ ਅਪਲਾਈ, 6 ਲੱਖ ਰੁਪਏ ਤੱਕ ਮਿਲੇਗਾ ਕਰਜ਼ਾ!

Chief Minister Rural Housing Scheme : ਅੱਜਕਲ੍ਹ ਕੇਂਦਰ ਅਤੇ ਰਾਜ ਸਰਕਾਰਾਂ ਸਾਰਿਆਂ ਨੂੰ ਮਕਾਨ ਦੇਣ ਲਈ ਯਤਨ ਕਰ ਰਹੀਆਂ ਹਨ। ਕੇਂਦਰ ਸਰਕਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਚਲਾ ਰਹੀ ਹੈ। ਹਰਿਆਣਾ 'ਚ ਵੀ ਸਰਕਾਰ ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਦੇ ਤਹਿਤ ਗਰੀਬਾਂ ਨੂੰ 50 ਵਰਗ ਗਜ਼ ਅਤੇ 100 ਵਰਗ ਗਜ਼ ਦੇ ਮੁਫਤ ਪਲਾਟ ਦੇ ਰਹੀ ਹੈ। ਇਸ ਯੋਜਨਾ ਲਈ ਔਨਲਾਈਨ ਅਰਜ਼ੀ ਦਿੱਤੀਆਂ ਜਾ ਸਕਦੀਆਂ ਹਨ।

ਯੋਜਨਾ 'ਚ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 30 ਸਤੰਬਰ, 2024 ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਅਰਜ਼ੀ ਦੇਣਾ ਚਾਹੁੰਦੇ ਹੋ, ਤਾਂ ਤੁਸੀਂ ਅਧਿਕਾਰਤ ਵੈੱਬਸਾਈਟ hfa.haryana.gov.in 'ਤੇ ਜਾ ਕੇ ਰਜਿਸਟਰ ਕਰ ਸਕਦੇ ਹੋ। ਇਸ ਯੋਜਨਾਂ ਦੇ ਤਹਿਤ ਲਾਭਪਾਤਰੀ ਮਕਾਨ ਬਣਾਉਣ ਲਈ ਬੈਂਕ ਤੋਂ 6 ਲੱਖ ਰੁਪਏ ਤੱਕ ਦਾ ਕਰਜ਼ਾ ਲੈ ਸਕਣਗੇ।


ਕੌਣ ਦੇ ਸਕਦਾ ਹੈ ਅਰਜ਼ੀ

ਯੋਜਨਾ ਲਈ ਸਿਰਫ਼ ਹਰਿਆਣਾ ਦੇ ਵਾਸੀ ਹੀ ਅਰਜ਼ੀ ਦੇ ਸਕਦੇ ਹਨ। ਸਿਰਫ਼ ਹਰਿਆਣਾ ਦੇ ਉਹ ਲੋਕ, ਜੋ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੇ ਅਧੀਨ ਆਉਂਦੇ ਹਨ ਜਾਂ ਕੱਚੇ ਘਰਾਂ 'ਚ ਰਹਿੰਦੇ ਹਨ, ਸਮਾਜਿਕ ਤੌਰ 'ਤੇ ਪਛੜੇ ਵਰਗ ਨਾਲ ਸਬੰਧਤ ਹਨ, ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਦਾ ਫਾਇਦਾ ਲੈਣ ਦੇ ਹੱਕਦਾਰ ਹਨ। ਨਾਲ ਹੀ ਬਿਨੈਕਾਰ ਨੂੰ ਕਿਸੇ ਸਰਕਾਰੀ ਸਕੀਮ 'ਚ ਪਲਾਟ ਨਹੀਂ ਮਿਲਿਆ ਹੋਣਾ ਚਾਹੀਦਾ। ਬਿਨੈਕਾਰ ਦੀ ਸਾਲਾਨਾ ਆਮਦਨ 1.80 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ। ਪੇਂਡੂ ਅਤੇ ਸ਼ਹਿਰੀ ਦੋਵਾਂ ਖੇਤਰਾਂ ਦੇ ਬੀਪੀਐਲ ਪਰਿਵਾਰ ਇਸ ਯੋਜਨਾ ਅਧੀਨ ਯੋਗ ਹੋਣਗੇ।

ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਦਾ ਵਿਸਤ੍ਰਿਤ ਰੂਪ

ਹਰਿਆਣਾ ਸਰਕਾਰ ਨੇ ਮੁੱਖ ਮੰਤਰੀ ਗ੍ਰਾਮੀਣ ਵਿਕਾਸ ਯੋਜਨਾ ਦਾ ਵਿਸਤਾਰ ਕਰਦੇ ਹੋਏ ਹੁਣ ਰਾਜ ਦੇ ਯੋਗ ਬੀਪੀਐਲ ਪਰਿਵਾਰਾਂ ਨੂੰ ਪਲਾਟ ਪ੍ਰਦਾਨ ਕਰਨ ਲਈ ਰਜਿਸਟ੍ਰੇਸ਼ਨ ਖੋਲ੍ਹ ਦਿੱਤੀ ਹੈ। 2024-2027 ਦੀ ਮਿਆਦ ਦੇ ਦੌਰਾਨ ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਵਿਸਤਾਰ (MMGAY-E) ਲਈ ਅਨੁਮਾਨਿਤ ਪ੍ਰੋਜੈਕਟ ਲਾਗਤ 2,950.86 ਕਰੋੜ ਰੁਪਏ ਰੱਖੀ ਗਈ ਹੈ।

ਕਿੰਨੇ ਗਜ਼ ਦਾ ਪਲਾਟ ਮਿਲੇਗਾ?

ਰਾਜ ਸਰਕਾਰ ਦੇ ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਵਿਸਥਾਰ (MMGAY-E) ਦੇ ਬਿਨੈਕਾਰਾਂ ਨੂੰ 50 ਅਤੇ 100 ਵਰਗ ਗਜ਼ ਦੇ ਪਲਾਟ ਦਿੱਤੇ ਜਾਣਗੇ। ਇਸ ਯੋਜਨਾ ਦੇ ਤਹਿਤ ਪੇਂਡੂ ਖੇਤਰ ਦੇ ਬੀਪੀਐਲ ਪਰਿਵਾਰਾਂ ਨੂੰ ਮਹਾਗ੍ਰਾਮ ਪੰਚਾਇਤਾਂ 'ਚ 50 ਵਰਗ ਗਜ਼ ਅਤੇ ਆਮ ਪੰਚਾਇਤਾਂ 'ਚ 100 ਵਰਗ ਗਜ਼ ਦੇ ਰਿਹਾਇਸ਼ੀ ਪਲਾਟ ਦਿੱਤੇ ਜਾਣਗੇ। ਇਸ ਯੋਜਨਾਂ ਤਹਿਤ ਲਾਭਪਾਤਰੀ ਮਕਾਨ ਬਣਾਉਣ ਲਈ ਬੈਂਕ ਤੋਂ 6 ਲੱਖ ਰੁਪਏ ਤੱਕ ਦਾ ਕਰਜ਼ਾ ਲੈ ਸਕਣਗੇ।

ਪਰਿਵਾਰ ਦਾ ਪਛਾਣ ਪੱਤਰ ਹੋਣਾ ਲਾਜ਼ਮੀ

ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਦਾ ਫਾਇਦਾ ਲੈਣ ਲਈ ਪਰਿਵਾਰ ਦਾ ਪਛਾਣ ਪੱਤਰ ਬਣਨਾ ਜ਼ਰੂਰੀ ਹੈ। ਨਾਲ ਹੀ, ਬਿਨੈਕਾਰ ਦਾ ਮੋਬਾਈਲ ਨੰਬਰ ਵੀ PPP ਨਾਲ ਲਿੰਕ ਹੋਣਾ ਚਾਹੀਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਅਰਜ਼ੀ ਦੇਣ ਸਮੇਂ, ਰਜਿਸਟ੍ਰੇਸ਼ਨ ਲਈ ਰਜਿਸਟਰਡ ਮੋਬਾਈਲ ਨੰਬਰ 'ਤੇ ਇੱਕ OTP ਭੇਜਿਆ ਜਾਵੇਗਾ।

ਰਜਿਸਟਰ ਕਰਨ ਦਾ ਆਸਾਨ ਤਰੀਕਾ

ਵੈਸੇ ਤਾਂ ਮੁੱਖ ਮੰਤਰੀ ਗ੍ਰਾਮੀਣ ਵਿਕਾਸ ਯੋਜਨਾ ਲਈ ਤੁਸੀਂ ਖੁਦ ਔਨਲਾਈਨ ਅਪਲਾਈ ਕਰ ਸਕਦੇ ਹੋ। ਪਰ ਸਰਵਿਸ ਸੈਂਟਰ 'ਤੇ ਜਾ ਕੇ ਵੀ ਇਸ ਯੋਜਨਾ ਦਾ ਫਾਇਦਾ ਲੈਣ ਲਈ ਅਰਜ਼ੀ ਦੇ ਸਕਦੇ ਹੋ। ਔਨਲਾਈਨ ਅਰਜ਼ੀ ਦੇਣ ਦਾ ਆਸਾਨ ਤਰੀਕਾ ਹੇਠ ਲਿਖੇ ਮੁਤਾਬਕ ਹੈ।

  • ਸਭ ਤੋਂ ਪਹਿਲਾ ਅਧਿਕਾਰਤ ਪੋਰਟਲ 'ਤੇ https://hfa.haryana.gov.in/mmgaye ਜਾਣਾ ਹੋਵੇਗਾ।
  • ਫਿਰ ਨਵੀਂ ਰਜਿਸਟ੍ਰੇਸ਼ਨ ਦੇ ਵਿਕਲਪ ਨੂੰ ਚੁਣਨਾ ਹੋਵੇਗਾ।
  • ਇਸ ਤੋਂ ਬਾਅਦ ਰਜਿਸਟ੍ਰੇਸ਼ਨ ਪੰਨਾ ਇੱਕ ਨਵੀਂ ਟੈਬ 'ਚ ਖੁੱਲ੍ਹੇਗਾ।
  • ਫਿਰ ਮੋਬਾਈਲ ਨੰਬਰ, ਪਰਿਵਾਰਕ ਪਛਾਣ ਪੱਤਰ ID ਅਤੇ ਆਧਾਰ ਕਾਰਡ ਨੰਬਰ ਆਦਿ ਦਰਜ ਕਰਨਾ ਹੋਵੇਗਾ।
  • ਸਾਰੇ ਵੇਰਵੇ ਦਰਜ ਕਰਨ 'ਤੋਂ ਬਾਅਦ ਇੱਕ OTP ਆਵੇਗਾ, ਇਸ ਨੂੰ ਨਿਰਧਾਰਤ ਸਥਾਨ 'ਤੇ ਦਾਖਲ ਕਰਨਾ ਹੋਵੇਗਾ।
  • ਅੰਤ 'ਚ ਪੂਰੀ ਤਸਦੀਕ ਦੇ ਵਿਕਲਪ ਨੂੰ ਚੁਣਨਾ ਹੋਵੇਗਾ।
  • ਇਸ ਤੋਂ ਬਾਅਦ ਰਜਿਸਟਰ 'ਤੇ ਕਲਿੱਕ ਕਰੋ ਅਤੇ ਰਜਿਸਟਰ ਕਰੋ।

- PTC NEWS

Top News view more...

Latest News view more...

PTC NETWORK