ਮੁੱਖ ਮੰਤਰੀ ਭਗਵੰਤ ਮਾਨ ਨੇ ਲੋਹੜੀ ਦੀਆਂ ਦਿੱਤੀਆਂ ਮੁਬਾਰਕਾਂ
ਚੰਡੀਗੜ੍ਹ : ਅੱਜ ਪੂਰਾ ਦੇਸ਼ ਵਿਰਾਸਤੀ ਤਿਉਹਾਰ ਲੋਹੜੀ ਮਨਾ ਰਿਹਾ ਹੈ। ਧਾਰਮਿਕ ਸਥਾਨਾਂ ਤੇ ਬਾਜ਼ਾਰਾਂ ਵਿਚ ਰੌਣਕ ਨਜ਼ਰ ਆ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਹੜੀ ਦੇ ਤਿਉਹਾਰ ਦੀਆਂ ਸਮੂਹ ਪੰਜਾਬ ਵਾਸੀਆਂ ਨੂੰ ਮੁਬਾਰਕਾਂ ਦਿੱਤੀਆਂ ਹਨ। ਉਨ੍ਹਾਂ ਨੇ ਟਵੀਟ ਕਰਕੇ ਮੁਬਾਰਕ ਦਿੰਦੇ ਹੋਏ ਕਿਹਾ ਕਿ ਖ਼ੁਸ਼ੀਆਂ ਦੇ ਤਿਉਹਾਰ ਲੋਹੜੀ ਦੀਆਂ ਸਾਰੇ ਪੰਜਾਬੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਹੋਣ।
ਉਨ੍ਹਾਂ ਕਿਹਾ ਕਿ ਪਰਮਾਤਮਾ ਇਹ ਲੋਹੜੀ ਸਾਰਿਆਂ ਦੇ ਵਿਹੜੇ ਖ਼ੁਸ਼ੀਆਂ-ਖੇੜੇ ਲੈ ਕੇ ਆਵੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਦਲਿੱਦਰ ਰੂਪੀ ਸਮਾਜ ਵਿਰੋਧੀ ਤਾਕਤਾਂ ਦਾ ਸਫ਼ਾਇਆ ਹੋਵੇ ਅਤੇ ਪੰਜਾਬ ਸਦਾ ਵਾਂਗ ਚੜ੍ਹਦੀ ਕਲਾ 'ਚ ਰਹੇ।
ਖ਼ੁਸ਼ੀਆਂ ਦੇ ਤਿਉਹਾਰ ਲੋਹੜੀ ਦੀਆਂ ਸਾਰੇ ਪੰਜਾਬੀਆਂ ਨੂੰ ਬਹੁਤ-ਬਹੁਤ ਵਧਾਈਆਂ…ਪਰਮਾਤਮਾ ਕਰੇ ਇਹ ਲੋਹੜੀ ਸਾਰਿਆਂ ਦੇ ਵੇਹੜੇ ਖ਼ੁਸ਼ੀਆਂ-ਖੇੜੇ ਲੈ ਕੇ ਆਵੇ…
ਦਲਿੱਦਰ ਰੂਪੀ ਸਮਾਜ ਵਿਰੋਧੀ ਤਾਕਤਾਂ ਦਾ ਸਫ਼ਾਇਆ ਹੋਵੇ…ਪੰਜਾਬ ਸਦਾ ਵਾਂਗ ਚੜ੍ਹਦੀਕਲਾ ‘ਚ ਰਹੇ… pic.twitter.com/GiRcRpqabc — Bhagwant Mann (@BhagwantMann) January 13, 2023
ਕਾਬਿਲੇਗੌਰ ਹੈ ਕਿ ਪੂਰੇ ਪੰਜਾਬ 'ਚ ਅੱਜ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸਾਬਕਾ ਕੇਂਦਰੀ ਮੰਤਰੀ ਸ਼ਰਦ ਯਾਦਵ ਦਾ ਦੇਹਾਂਤ, 75 ਸਾਲ ਦੀ ਉਮਰ 'ਚ ਲਏ ਆਖਰੀ ਸਾਹ
- PTC NEWS