Vande Bharat : ਛੱਤੀਸਗੜ੍ਹ 'ਚ ਵੰਦੇ ਭਾਰਤ ਐਕਸਪ੍ਰੈੱਸ 'ਤੇ ਪਥਰਾਅ, ਵਿਸ਼ਾਖਾਪਟਨਮ ਤੋਂ ਦੁਰਗ ਜਾ ਰਹੀ ਸੀ ਟਰੇਨ
Vande Bharat :ਛੱਤੀਸਗੜ੍ਹ 'ਚ ਇਕ ਮਹੀਨੇ 'ਚ ਦੂਜੀ ਵਾਰ ਵੰਦੇ ਭਾਰਤ ਟਰੇਨ 'ਤੇ ਪਥਰਾਅ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਵਿਸ਼ਾਖਾਪਟਨਮ ਤੋਂ ਦੁਰਗ ਜਾ ਰਹੀ ਵੰਦੇ ਭਾਰਤ ਐਕਸਪ੍ਰੈਸ ਟਰੇਨ 'ਤੇ ਸ਼ਨੀਵਾਰ ਰਾਤ ਪਥਰਾਅ ਕੀਤਾ ਗਿਆ। ਪੱਥਰਬਾਜ਼ੀ ਕਾਰਨ ਵੰਦੇ ਭਾਰਤ ਟਰੇਨ ਦੇ ਕੋਚ ਈ-2 ਦੀ ਸੀਟ ਨੰਬਰ 34-35 ਦੀ ਖਿੜਕੀ ਟੁੱਟ ਗਈ।
ਰੇਲਵੇ ਨੇ ਦੱਸਿਆ ਕਿ ਜਦੋਂ ਵੰਦੇ ਭਾਰਤ ਟਰੇਨ ਰਾਤ 9.30 ਵਜੇ ਦੇ ਕਰੀਬ ਖਰਿਆਰ ਰੋਡ ਸਟੇਸ਼ਨ 'ਤੇ ਪਹੁੰਚ ਰਹੀ ਸੀ ਤਾਂ ਕੁਝ ਸਮਾਜ ਵਿਰੋਧੀ ਅਨਸਰਾਂ ਨੇ ਟਰੇਨ ਦੀ ਖਿੜਕੀ 'ਤੇ ਪਥਰਾਅ ਸ਼ੁਰੂ ਕਰ ਦਿੱਤਾ।
ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਬਹੁਤ ਹਨੇਰਾ ਸੀ ਅਤੇ ਟਰੇਨ ਚੱਲ ਰਹੀ ਸੀ, ਇਸ ਲਈ ਪੱਥਰਬਾਜ਼ਾਂ ਨੂੰ ਦੇਖਿਆ ਨਹੀਂ ਜਾ ਸਕਿਆ। ਇਸ ਘਟਨਾ ਕਾਰਨ ਵੰਦੇ ਭਾਰਤ ਟਰੇਨ ਦੇ ਆਰਥਿਕ ਕੋਚ ਈ-2 ਦੀ ਸੀਟ ਨੰਬਰ 34-35 ਦੀ ਖਿੜਕੀ ਟੁੱਟ ਗਈ। ਦੱਸ ਦੇਈਏ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਵੀ ਟ੍ਰਾਇਲ ਦੌਰਾਨ ਵੰਦੇ ਭਾਰਤ ਐਕਸਪ੍ਰੈੱਸ 'ਤੇ ਪਥਰਾਅ ਕੀਤਾ ਗਿਆ ਸੀ।
ਕਾਬਿਲੇਗੌਰ ਹੈ ਕਿ ਇਸ ਮਹੀਨੇ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਵੰਦੇ ਭਾਰਤ ਟਰੇਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ। ਫਿਲਹਾਲ ਇਸ ਘਟਨਾ ਤੋਂ ਬਾਅਦ ਆਰਪੀਐਫ ਨੇ ਅਣਪਛਾਤੇ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : Delhi Road Rage Incident : ਕਾਰ ਚਾਲਕ ਨੇ 10 ਮੀਟਰ ਤੱਕ ਘੜੀਸਿਆ ਪੁਲਿਸ ਮੁਲਾਜ਼ਮ, ਹੋਈ ਦਰਦਨਾਕ ਮੌਤ
- PTC NEWS