Chhattisgarh Bijapur Naxal Attack : ਬੀਜਾਪੁਰ 'ਚ ਨਕਸਲੀਆਂ ਦਾ ਸੁਰੱਖਿਆ ਬਲਾਂ ਦੇ ਕਾਫਲੇ 'ਤੇ ਹਮਲਾ; 9 ਜਵਾਨ ਹੋਏ ਸ਼ਹੀਦ
Chhattisgarh Bijapur Naxal Attack : ਛੱਤੀਸਗੜ੍ਹ ਦੇ ਬੀਜਾਪੁਰ 'ਚ ਨਕਸਲੀਆਂ ਨੇ ਸੁਰੱਖਿਆ ਬਲਾਂ ਦੇ ਕਾਫਲੇ 'ਤੇ ਹਮਲਾ ਕੀਤਾ ਹੈ। ਇਸ ਹਮਲੇ 'ਚ 9 ਜਵਾਨ ਸ਼ਹੀਦ ਹੋ ਗਏ ਹਨ। ਡੀਆਰਜੀ ਦੇ ਜਵਾਨ ਇੱਕ ਵਾਹਨ ਵਿੱਚ ਸਫ਼ਰ ਕਰ ਰਹੇ ਸਨ, ਜਿਸ ਨੂੰ ਨਿਸ਼ਾਨਾ ਬਣਾ ਕੇ ਨਕਸਲੀਆਂ ਨੇ ਇੱਕ ਆਈਈਡੀ ਧਮਾਕਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਵਿਸਫੋਟਕਾਂ ਨਾਲ ਭਰੀ ਗੱਡੀ ਸੁਰੱਖਿਆ ਬਲਾਂ ਦੇ ਕਾਫਲੇ ਦੇ ਨੇੜੇ ਆਈ ਅਤੇ ਧਮਾਕਾ ਹੋ ਗਿਆ।
ਨਕਸਲੀਆਂ ਨੇ ਕੁਤਰੂ ਰੋਡ 'ਤੇ ਆਈਈਡੀ ਲਾਇਆ ਸੀ, ਸੁਰੱਖਿਆ ਬਲਾਂ ਦੀ ਗੱਡੀ ਇਸ ਦੀ ਲਪੇਟ 'ਚ ਆ ਗਈ। ਆਈਈਡੀ ਧਮਾਕੇ ਕਾਰਨ 9 ਜਵਾਨ ਸ਼ਹੀਦ ਹੋ ਗਏ ਹਨ। 6 ਤੋਂ ਵੱਧ ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਸੈਨਿਕਾਂ ਦੀ ਟੀਮ ਇੱਕ ਅਪਰੇਸ਼ਨ ਤੋਂ ਵਾਪਸ ਆ ਰਹੀ ਸੀ। ਹਮਲੇ ਦੀ ਸੂਚਨਾ ਮਿਲਦੇ ਹੀ ਬਸਤਰ ਦੇ ਆਈਜੀ ਸੁੰਦਰਰਾਜ ਪੀ ਬੀਜਾਪੁਰ ਲਈ ਰਵਾਨਾ ਹੋ ਗਏ।
ਨਕਸਲੀਆਂ ਨੇ ਬੀਜਾਪੁਰ ਜ਼ਿਲੇ ਦੇ ਕੁਟਰੂ-ਬੇਦਰੇ ਰੋਡ 'ਤੇ ਇਹ ਹਮਲਾ ਉਸ ਸਮੇਂ ਕੀਤਾ ਜਦੋਂ ਦਾਂਤੇਵਾੜਾ, ਨਰਾਇਣਪੁਰ ਅਤੇ ਬੀਜਾਪੁਰ ਦੀ ਸਾਂਝੀ ਆਪਰੇਸ਼ਨ ਪਾਰਟੀ ਆਪਰੇਸ਼ਨ ਤੋਂ ਬਾਅਦ ਵਾਪਸ ਪਰਤ ਰਹੀ ਸੀ। ਦੁਪਹਿਰ 2:15 ਵਜੇ ਨਕਸਲੀਆਂ ਨੇ ਕੁਟਰੂ ਥਾਣਾ ਖੇਤਰ ਦੇ ਅੰਬੇਲੀ ਪਿੰਡ ਨੇੜੇ ਆਈਈਡੀ ਧਮਾਕੇ ਨਾਲ ਸੁਰੱਖਿਆ ਬਲ ਦੇ ਵਾਹਨ ਨੂੰ ਉਡਾ ਦਿੱਤਾ।
ਛੱਤੀਸਗੜ੍ਹ ਵਿਧਾਨ ਸਭਾ ਦੇ ਸਪੀਕਰ ਰਮਨ ਸਿੰਘ ਨੇ ਬੀਜਾਪੁਰ ਆਈ.ਈ.ਡੀ ਧਮਾਕੇ 'ਤੇ ਕਿਹਾ ਕਿ ਜਦੋਂ ਵੀ ਨਕਸਲੀਆਂ ਦੇ ਖਿਲਾਫ ਕੋਈ ਵੱਡਾ ਆਪਰੇਸ਼ਨ ਚਲਾਇਆ ਜਾਂਦਾ ਹੈ ਤਾਂ ਉਹ ਅਜਿਹੀਆਂ ਕਾਇਰਤਾਪੂਰਨ ਕਾਰਵਾਈਆਂ ਕਰਦੇ ਹਨ। ਛੱਤੀਸਗੜ੍ਹ ਸਰਕਾਰ ਨਕਸਲਵਾਦ ਵਿਰੁੱਧ ਜੋ ਕਦਮ ਚੁੱਕ ਰਹੀ ਹੈ, ਉਸ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਸਰਕਾਰ ਨਾ ਡਰਨ ਵਾਲੀ ਹੈ ਅਤੇ ਨਾ ਹੀ ਝੁਕਣ ਵਾਲੀ ਹੈ। ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।
ਇਹ ਵੀ ਪੜ੍ਹੋ : Dallewal News : 'ਸਭ ਤੋਂ ਪਹਿਲਾਂ ਕਿਸਾਨੀ...' ਜਾਣੋ ਹਾਈ ਪਾਵਰ ਕਮੇਟੀ ਨੂੰ ਮੁਲਾਕਾਤ ਦੌਰਾਨ ਡੱਲੇਵਾਲ ਨੇ ਕੀ ਦਿੱਤਾ ਜਵਾਬ
- PTC NEWS