Wed, Nov 13, 2024
Whatsapp

Charles-III Birthday : ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨ ਚੰਡੀਗੜ੍ਹ ਨੇ ਮਨਾਇਆ ਬਰਤਾਨਵੀ ਸਮਰਾਟ ਦਾ ਜਨਮ ਦਿਨ

British King Charles - III Birthday : ਇਸ ਮੌਕੇ ਸਮਰਾਟ ਚਾਰਲਸ ਵੱਲੋਂ ਕਲਾ, ਵਾਤਾਵਰਨ ਦੀ ਸਥਿਰਤਾ, ਸਿਹਤ ਸੰਭਾਲ ਤੇ ਸਿੱਖਿਆ ਸਣੇ ਵੱਖ-ਵੱਖ ਕਾਰਜਾਂ ਵਿਚ ਪਾਏ ਯੋਗਦਾਨ ਦੇ ਨਾਲ ਚਾਰਲਸ-3 ਦੀ ਭਾਰਤ ਖਾਸ ਕਰਕੇ ਚੰਡੀਗੜ੍ਹ ਅਤੇ ਪੰਜਾਬ ਨਾਲ ਨੇੜਤਾ ਨੂੰ ਵੀ ਯਾਦ ਕੀਤਾ ਗਿਆ।

Reported by:  PTC News Desk  Edited by:  KRISHAN KUMAR SHARMA -- November 07th 2024 06:08 PM -- Updated: November 07th 2024 06:09 PM
Charles-III Birthday : ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨ ਚੰਡੀਗੜ੍ਹ ਨੇ ਮਨਾਇਆ ਬਰਤਾਨਵੀ ਸਮਰਾਟ ਦਾ ਜਨਮ ਦਿਨ

Charles-III Birthday : ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨ ਚੰਡੀਗੜ੍ਹ ਨੇ ਮਨਾਇਆ ਬਰਤਾਨਵੀ ਸਮਰਾਟ ਦਾ ਜਨਮ ਦਿਨ

ਚੰਡੀਗੜ੍ਹ : ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨ ਨੇ ਬੁੱਧਵਾਰ ਨੂੰ ਚੰਡੀਗਡ਼੍ਹ ਵਿਚ ਬਰਤਾਨਵੀ ਸਮਰਾਟ ਚਾਰਲਸ ਤੀਜੇ ਦਾ ਜਨਮ ਦਿਨ ਮਨਾਇਆ ਤੇ ਪਾਰਟੀ ਦੀ ਮੇਜ਼ਬਾਨੀ ਕੀਤੀ। ਇਸ ਮੌਕੇ ਸਮਰਾਟ ਚਾਰਲਸ ਵੱਲੋਂ ਕਲਾ, ਵਾਤਾਵਰਨ ਦੀ ਸਥਿਰਤਾ, ਸਿਹਤ ਸੰਭਾਲ ਤੇ ਸਿੱਖਿਆ ਸਣੇ ਵੱਖ-ਵੱਖ ਕਾਰਜਾਂ ਵਿਚ ਪਾਏ ਯੋਗਦਾਨ ਦੇ ਨਾਲ ਚਾਰਲਸ-3 ਦੀ ਭਾਰਤ ਖਾਸ ਕਰਕੇ ਚੰਡੀਗੜ੍ਹ ਅਤੇ ਪੰਜਾਬ ਨਾਲ ਨੇੜਤਾ ਨੂੰ ਵੀ ਯਾਦ ਕੀਤਾ ਗਿਆ।

ਦੱਸ ਦਈਏ ਕਿ ਬਰਤਾਨਵੀ ਸਮਰਾਟ ਨੇ 2006 ਦੀ ਭਾਰਤ ਯਾਤਰਾ ਦੌਰਾਨ ਚੰਡੀਗੜ੍ਹ, ਪਟਿਆਲਾ, ਆਨੰਦਪੁਰ ਸਾਹਿਬ ਤੇ ਫਤਿਹਗਡ਼੍ਹ ਸਾਹਿਬ ਦਾ ਦੌਰਾ ਕੀਤਾ ਸੀ। ਉਹ 2010 ਵਿਚ ਮੁੜ ਪਟਿਆਲਾ ਆਏ ਅਤੇ ਸ਼ਹਿਰੀ ਵਾਤਾਵਰਨ ਨਾਲ ਜੁੜੇ ਮੁੱਦਿਆਂ ’ਤੇ ਵਿਚਾਰ ਚਰਚਾ ਲਈ ਚੰਡੀਗੜ੍ਹ ਵਿੱਚ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਦੇ ਦਫ਼ਤਰ ਵੀ ਗਏ। ਜੈਵਿਕ ਖੇਤੀ ਪ੍ਰਤੀ ਆਪਣੀ ਉਤਸੁਕਤਾ ਦੇ ਮੱਦੇਨਜ਼ਰ ਉਹ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਹੰਸਾਲੀ ਵੀ ਗਏ। 2013 ਦੇ ਆਪਣੇ ਦੌਰੇ ਦੌਰਾਨ ਬਰਤਾਨਵੀ ਸਮਰਾਟ ਨੇ ਦੇਹਰਾਦੂਨ ਵਿਚ ਮਿਲਟਰੀ ਅਕੈਡਮੀ, ਦਿ ਦੂਨ ਸਕੂਲ ਤੇ ਫਾਰੈਸਟ ਰਿਸਰਚ ਇੰਸਟੀਚਿਉਟ ਦਾ ਦੌਰਾ ਕੀਤਾ।


ਜਨਮ ਦਿਨ ਦੀ ਪਾਰਟੀ ਵਿਚ ਰਾਜ ਸਰਕਾਰਾਂ, ਸਿਆਸੀ, ਕਲਾ, ਸਿੱਖਿਆ, ਕਾਰੋਬਾਰ, ਮੀਡੀਆ ਤੇ ਖੇਡ ਜਗਤ ਨਾਲ ਜੁਡ਼ੀਆਂ ਵੱਖ ਵੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਯੂਕੇ ਤੇ ਭਾਰਤ ਵਿਚਾਲੇ ਸਭਿਆਚਾਰ ਤੇ ਆਰਥਿਕ ਰਿਸ਼ਤਿਆਂ ਦੀ ‘ਗੂੜ੍ਹੀ ਸਾਂਝ’ ਦਾ ਵੀ ਜਸ਼ਨ ਮਨਾਇਆ ਗਿਆ, ਜੋ ਲਗਾਤਾਰ ਵਧਦੀ ਜਾ ਰਹੀ ਹੈ।

ਇਸ ਮੌਕੇ ਡਿਪਟੀ ਹਾਈ ਕਮਿਸ਼ਨਰ ਕੈਰੋਲੀਨ ਰੋਵੈਟ ਨੇ ਕਿਹਾ, ‘‘ਚੰਡੀਗੜ੍ਹ ਅਤੇ ਨਾਲ ਦੇ ਖੇਤਰਾਂ ਦੇ ਆਪਣੇ ਦੋਸਤਾਂ ਨਾਲ ਮਿਲ ਕੇ ਬਰਤਾਨਵੀ ਸਮਰਾਟ ਦਾ ਜਨਮਦਿਨ ਮਨਾਉਣਾ ਵੱਡੇ ਮਾਣ ਵਾਲੀ ਗੱਲ ਹੈ। ਕਿੰਗ ਚਾਰਲਸ ਦਾ ਭਾਰਤ ਅਤੇ ਇਥੋਂ ਦੇ ਸਭਿਆਚਾਰ ਪ੍ਰਤੀ ਪਿਆਰ ਕਿਸੇ ਤੋਂ ਲੁਕਿਆ ਨਹੀਂ। ਵਾਤਾਵਰਨ ਦੀ ਸਥਿਰਤਾ ਅਤੇ ਸਮਾਜਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੀ ਘਾਲਣਾ ਨੂੰ ਯਾਦ ਕੀਤਾ ਜਾਂਦਾ ਹੈ। ਅਸੀਂ ਆਸ ਕਰਦੇ ਹਾਂ ਕਿ ਯੂਕੇ ਤੇ ਭਾਰਤ ਦਰਮਿਆਨ ਬਣੀ ਇਹ ਡੂੰਘੀ ਸਾਂਝ ਆਉਣ ਵਾਲੇ ਸਾਲਾਂ ਵਿਚ ਹੋਰ ਮਜ਼ਬੂਤ ਹੋਵੇਗੀ।’’

ਇਸ ਸਾਲ ਚੰਡੀਗੜ੍ਹ ਵਿੱਚ ਸਮਰਾਟ ਚਾਰਲਸ ਦੇ ਜਨਮ ਦਿਨ ਦੀ ਪਾਰਟੀ ਨੂੰ ਸਫ਼ਲ ਬਣਾਉਣ ਵਿਚ ਨੂਰ ਮਹਿਲ ਪੈਲਸ, ਬ੍ਰਿਟਿਸ਼ ਏਅਰਵੇਜ਼, ਵੈਲਸ਼ ਸਰਕਾਰ, ਨੈੱਟ ਸੋਲਿਊਸ਼ਨਜ਼, ਟੈਸਟਿੰਗਐਕਸਪਰਟਸ, ਡਾਇਜੀਓ ਇੰਡੀਆ, ਅਮਿਕਸਾ ਚੀਜ਼, ਮੈਨੀ’ਜ਼ ਕਰਾਫਟ ਆਈਸ ਕਰੀਮ ਅਤੇ ਨਿਮਕਿਸ਼ ਐਂਟਰਪ੍ਰਾਈਜਿਜ਼ ਦਾ ਅਹਿਮ ਯੋਗਦਾਨ ਰਿਹਾ।

- PTC NEWS

Top News view more...

Latest News view more...

PTC NETWORK