ਦੇਸ਼ ਭਰ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਬਦਲਾਅ, ਜਾਣੋ ਪੰਜਾਬ-ਹਰਿਆਣਾ 'ਚ ਦਰਾਂ
New Petrol-Diesel Price: ਅੱਜ ਯਾਨੀ 11 ਮਾਰਚ ਨੂੰ ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਹਰ ਰੋਜ਼ ਦੀ ਤਰ੍ਹਾਂ ਸਰਕਾਰੀ ਤੇਲ ਕੰਪਨੀਆਂ ਨੇ ਸਵੇਰੇ 6 ਵਜੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਜਿਸ ਮੁਤਾਬਕ ਅੱਜ ਪੈਟਰੋਲ ਅਤੇ ਡੀਜ਼ਲ ਦੇ ਰੇਟ ਰਾਸ਼ਟਰੀ ਪੱਧਰ 'ਤੇ ਸਥਿਰ ਹਨ।
ਹਾਲਾਂਕਿ ਰਾਜ ਪੱਧਰ 'ਤੇ ਕਈ ਸੂਬਿਆਂ 'ਚ ਪੈਟਰੋਲ ਅਤੇ ਡੀਜ਼ਲ ਸਸਤਾ ਹੋ ਗਿਆ ਹੈ। ਪਰ ਕੁਝ ਰਾਜਾਂ ਵਿੱਚ ਇਸ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਅਜਿਹੇ 'ਚ ਪੈਟਰੋਲ ਪੰਪ 'ਤੇ ਤੇਲ ਭਰਨ ਤੋਂ ਪਹਿਲਾਂ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਅੱਜ ਤੁਹਾਡੇ ਸ਼ਹਿਰ 'ਚ ਪੈਟਰੋਲ ਅਤੇ ਡੀਜ਼ਲ ਕਿਸ ਕੀਮਤ 'ਤੇ ਮਿਲ ਰਿਹਾ ਹੈ।
ਜੇਕਰ ਅਸੀਂ ਦੇਸ਼ ਦੇ ਮਹਾਨਗਰਾਂ ਦੀ ਗੱਲ ਕਰੀਏ ਤਾਂ ਰਾਜਧਾਨੀ ਦਿੱਲੀ, ਮੁੰਬਈ ਅਤੇ ਕੋਲਕਾਤਾ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਉਥੇ ਹੀ ਚੇਨਈ 'ਚ ਪੈਟਰੋਲ 23 ਪੈਸੇ ਅਤੇ ਡੀਜ਼ਲ 22 ਪੈਸੇ ਸਸਤਾ ਹੋ ਗਿਆ ਹੈ।
ਸੂਬਾ ਪੱਧਰ 'ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਅੱਜ ਬਿਹਾਰ 'ਚ ਪੈਟਰੋਲ ਅਤੇ ਡੀਜ਼ਲ ਸਸਤਾ ਹੋ ਗਿਆ ਹੈ। ਇੱਥੇ ਪੈਟਰੋਲ ਦੀ ਕੀਮਤ 10 ਪੈਸੇ ਘੱਟ ਕੇ 109.27 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 10 ਪੈਸੇ ਘੱਟ ਕੇ 95.91 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਇਸ ਤੋਂ ਇਲਾਵਾ ਅੱਜ ਗੁਜਰਾਤ, ਹਰਿਆਣਾ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਉੜੀਸਾ ਵਿੱਚ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ।ਅਸਾਮ, ਗੋਆ, ਹਿਮਾਚਲ ਪ੍ਰਦੇਸ਼, ਕਰਨਾਟਕ, ਮਿਜ਼ੋਰਮ, ਪੰਜਾਬ, ਰਾਜਸਥਾਨ, ਤਾਮਿਲਨਾਡੂ, ਤੇਲੰਗਾਨਾ, ਯੂਪੀ, ਉੱਤਰਾਖੰਡ ਅਤੇ ਪੱਛਮੀ ਬੰਗਾਲ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ।
ਪੰਜਾਬ 'ਚ ਪੈਟਰੋਲ ਜਿਥੇ 9 ਮਾਰਚ ਨੂੰ 98.52 ਰੁਪਏ ਦਾ ਸੀ, ਉਥੇ ਹੀ ਹੁਣ ਅੱਜ 11 ਮਾਰਚ ਨੂੰ ਪੈਟਰੋਲ 0.31 ਪੈਸੇ ਮਹਿੰਗਾ ਹੋ ਕੇ 98.83 ਰੁਪਏ ਦਾ ਮਿਲ ਰਿਹਾ ਹੈ। ਦੂਜੇ ਪਾਸੇ ਡੀਜ਼ਲ ਦੀ ਗੱਲ ਕਰੀਏ ਤਾਂ 9 ਮਾਰਚ ਨੂੰ ਜਿੱਥੇ ਡੀਜ਼ਲ 88.83 ਰੁਪਏ ਦਾ ਸੀ, ਦੋ ਦਿਨ ਬਾਅਦ ਅਜੇ 11 ਮਾਰਚ ਨੂੰ ਇਹ 0.3 ਪੈਸੇ ਮਹਿੰਗਾ ਹੋ ਕੇ 89.13 ਰੁਪਏ ਦਾ ਹੋ ਗਿਆ ਹੈ।
ਇਹ ਖ਼ਬਰਾਂ ਵੀ ਪੜ੍ਹੋ:
-