ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਤੇ 8ਵੀਂ ਜਮਾਤ ਦੀ ਡੇਟਸ਼ੀਟ 'ਚ ਬਦਲਾਅ, ਜਾਣੋ ਨਵੀਂਆਂ ਤਾਰੀਕਾਂ
ਪਟਿਆਲਾ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵੱਖ-ਵੱਖ ਜਮਾਤਾਂ ਦੀਆਂ ਪ੍ਰੀਖਿਆਵਾਂ ਦੀਆਂ ਤਾਰੀਕਾਂ ਐਲਾਨ ਕੀਤਾ ਹੈ। ਇਸ ਤੋਂ ਇਲਾਵਾ 5ਵੀਂ ਤੇ 8ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿਚ ਬਦਲਾਅ ਕਰਕੇ ਨਵੀਂਆਂ ਤਾਰੀਕਾਂ ਦਾ ਐਲਾਨ ਕੀਤਾ ਗਿਆ ਹੈ। 5ਵੀਂ, 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀਆਂ ਤਾਜ਼ੀਆਂ ਮਿਤੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਐਸਸੀਈਆਰਟੀ ਨੂੰ ਲਿਖੇ ਇਕ ਪੱਤਰ ਦੇ ਵਿਚ ਬੋਰਡ ਮੈਨੇਜਮੈਂਟ ਨੇ ਕਿਹਾ ਹੈ ਕਿ 5ਵੀਂ ਜਮਾਤ ਦੀਆਂ ਪ੍ਰੀਖਿਆਵਾਂ 27 ਫਰਵਰੀ, 8ਵੀਂ 25 ਫਰਵਰੀ, 10ਵੀਂ 24 ਮਾਰਚ ਤੇ 12ਵੀਂ 20 ਫਰਵਰੀ ਤੋਂ ਸ਼ੁਰੂ ਹੋਣਗੀਆਂ। ਇਸ ਤੋਂ ਪਹਿਲਾਂ SCERT ਨੇ ਬੋਰਡ ਨੂੰ ਪੱਤਰ ਲਿਖ ਕੇ 5ਵੀਂ ਤੇ 8ਵੀਂ ਸ਼੍ਰੇਣੀ ਦੀਆਂ ਪ੍ਰੀਖਿਆ ਮੀਤੀਆਂ ਕ੍ਰਮਵਾਰ 16 ਤੇ 20 ਫਰਵਰੀ ਤੋਂ ਸ਼ੁਰੂ ਕਰਨ ਦੀ ਬਜਾਏ 2 ਮਾਰਚ ਤੋਂ ਸ਼ੁਰੂ ਕਰਨ ਬਾਰੇ ਲਿਖਿਆ ਸੀ।
ਇਹ ਵੀ ਪੜ੍ਹੋ : ਗਣਤੰਤਰ ਦਿਵਸ ਤੋਂ ਪਹਿਲਾਂ ਪੁਲਿਸ ਦੀ ਛਾਪੇਮਾਰੀ, ਪੀਜੀ 'ਚ ਰਹਿੰਦੇ ਮੁੰਡੇ-ਕੁੜੀਆਂ ਦੀ ਕੀਤੀ ਵੈਰੀਫਿਕੇਸ਼ਨ
ਬੋਰਡ ਨੇ ਦਲੀਲ ਦਿੱਤੀ ਹੈ ਕਿ CBSE ਵੱਲੋਂ 15 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ ਕਰਨ G20 ਸੰਮੇਲਨ ਦੀਆਂ ਮਿਤੀਆਂ, ਹੋਲਾ-ਮਹੱਲਾ ਤੇ ਬੋਰਡ ਦੇ ਹੋਰ ਪ੍ਰਸ਼ਾਸਨਿਕ ਪ੍ਰਬੰਧਾਂ ਦੇ ਮੱਦੇਨਜ਼ਰ ਪ੍ਰੀਖਿਆਵਾਂ ਦੀਆਂ ਨਵੀਂਆਂ ਤਾਰੀਕਾਂ ਐਲਾਨੀਆਂ ਗਈਆਂ ਹਨ।
ਰਿਪੋਰਟ-ਗਗਨਦੀਪ ਆਹੂਜਾ
- PTC NEWS