ਚੰਡੀਗੜ੍ਹ ਯੂਨੀਵਰਸਿਟੀ 'ਚ "ਮਾਕਾ ਟਰਾਫ਼ੀ" ਦਾ ਢੋਲ-ਨਗਾੜਿਆ ਨਾਲ ਜ਼ੋਰਦਾਰ ਸਵਾਗਤ, ਮਨਾਇਆ ਇਤਿਹਾਸਕ ਜਿੱਤ ਦਾ ਜਸ਼ਨ
ਮੋਹਾਲੀ- ਚੰਡੀਗੜ੍ਹ ਯੂਨੀਵਰਸਿਟੀ ਦੇ ਘੜੂਆਂ ਕੈਂਪਸ 'ਚ "ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫ਼ੀ" ਦਾ ਸ਼ਾਨਦਾਰ ਸਵਾਗਤ ਕਰਦਿਆਂ ਫੁੱਲਾਂ ਨਾਲ ਸਜਾਏ ਵਾਹਨ 'ਚ ਖਿਡਾਰੀਆਂ ਨੇ ਵਿਸ਼ਾਲ ਰੈਲੀ ਕੱਢੀ। ਇਸ ਮਹਾਨ ਪਲ ਨੂੰ ਮਾਣ ਅਤੇ ਜੋਸ਼ ਨਾਲ ਮਨਾਉਂਦੇ ਹੋਏ ਖਿਡਾਰੀਆਂ, ਵਿਦਿਆਰਥੀਆਂ, ਅਧਿਆਪਕਾਂ ਅਤੇ ਹੋਰ ਪਤਵੰਤਿਆਂ ਨੇ ਇਸ ਪ੍ਰਤਿਸ਼ਠਿਤ ਟਰਾਫ਼ੀ ਦਾ ਢੋਲ-ਢਮੱਕਿਆਂ ਨਾਲ ਸਵਾਗਤ ਕੀਤਾ। ਇਸ ਇਤਿਹਾਸਕ ਪਲ ਨੇ ਯੂਨੀਵਰਸਿਟੀ ਦੀ ਸ਼ਾਨਦਾਰ ਕਾਮਯਾਬੀ ਅਤੇ ਉੱਘੇ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਦੀ ਉਸਦੀ ਪ੍ਰਤਿਬੱਧਤਾ ਨੂੰ ਦਰਸਾਇਆ। ਖੇਡਾਂ 'ਚ ਅਸਾਧਾਰਣ ਪ੍ਰਦਰਸ਼ਨ ਅਤੇ ਉਤਕ੍ਰਿਸ਼ਟਤਾ ਦਾ ਪ੍ਰਤੀਕ ਇਸ ਟਰਾਫ਼ੀ ਨੂੰ ਜਿੱਤਣ ਵਾਲੀ ਚੰਡੀਗੜ੍ਹ ਯੂਨੀਵਰਸਿਟੀ ਦੇਸ਼ ਦੀ ਪਹਿਲੀ ਨਿਜੀ ਯੂਨੀਵਰਸਿਟੀ ਬਣੀ ਹੈ।
ਚੰਡੀਗੜ੍ਹ ਯੂਨੀਵਰਸਿਟੀ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ’ਚ ਲੰਘੀ 17 ਜਨਵਰੀ 2025 ਨੂੰ ਕਰਵਾਏ ਕੌਮੀ ਖੇਡ ਐਵਾਰਡ ਵੰਡ ਸਮਾਗਮ ਦੌਰਾਨ "ਮਾਕਾ ਟਰਾਫ਼ੀ" ਪ੍ਰਦਾਨ ਕੀਤੀ ਸੀ। ਇਸਤੋਂ ਇਲਾਵਾ, ਚੰਡੀਗੜ੍ਹ ਯੂਨੀਵਰਸਿਟੀ ਦੇ ਬੀਏ ਦੇ ਵਿਦਿਆਰਥੀ ਅਤੇ ਕੌਮਾਂਤਰੀ ਹਾਕੀ ਖਿਡਾਰੀ ਸੰਜੇ ਨੂੰ ਇਸ ਸਮਾਗਮ ਮੌਕੇ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਮਾਕਾ ਟਰਾਫ਼ੀ ਦੇ ਸਵਾਗਤ ਮੌਕੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ 2024 ਦੇ ਤਗਮਾ ਜੇਤੂਆਂ ਸਣੇ ਉੱਘੇ ਹੋਰ ਖਿਡਾਰੀਆਂ ਨੇ ਸ਼ਿਰਕਤ ਕੀਤੀ। ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ 2024 'ਚ ਸ਼ਾਨਦਾਰ ਪ੍ਰਦਰਸ਼ਨ ਲਈ ਚੰਡੀਗੜ੍ਹ ਯੂਨੀਵਰਸਿਟੀ ਨੂੰ ਮਾਕਾ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ ਸੀ। ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ 2024 ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੀਯੂ ਨੇ 32 ਸੋਨੇ, 18 ਚਾਂਦੀ ਅਤੇ 21 ਕਾਂਸੀ ਦੇ ਤਗਮਿਆਂ ਨਾਲ 71 ਤਗਮੇ ਜਿੱਤੇ ਸਨ। ਖੇਲੋ ਇੰਡੀਆ ਗੇਮਜ਼ 2024 ਦੇ ਤਗਮੇ ਜੇਤੂ ਖਿਡਾਰੀਆਂ 'ਚ ਸ਼ਾਰਟਪੁੱਟ 'ਚ ਗੋਲਡ ਮੈਡਲਿਸਟ ਸਾਵਨ, ਰੋਇੰਗ 'ਚ ਗੋਲਡ ਮੈਡਲਿਸਟ, ਹਰਵਿੰਦਰ ਸਿੰਘ ਚੀਮਾ, ਸ਼ਾਰਟਪੁੱਟ 'ਚ ਸਿਲਵਰ ਮੈਡਲਿਸਟ ਵਰਿੰਦਰਪਾਲ ਸਿੰਘ, ਟੇਬਲ ਟੈਨਿਸ 'ਚ ਚਾਂਦੀ ਤਗਮਾ ਜੇਤੂ ਕਾਸ਼ਵੀ ਗੁਪਤਾ, ਰੋਵਿੰਗ 'ਚ ਕਾਂਸੀ ਤਗਮਾ ਜੇਤੂ ਈਸ਼ਾ ਮੌਰਯ, ਹਾਕੀ 'ਚ ਕਾਂਸੀ ਮੈਡਲਿਸਟ ਇੰਦਰਪਾਲ ਸਿੰਘ ਅਤੇ ਰਮਨਪ੍ਰੀਤ ਸਿੰਘ ਅੱਜ ਦੇ ਸ਼ਾਨਦਾਰ ਜਲੂਸ ਸਮਾਗਮ 'ਚ ਸ਼ਾਮਲ ਰਹੇ।
ਚੰਡੀਗੜ੍ਹ ਯੂਨੀਵਰਸਿਟੀ ਦੇ ਤਗਮਾ ਜੇਤੂਆਂ ਸਣੇ ਉੱਘੇ ਖਿਡਾਰੀਆਂ ਨੇ "ਮਾਕਾ ਟਰਾਫ਼ੀ" ਨੂੰ ਆਪਣੇ ਹੱਥਾਂ 'ਚ ਲੈ ਕੇ ਰੈਲੀ ਕੱਢੀ ਅਤੇ ਜ਼ੋਰਾਂ-ਸ਼ੋਰਾਂ ਨਾਲ ਨੱਚ-ਗਾ ਕੇ ਪੂਰੇ ਕੈੰਪਸ 'ਚ ਧੂੰਮਾ ਪਾਈਆਂ। ਇਸ ਸ਼ਾਨਦਾਰ ਜਲੂਸ ਨਾਲ, ਖਿਡਾਰੀਆਂ ਨੇ "ਮਾਕਾ ਟਰਾਫ਼ੀ" ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੇ ਕੇਂਦਰ 'ਚ ਆ ਕੇ ਆਪਣੇ ਅਨੁਭਵ ਸਾਂਝੇ ਕੀਤੇ ਤੇ ਯੂਨੀਵਰਸਿਟੀ, ਕੋਚਾਂ ਅਤੇ ਉਨ੍ਹਾਂ ਦੇ ਸਾਥੀਆਂ ਤੋਂ ਮਿਲੇ ਸਮਰਥਨ ਲਈ ਧੰਨਵਾਦ ਪ੍ਰਗਟ ਕੀਤਾ।
ਮਾਕਾ ਟਰਾਫੀ ਜਿੱਤਣ 'ਤੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ, ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਅਤੇ ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਕਿਹਾ, "ਮਾਕਾ ਟਰਾਫ਼ੀ ਜਿੱਤਣ ਵਾਲੀ ਪਹਿਲੀ ਨਿਜੀ ਅਤੇ ਸਭ ਤੋਂ ਘੱਟ ਉਮਰ ਦੀ ਯੂਨੀਵਰਸਿਟੀ ਬਣਨਾ ਮਾਣ ਵਾਲੀ ਗੱਲ ਹੈ। ਚੰਡੀਗੜ੍ਹ ਯੂਨੀਵਰਸਿਟੀ ਪ੍ਰਧਾਨ ਮੰਤਰੀ ਮੋਦੀ ਦੇ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ 'ਟਾਰਗੇਟ ਓਲੰਪਿਕ ਪੋਡੀਅਮ ਸਕੀਮ' (ਟਾਪਸ) ਵਰਗੀਆਂ ਵਿਲੱਖਣ ਯੋਜਨਾਵਾਂ ਅਤੇ ਪ੍ਰੋਗਰਾਮਾਂ ਨਾਲ ਮਿਸ਼ਨ (ਕੇਂਦਰਿਤ) ਮੋਡ 'ਤੇ ਖਿਡਾਰੀਆਂ ਦਾ ਸਮਰਥਨ ਕਰਨ ਦੇ ਉਦੇਸ਼ ਹੇਠ ਭਾਰਤ ਲਈ ਅਗਲੀ ਪੀੜ੍ਹੀ ਦੇ ਖਿਡਾਰੀਆਂ ਨੂੰ ਸਿਖਲਾਈ ਦੇਣ ਅਤੇ ਤਿਆਰ ਕਰਨ ਲਈ ਵਚਨਬੱਧ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗੁਵਾਈ ਹੇਠ ਸਰਕਾਰ ਦੁਆਰਾ ਵਿਸ਼ਵ ਪੱਧਰੀ ਖੇਡ ਵਾਤਾਵਰਣ ਪ੍ਰਣਾਲੀ ਵਿਕਸਤ ਕਰਨ ਨੂੰ ਦਿੱਤੀ ਗਈ ਤਰਜੀਹ ਕਾਰਨ, ਭਾਰਤ ਖੇਡਾਂ ਦੇ ਖੇਤਰ 'ਚ ਦੁਨੀਆ ਦੇ ਚੋਟੀ ਦੇ 10 ਸੂਚੀਬੱਧ ਦੇਸ਼ਾਂ 'ਚੋਂ ਇੱਕ ਬਣਨ ਲਈ ਤਿਆਰ ਹੈ। ਪਿਛਲੇ 10 ਸਾਲਾਂ 'ਚ ਕੇਂਦਰ ਸਰਕਾਰ ਦੁਆਰਾ ਕੀਤੇ ਗਏ ਸੁਧਾਰ ਅਤੇ ਖਿਡਾਰੀਆਂ ਨੂੰ ਪ੍ਰਦਾਨ ਕੀਤੇ ਗਏ ਸਹਾਇਤਾ ਪ੍ਰੋਗਰਾਮਾਂ, ਟੋਕੀਓ ਓਲੰਪਿਕ, ਏਸ਼ੀਆਈ ਖੇਡਾਂ ਅਤੇ ਪੈਰਾਲੰਪਿਕ ਵਰਗੇ ਅੰਤਰਰਾਸ਼ਟਰੀ ਖੇਡ ਸਮਾਗਮਾਂ 'ਚ ਦੇਸ਼ ਦੁਆਰਾ ਦਰਜ ਕੀਤੀ ਗਈ ਸਫਲਤਾਵਾਂ ਦਾ ਮੁੱਖ ਕਾਰਨ ਹਨ।"
ਉਨ੍ਹਾਂ ਕਿਹਾ, "ਖੇਲੋ ਇੰਡੀਆ ਗੇਮਜ਼ 2018 ਤੋਂ ਆਪਣੀ ਸ਼ੁਰੂਆਤ ਤੋਂ ਬਾਅਦ ਤੋਂ ਹੀ ਭਾਰਤ ਦੇ ਅਗਲੇ ਓਲੰਪਿਕ ਮੈਡਲ ਜੇਤੂਆਂ ਲਈ ਇੱਕ ਸਰੋਤ ਸਥਲ ਬਣ ਗਈ ਹੈ। ਖੇਲੋ ਇੰਡੀਆ ਦੀਆਂ ਸਭ ਤੋਂ ਮਹੱਤਵਪੂਰਨ ਪ੍ਰਾਪਤੀਆਂ 'ਚੋਂ ਇੱਕ ਨੌਜਵਾਨ ਪ੍ਰਤਿਭਾ ਦੀ ਪਛਾਣ ਅਤੇ ਪਾਲਣ ਪੋਸ਼ਣ ਰਹੀ ਹੈ। ਖੇਲੋ ਇੰਡੀਆ ਦਾ ਪ੍ਰਭਾਵ ਸਿਰਫ ਖਿਡਾਰੀਆਂ ਦਾ ਇੱਕ ਸਮੂਹ ਬਣਾਉਣ ਤੋਂ ਕੀਤੇ ਅੱਗੇ ਤੱਕ ਫੈਲਿਆ ਹੋਇਆ ਹੈ। ਇਸਨੇ ਜ਼ਮੀਨੀ ਪੱਧਰ 'ਤੇ ਇੱਕ ਖੇਡ ਕ੍ਰਾਂਤੀ ਸ਼ੁਰੂ ਕੀਤੀ ਹੈ, ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ ਹੈ ਅਤੇ ਭਾਰਤ ਦੇ ਨੌਜਵਾਨਾਂ 'ਚ ਖੇਡਾਂ ਅਤੇ ਤੰਦਰੁਸਤੀ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ ਹੈ।”
ਚੰਡੀਗੜ੍ਹ ਯੂਨੀਵਰਸਿਟੀ ਦੀ ਇਸ ਬੇਮਿਸਾਲ ਪ੍ਰਾਪਤੀ 'ਤੇ ਖੁਸ਼ੀ ਪ੍ਰਗਟ ਕਰਦੇ ਹੋਏ, ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਡਾਇਰੈਕਟਰ ਦੀਪ ਇੰਦਰ ਸਿੰਘ ਸੰਧੂ ਨੇ ਕਿਹਾ, "ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਨਾ ਸਿਰਫ਼ ਵੱਕਾਰੀ ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫ਼ੀ ਜਿੱਤੀ ਹੈ, ਸਗੋਂ ਮਾਕਾ ਟਰਾਫ਼ੀ ਦੇ ਇਤਿਹਾਸ 'ਚ ਅਜਿਹਾ ਕਰਨ ਵਾਲੀ ਇਹ ਪਹਿਲੀ ਨਿਜੀ ਯੂਨੀਵਰਸਿਟੀ ਵੀ ਬਣ ਗਈ ਹੈ। ਚੰਡੀਗੜ੍ਹ ਯੂਨੀਵਰਸਿਟੀ ਨੇ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਨਵੇਂ ਰਿਕਾਰਡ ਬਣਾਏ ਹਨ। ਚੰਡੀਗੜ੍ਹ ਯੂਨੀਵਰਸਿਟੀ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਪ੍ਰਤਿਭਾ ਨੂੰ ਨਿਖਾਰਨ ਲਈ ਵਚਨਬੱਧ ਹੈ ਜੋ ਕਿ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ 'ਚ ਸੀਯੂ ਦੇ ਵਿਦਿਆਰਥੀਆਂ ਦੁਆਰਾ ਜਿੱਤੇ ਗਏ 71 ਤਗਮਿਆਂ (32 ਸੋਨ, 18 ਚਾਂਦੀ ਅਤੇ 21 ਕਾਂਸੀ) ਅਤੇ 19ਵੇਂ ਏਸ਼ੀਅਨ ਖੇਡਾਂ 'ਚ 10 ਤਗਮਿਆਂ ਤੋਂ ਸਪੱਸ਼ਟ ਹੁੰਦਾ ਹੈ। ਇਸ ਤੋਂ ਇਲਾਵਾ, ਚੰਡੀਗੜ੍ਹ ਯੂਨੀਵਰਸਿਟੀ ਨੇ 113 ਰਾਸ਼ਟਰੀ ਅਤੇ 21 ਅੰਤਰਰਾਸ਼ਟਰੀ ਤਗਮੇ ਵੀ ਜਿੱਤੇ ਹਨ।"
ਉਨ੍ਹਾਂ ਕਿਹਾ, "ਏਸ਼ੀਅਨ ਖੇਡਾਂ 'ਚ 653 ਖਿਡਾਰੀਆਂ ਦੇ ਭਾਰਤੀ ਦਲ 'ਚ ਸਭ ਤੋਂ ਵੱਧ 22 ਖਿਡਾਰੀਆਂ ਦੀ ਪ੍ਰਤੀਨਿਧਤਾ ਤੋਂ ਇਲਾਵਾ, ਜਿਸ ਦੌਰਾਨ ਸੀਯੂ ਦੇ ਵਿਦਿਆਰਥੀਆਂ ਨੇ 8 ਸੋਨੇ ਅਤੇ 2 ਕਾਂਸੀ ਦੇ ਤਗਮੇ ਜਿੱਤੇ, ਸੀਯੂ ਦੇ ਅੱਠ ਵਿਦਿਆਰਥੀਆਂ ਨੇ ਪੈਰਿਸ ਓਲੰਪਿਕ ਅਤੇ 3 ਵਿਦਿਆਰਥੀਆਂ ਨੇ ਪੈਰਾਲੰਪਿਕ 'ਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਸੀ। ਚੰਡੀਗੜ੍ਹ ਯੂਨੀਵਰਸਿਟੀ ਉਭਰਦੇ ਖਿਡਾਰੀਆਂ ਲਈ ਸਕਾਲਰਸ਼ਿਪ, ਪੇਸ਼ੇਵਰ ਸਿਖਲਾਈ ਅਤੇ ਅਤਿ-ਆਧੁਨਿਕ ਬੁਨਿਆਦੀ ਢਾਂਚੇ ਦੇ ਰੂਪ 'ਚ ਪੂਰਾ ਸਮਰਥਨ ਦੇ ਰਿਹਾ ਹੈ। ਵਰਤਮਾਨ 'ਚ ਚੰਡੀਗੜ੍ਹ ਯੂਨੀਵਰਸਿਟੀ ਦੇ 1183 ਵਿਦਿਆਰਥੀ 8.5 ਕਰੋੜ ਰੁਪਏ ਦੀ ਸਾਲਾਨਾ ਸਕਾਲਰਸ਼ਿਪ ਦਾ ਲਾਭ ਲੈ ਰਹੇ ਹਨ।"
ਇਸ ਮੌਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਅਤੇ ਯੂਨੀਵਰਸਿਟੀ ਦਾ ਧੰਨਵਾਦ ਕਰਦਿਆਂ ਖੇਲੋ ਇੰਡੀਆ ਗੇਮਜ਼ 2024 'ਚ ਯੂਨੀਵਰਸਿਟੀ ਦੇ ਖਿਡਾਰੀ ਅਤੇ ਸ਼ੋਰਟਪੁੱਟ 'ਚ ਸੋਨ ਤਗਮਾ ਜੇਤੂ ਸਾਵਨ ਨੇ ਕਿਹਾ, "ਚੰਡੀਗੜ੍ਹ ਯੂਨੀਵਰਸਿਟੀ ਦੇਸ਼ ਦੀ ਪਹਿਲੀ ਨਿਜੀ ਯੂਨੀਵਰਸਿਟੀ ਬਣੀ ਹੈ ਜਿਸਨੇ "ਮਾਕਾ ਟਰਾਫ਼ੀ" ਨੂੰ ਹਾਸਲ ਕੀਤਾ ਹੈ। ਇਹ ਮੁਕਾਮ ਯੂਨੀਵਰਸਿਟੀ ਦੀ ਖੇਡਾਂ ਪ੍ਰਤੀ ਉੱਤਮਤਾ ਅਤੇ ਵਚਨਬੱਧਤਾ ਨੂੰ ਦਰਸਾਉਂਦਾ ਹੈ। ਚੰਡੀਗੜ੍ਹ ਯੂਨੀਵਰਸਿਟੀ ਆਪਣੇ ਖਿਡਾਰੀਆਂ ਲਈ ਸਕਾਲਰਸ਼ਿਪ, ਪੇਸ਼ੇਵਰ ਸਿਖਲਾਈ ਅਤੇ ਅਤਿ-ਆਧੁਨਿਕ ਬੁਨਿਆਦੀ ਢਾਂਚੇ ਦੇ ਰੂਪ 'ਚ ਪੂਰਾ ਸਮਰਥਨ ਦੇ ਰਿਹਾ ਹੈ। ਮੈਂ ਅੱਜ ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਹੋਣ 'ਤੇ ਮਾਣ ਮਹਿਸੂਸ ਕਰ ਰਿਹਾ ਹਾਂ। ਚੰਡੀਗੜ੍ਹ ਯੂਨੀਵਰਸਿਟੀ ਨੇ ਹਮੇਸ਼ਾ ਤੋਂ ਮੇਰੇ ਅੰਦਰ ਦੇਸ਼-ਹਿੱਤ ਦੀ ਭਾਵਨਾ ਨੂੰ ਸਿਰਜਿਆ ਅਤੇ ਮੈਂ ਇਸੇ ਤਰ੍ਹਾਂ ਆਪਣੇ ਖੇਡ ਜ਼ਰੀਏ ਦੇਸ਼ ਦਾ ਨਾਂਅ ਰੋਸ਼ਨ ਕਰਨਾ ਚਾਹੁੰਦਾ ਹਾਂ ਅਤੇ ਦੇਸ਼ ਨੂੰ ਚੋਟੀ ਦੇ ਖੇਡ ਸਮਰਪਿਤ ਦੇਸ਼ਾਂ ਦੀ ਸੂਚੀ 'ਚ ਸ਼ਾਮਲ ਕਰਨਾ ਚਾਹੁੰਦਾ ਹਾਂ।"
ਇਸ ਮੌਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਖੇਲੋ ਇੰਡੀਆ ਗੇਮਜ਼ 2024 'ਚ ਯੂਨੀਵਰਸਿਟੀ ਦੀ ਖਿਡਾਰਨ ਅਤੇ ਟੇਬਲ ਟੈਨਿਸ 'ਚ ਚਾਂਦੀ ਦਾ ਤਗਮਾ ਜੇਤੂ ਕਾਸ਼ਵੀ ਗੁਪਤਾ ਨੇ ਕਿਹਾ, "ਮੈਨੂੰ ਚੰਡੀਗੜ੍ਹ ਯੂਨੀਵਰਸਿਟੀ ਦੀ ਵਿਦਿਆਰਥਣ ਹੋਣ 'ਤੇ ਮਾਨ ਹੁੰਦਾ ਹੈ। "ਮਾਕਾ ਟਰਾਫ਼ੀ" ਜਿੱਤਣਾ ਇੱਕ ਬਹੁਤ ਵੱਡੀ ਕਾਮਯਾਬੀ ਹੈ। ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਵਜ਼ੀਫ਼ਿਆਂ ਰਾਹੀਂ ਪ੍ਰਦਾਨ ਕੀਤੀ ਜਾਂਦੀ ਵਿੱਤੀ ਸਹਾਇਤਾ ਕਾਰਨ ਅਸੀਂ ਸਾਰੇ ਨਾ ਸਿਰਫ ਬੇਫਿਕਰ ਹੋ ਕੇ ਮਿਹਨਤ ਕਰਦੇ ਹਾਂ ਬਲਕਿ ਦੇਸ਼ ਦਾ ਨਾਂਅ ਰੋਸ਼ਨ ਕਰਨ ਲਈ ਪ੍ਰੇਰਿਤ ਵੀ ਹੁੰਦੇ ਹਾਂ। ਸਾਡੀ ਜਿੱਤ ਤੇ ਮਾਕਾ ਟਰਾਫ਼ੀ ਦਾ ਸਾਰਾ ਸ਼੍ਰੇਅ ਚੰਡੀਗੜ੍ਹ ਯੂਨੀਵਰਸਿਟੀ ਦੀ ਪ੍ਰਬੰਧਕੀ ਨੂੰ ਜਾਂਦਾ ਹੈ।"
ਇਸ ਮੌਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਖੇਲੋ ਇੰਡੀਆ ਗੇਮਜ਼ 2024 'ਚ ਯੂਨੀਵਰਸਿਟੀ ਦੇ ਖਿਡਾਰੀ ਅਤੇ ਹਾਕੀ 'ਚ ਕਾਂਸੀ ਦਾ ਤਗਮਾ ਜੇਤੂ ਰਮਨਪ੍ਰੀਤ ਸਿੰਘ ਨੇ ਕਿਹਾ, " ਚੰਡੀਗੜ੍ਹ ਯੂਨੀਵਰਸਿਟੀ ਸਾਡਾ ਘਰ ਹੈ ਅਤੇ "ਮਾਕਾ ਟਰਾਫ਼ੀ" ਸਾਡੇ ਘਰ ਆ ਰਹੀ ਹੈ। ਇਹ ਮੁਕਾਮ ਹਾਸਲ ਕਰਨ ਵਾਲੀ ਸਾਡੀ ਯੂਨੀਵਰਸਿਟੀ ਦੇਸ਼ ਦੀ ਪਹਿਲੀ ਨਿਜੀ ਯੂਨੀਵਰਸਿਟੀ ਹੈ। ਇਸ ਗੱਲ 'ਤੇ ਸਾਨੂੰ ਮਾਣ ਮਹਿਸੂਸ ਹੁੰਦਾ ਹੈ। ਸਾਨੂੰ ਯੂਨੀਵਰਸਿਟੀ ਵਜ਼ੀਫ਼ਿਆਂ ਰਾਹੀਂ ਹਰ ਪ੍ਰਕਾਰ ਦੀ ਸਹਾਇਤਾ ਪ੍ਰਦਾਨ ਕਰਦੀ ਹੈ। ਸਾਡੀ ਸਿਖਲਾਈ ਲਈ ਮੌਜੂਦ ਸਾਡੇ ਗੁਰੂ ਹਮੇਸ਼ਾ ਸਾਡਾ ਉਤਸਾਹ ਵਧਾਉਂਦੇ ਨੇ ਅਤੇ ਇਹੀ ਕਾਰਨ ਹੈ ਜੋ ਅਸੀਂ ਹਮੇਸ਼ਾ ਆਪਣੇ ਖੇਡ 'ਚ ਵਧੀਆ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮੈਂ ਅੱਗੇ ਵੀ ਦੇਸ਼ ਦਾ ਨਾਂ ਅਤੇ ਯੂਨੀਵਰਸਿਟੀ ਦਾ ਨਾਂਅ ਰੋਸ਼ਨ ਕਰਨ ਲਈ ਆਪਣਾ ਵਧੀਆ ਖੇਡ ਪ੍ਰਦਰਸ਼ਨ ਦਿੰਦਾ ਰਹਾਂਗਾ।"
- PTC NEWS