Chandigarh Sukhna Lake : ਸੁਖਨਾ ਲੇਕ ਦੇ ਨੇੜੇ ਵਸੇ ਲੋਕਾਂ ਨੇ ਸੀਐੱਮ ਮਾਨ ਖਿਲਾਫ ਖੋਲ੍ਹਿਆ ਮੋਰਚਾ, ਦਿੱਤੀ ਇਹ ਚਿਤਾਵਨੀ
Chandigarh Sukhna Lake : ਚੰਡੀਗੜ੍ਹ ਸੁਖਨਾ ਲੇਕ ਦੇ ਨਾਲ ਲੱਗਦਾ ਈਕੋ ਸੈਂਸੀਟਿਵ ਜ਼ੋਨ ਦਾ ਦਾਇਰਾ 100 ਮੀਟਰ ਤੋਂ ਵਧਾ ਕੇ 3 ਕਿਲੋਮੀਟਰ ਕਰਨ ਨੂੰ ਲੈਕੇ ਇਲਾਕਾ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ।
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਅਤੇ ਐਸਡੀਐਮ ਖਰੜ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮਾਮਲੇ ’ਚ ਨਯਾਗਾਓ ਇਲਾਕਾ ਵਾਸੀਆਂ ਦਾ ਕਹਿਣਾ ਸੀ ਕਿ ਜੇਕਰ ਇਕਨੋਮਿਕ ਸੈਂਸੇਟਿਵ ਜ਼ੋਨ ਬਣਦਾ ਹੈ ਤਾਂ ਨਯਾਗਾਓ ਤਬਾਹ ਹੋ ਜਾਵੇਗਾ। ਜਿਸ ਦੇ ਚੱਲਦੇ ਤਮਾਮ ਕੌਂਸਲਰ ਇਸ ਮਾਮਲੇ ’ਚ ਇੱਕਠੇ ਹੋਏ। ਜਿਨ੍ਹਾਂ ਨੇ ਇਹ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਫੈਸਲੇ ਨੂੰ ਰੱਦ ਕਰੇ। ਕੈਬਨਿਟ ’ਚ ਮਤਾ ਨਾ ਪਾਸ ਕਰੇ ਅਤੇ ਰੱਦ ਕਰ ਦੇਵੇ।
ਉਨ੍ਹਾਂ ਨੇ ਇਹ ਵੀ ਚਿਤਾਵਨੀ ਕਿ ਅੱਜ ਤਾਂ ਉਨ੍ਹਾਂ ਨੇ ਇਸਦੀ ਸ਼ੁਰੂਆਤ ਕੀਤੀ ਹੈ ਅਗਲੀ ਵਾਰ ਉਹ ਵੱਡਾ ਪ੍ਰਦਰਸ਼ਨ ਕਰਨਗੇ। ਮੁੱਖ ਮੰਤਰੀ ਗੱਲ ਖੁਦ ਸੁਣਨ ਅਤੇ ਇਕਾਲਾ ਵਾਸੀਆਂ ਨੂੰ ਪਰੇਸ਼ਾਨ ਨਾ ਕਰੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਤਿੰਨ ਕਿਲੋਮੀਟਰ ਦਾ ਇਲਾਕਾ ਹੀ ਕਵਰ ਕਰਨਾ ਹੈ ਤਾਂ ਸੁਖਨਾ ਝੀਲ ਤੋਂ ਦੂਜੇ ਪਾਸੇ ਵਾਲਾ ਇਲਾਕਾ ਕਵਰ ਕਰਨ। ਇਸ ’ਚ ਗਵਰਨਰ ਹਾਊਸ ਅਤੇ ਰੋਜ਼ ਗਾਰਡਨ ਵਾਲਾ ਇਲਾਕਾ ਆਉਂਦਾ ਹੈ।
ਕਾਬਿਲੇਗੌਰ ਹੈ ਕਿ ਸੁਖਨਾ ਲੇਕ ਦੇ ਆਲੇ-ਦੁਆਲੇ ਈਕੋ ਸੈਂਸੀਟਿਵ ਜ਼ੋਨ ਦਾ ਏਰੀਆ 100 ਮੀਟਰ ਤੋਂ ਵਧਾ ਕੇ 3 ਕਿਲੋਮੀਟਰ ਤੱਕ ਕਰਨ ਲਈ ਜੰਗਲਾਤ ਮਹਿਕਮੇ ਨੇ ਪੰਜਾਬ ਸਰਕਾਰ ਕੋਲ ਇੱਕ ਪ੍ਰਪੋਜ਼ਲ ਭੇਜਿਆ ਹੈ, ਜਿਸ 'ਤੇ ਪੰਜਾਬ ਸਰਕਾਰ ਹੁਣ ਕੋਈ ਕਦਮ ਚੁੱਕ ਸਕਦੀ ਹੈ। ਇਸ ਨਾਲ ਸੁਖਨਾ ਲੇਕ ਦੇ ਆਲੇ-ਦੁਆਲੇ ਵਸੇ ਲੋਕਾਂ 'ਤੇ ਉਜਾੜੇ ਦੀ ਇੱਕ ਤਲਵਾਰ ਲਟਕ ਗਈ ਹੈ, ਜਿਸ ਨੂੰ ਲੈ ਕੇ ਇਲਾਕਾ ਨਿਵਾਸੀਆਂ ਵਲੋਂ ਪੰਜਾਬ ਸਰਕਾਰ ਨੂੰ ਅਜਿਹੀ ਕੋਈ ਵੀ ਕਾਰਵਾਈ ਨਾ ਕਰਨ ਦੀ ਅਪੀਲ ਕੀਤੀ ਗਈ।
ਇਹ ਵੀ ਪੜ੍ਹੋ : Navjot Singh Sidhu ਦੇ ਕੈਂਸਰ ਦੇ ਇਲਾਜ ਦਾ ਦਾਅਵੇ 'ਤੇ ਛਿੜੀ ਬਹਿਸ; ਹਲਦੀ ਤੇ ਨਿੰਬੂ ਪਾਣੀ ਕੈਂਸਰ ਨੂੰ ਨਹੀਂ ਕਰਦਾ ਠੀਕ- ਡਾਕਟਰ
- PTC NEWS