Wed, Jan 15, 2025
Whatsapp

Chandigarh News : ਨਿੱਜੀ ਸਕੂਲ ਦੇ ਬੱਸ ਡਰਾਈਵਰ ਵੱਲੋਂ 12ਵੀਂ ਦੀ ਵਿਦਿਆਰਥਣ ਨਾਲ ਜਬਰ-ਜਨਾਹ, FIR ਦਰਜ

crime against children : ਚੰਡੀਗੜ੍ਹ ਦੇ ਇੱਕ ਨਿੱਜੀ ਸਕੂਲ ਦੀ 12ਵੀਂ ਜਮਾਤ ਦੀ ਵਿਦਿਆਰਥਣ ਦੀ ਫੋਟੋ ਐਡਿਟ ਕਰਕੇ ਵਾਇਰਲ ਕਰਨ ਅਤੇ ਉਸ ਦੀ ਛੋਟੀ ਭੈਣ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਸਕੂਲ ਬੱਸ ਡਰਾਈਵਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

Reported by:  PTC News Desk  Edited by:  KRISHAN KUMAR SHARMA -- August 23rd 2024 08:54 AM -- Updated: August 23rd 2024 08:58 AM
Chandigarh News : ਨਿੱਜੀ ਸਕੂਲ ਦੇ ਬੱਸ ਡਰਾਈਵਰ ਵੱਲੋਂ 12ਵੀਂ ਦੀ ਵਿਦਿਆਰਥਣ ਨਾਲ ਜਬਰ-ਜਨਾਹ, FIR ਦਰਜ

Chandigarh News : ਨਿੱਜੀ ਸਕੂਲ ਦੇ ਬੱਸ ਡਰਾਈਵਰ ਵੱਲੋਂ 12ਵੀਂ ਦੀ ਵਿਦਿਆਰਥਣ ਨਾਲ ਜਬਰ-ਜਨਾਹ, FIR ਦਰਜ

Crime against Women : ਚੰਡੀਗੜ੍ਹ ਦੇ ਇੱਕ ਨਿੱਜੀ ਸਕੂਲ ਦੀ 12ਵੀਂ ਜਮਾਤ ਦੀ ਵਿਦਿਆਰਥਣ ਦੀ ਫੋਟੋ ਐਡਿਟ ਕਰਕੇ ਵਾਇਰਲ ਕਰਨ ਅਤੇ ਉਸ ਦੀ ਛੋਟੀ ਭੈਣ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਸਕੂਲ ਬੱਸ ਡਰਾਈਵਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਮੁਹੰਮਦ ਰਜ਼ਾਕ ਵੱਜੋਂ ਹੋਈ ਹੈ, ਜੋ ਕਿ ਮਨੀਮਾਜਰਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।

ਜ਼ੀਰਕਪੁਰ ਥਾਣਾ ਇੰਚਾਰਜ ਜਸਕੰਵਲ ਸਿੰਘ ਸੇਖੋਂ ਨੇ ਦੱਸਿਆ ਕਿ ਉਨ੍ਹਾਂ ਨੂੰ ਪੀੜਤ ਵੱਲੋਂ ਸ਼ਿਕਾਇਤ ਮਿਲੀ ਸੀ, ਜਿਸ 'ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਐੱਫ.ਆਈ.ਆਰ. ਪੁਲਿਸ ਨੂੰ ਸ਼ਿਕਾਇਤ ਕਰਨ ਵਾਲੀ ਪੀੜਤਾ ਨੇ ਦੱਸਿਆ ਕਿ ਉਹ ਚੰਡੀਗੜ੍ਹ ਦੇ ਇੱਕ ਪ੍ਰਾਈਵੇਟ ਸਕੂਲ ਦੀ ਵਿਦਿਆਰਥਣ ਹੈ।


ਪੀੜਤਾ ਨੇ ਦੱਸਿਆ ਕਿ ਸਕੂਲ ਬੱਸ ਡਰਾਈਵਰ ਮੁਹੰਮਦ ਰਜ਼ਾਕ ਅਕਸਰ ਉਸਦਾ ਪਿੱਛਾ ਕਰਦਾ ਸੀ। ਇੱਕ ਦਿਨ ਮੁਲਜ਼ਮ ਨੇ ਉਸ ਨੂੰ ਸਕੂਲ ਦੀ ਪਾਰਕਿੰਗ ਵਿਚ ਜ਼ਬਰਦਸਤੀ ਰੋਕ ਲਿਆ ਅਤੇ ਉਸ ਤੋਂ ਫ੍ਰੈਂਡਸ਼ਿਪ ਕਰਨ ਲਈ ਕਹਿਣ ਲੱਗਾ, ਪਰ ਉਸ ਨੇ ਵਿਰੋਧ ਕੀਤਾ ਅਤੇ ਇਨਕਾਰ ਕਰ ਦਿੱਤਾ।

ਬਿਆਨਾਂ ਮੁਤਾਬਕ, ਇਸ ਘਟਨਾ ਨਾਲ ਵਿਦਿਆਰਥਣ ਡਰ ਗਈ ਸੀ, ਜਿਸ ਪਿੱਛੋਂ ਮੁਲਜ਼ਮ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਇਸ ਪਿੱਛੋਂ ਮੁਲਜ਼ਮ ਨੇ ਉਸ ਦੀਆਂ ਨਗਨ ਤਸਵੀਰਾਂ ਵਾਇਰਲ ਕਰਨ ਅਤੇ ਉਸ ਦੀ ਭੈਣ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਸ ਨਾਲ ਕਈ ਵਾਰੀ ਜ਼ਬਰਨ ਸਰੀਰਕ ਸਬੰਧ ਸਥਾਪਤ ਕੀਤੇ। ਇਸਤੋਂ ਬਾਅਦ ਇੱਕ ਦਿਨ ਜਦੋਂ ਪੀੜਤਾ ਦੀ ਤਬੀਅਤ ਵਿਗੜ ਗਈ ਤਾਂ ਉਸਦੇ ਘਰ ਵਾਲਿਆਂ ਨੇ ਕਾਰਨ ਪੁੱਛਿਆ ਤਾਂ ਜਿਸ ਤੋਂ ਬਾਅਦ ਉਸਨੇ ਸਾਰੀ ਗੱਲ ਦੱਸ ਦਿੱਤੀ।

- PTC NEWS

Top News view more...

Latest News view more...

PTC NETWORK