Chandigarh News : ਚੰਡੀਗੜ੍ਹ 'ਚ ਸੜਕ ਵਿਚਕਾਰ ਨੱਚ ਕੇ ਰੀਲ ਬਣਾਉਣ ਵਾਲੀ ਮਹਿਲਾ ਦੇ ਪੁਲਿਸ ਕਾਂਸਟੇਬਲ (Chandigarh Police constable ) ਪਤੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਮਹਿਲਾ ਦੇ ਡਾਂਸ ਵੀਡੀਓ ਨੂੰ ਉਸਦੇ ਕਾਂਸਟੇਬਲ (Chandigarh Police constable ) ਪਤੀ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਹੀ ਅਪਲੋਡ ਕੀਤਾ ਗਿਆ ਸੀ। ਜਿਸ ਕਰਕੇ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ।
ਦੱਸ ਦੇਈਏ ਕਿ ਬੀਤੇ ਦਿਨੀਂ ਚੰਡੀਗੜ੍ਹ ਦੇ ਸੈਕਟਰ-20 ਦੇ ਗੁਰਦੁਆਰਾ ਚੌਕ ਕੋਲ ਟ੍ਰੈਫਿਕ ਲਾਈਟ 'ਤੇ ਹਰਿਆਣਵੀ ਗਾਣੇ (Haryanvi Song )'ਤੇ ਨੱਚਣ ਦੇ ਮਾਮਲੇ ਵਿੱਚ ਪੁਲਿਸ ਨੇ ਸੈਕਟਰ-20 ਦੀ ਪੁਲਿਸ ਕਲੋਨੀ ਵਿੱਚ ਰਹਿਣ ਵਾਲੀ ਮਹਿਲਾ ਜੋਤੀ ਅਤੇ ਉਸਦੀ ਭਾਬੀ ਪੂਜਾ ਵਿਰੁੱਧ ਕੇਸ ਦਰਜ ਕੀਤਾ ਸੀ।ਪੁਲਿਸ ਕਰਮਚਾਰੀ ਪਤੀ ਅਜੈ ਕੁੰਡੂ ਦੀ ਕਮੀ ਸਾਹਮਣੇ ਆਉਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਦੋਵੇਂ ਮਹਿਲਾਵਾਂ ਤੋਂ ਪੁੱਛਗਿੱਛ ਕੀਤੀ ਗਈ ਸੀ। ਪੁੱਛਗਿੱਛ ਦੌਰਾਨ ਉਨ੍ਹਾਂ ਨੇ ਦੱਸਿਆ ਸੀ ਕਿ ਮੰਦਿਰ ਤੋਂ ਵਾਪਸ ਆਉਂਦੇ ਸਮੇਂ ਉਨ੍ਹਾਂ ਨੇ ਰੀਲ ਬਣਾਈ ਸੀ। ਹਾਲਾਂਕਿ, ਇਸ ਨਾਲ ਕੋਈ ਆਵਾਜਾਈ ਵਿੱਚ ਵਿਘਨ ਨਹੀਂ ਪਿਆ, ਉਨ੍ਹਾਂ ਨੇ ਟ੍ਰੈਫਿਕ ਦੇ ਰੁਕੇ ਹੋਣ ਸਮੇਂ ਰੀਲ ਬਣਾਈ ਸੀ।
- PTC NEWS