PM ਮੋਦੀ ਦੇ ਦੌਰੇ ਤੋਂ ਪਹਿਲਾਂ ਚੰਡੀਗੜ੍ਹ 'ਨੋ ਫਲਾਇਗ ਜੋਨ' ਐਲਾਨਿਆ
PM Chandigarh visit : ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਦਸੰਬਰ ਨੂੰ ਪੰਜਾਬ ਦੌਰੇ 'ਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਸੁਰੱਖਿਆ ਦੇ ਪ੍ਰਬੰਧ ਸਖ਼ਤ ਕੀਤੇ ਗਏ ਹਨ। ਪੀਐਮ ਮੋਦੀ ਦੇ ਦੌਰੇ ਤੋਂ ਪਹਿਲਾਂ ਚੰਡੀਗੜ੍ਹ ਨੂੰ ‘ਨੋ ਫਲਾਇੰਗ ਜ਼ੋਨ’ ਐਲਾਨ ਦਿੱਤਾ ਗਿਆ ਹੈ। ਹੁਕਮ 'ਚ ਕਿਹਾ ਗਿਆ ਹੈ ਕਿ ਅੱਤਵਾਦੀ ਹਮਲੇ ਦੇ ਖਤਰੇ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਹੁਣ ਦੋ ਦਿਨ 3 ਤੇ 4 ਦਸੰਬਰ ਨੂੰ ਚੰਡੀਗੜ੍ਹ ਵਿੱਚ ਕਿਸੇ ਵੀ ਡਰੋਨ ਜਾਂ ਮਾਨਵ ਰਹਿਤ ਹਵਾਈ ਵਾਹਨ ਨੂੰ ਉਡਾਣ ਨਹੀਂ ਭਰਨ ਦਿੱਤੀ ਜਾਵੇਗੀ।
ਯੂਟੀ ਚੰਡੀਗੜ੍ਹ ਦੇ ਜ਼ਿਲ੍ਹਾ ਮੈਜਿਸਟ੍ਰੇਟ ਨਿਸ਼ਾਂਤ ਕੁਮਾਰ ਯਾਦਵ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਦੇ ਤਹਿਤ ਮੈਨੂੰ ਮਿਲੀ ਸ਼ਕਤੀ ਦੀ ਵਰਤੋਂ ਕਰਦੇ ਹੋਏ ਇੱਕ ਹੁਕਮ ਜਾਰੀ ਕਰਦਿਆਂ 02.12.2024 ਤੋਂ 03.12.2024 ਤੱਕ ਡਰੋਨ ਅਤੇ ਮਾਨਵ ਰਹਿਤ ਹਵਾਈ ਵਾਹਨਾਂ (U.A.V.s) ਦੇ ਉਡਾਣ 'ਤੇ ਚੰਡੀਗੜ੍ਹ 'ਚ "ਨੋ ਫਲਾਇੰਗ ਜ਼ੋਨ" ਦੇ ਆਦੇਸ਼ ਕੀਤੇ ਹਨ।
ਇਹ ਹੁਕਮ ਪੁਲਿਸ, ਪੈਰਾ ਮਿਲਟਰੀ, ਏਅਰ ਫੋਰਸ, S.P.G ਸਮੇਤ ਸਰਕਾਰ ਸਮਰੱਥ ਅਧਿਕਾਰੀ ਤੇ ਕਰਮਚਾਰੀਆਂ 'ਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ 'ਤੇ ਲਾਗੂ ਨਹੀਂ ਹੋਵੇਗਾ।
ਇਹ ਹੁਕਮ 02.12.2024 ਨੂੰ ਸਿਫ਼ਰ ਘੰਟਿਆਂ ਤੋਂ ਲਾਗੂ ਹੋਵੇਗਾ ਅਤੇ 03.12.2024 ਤੱਕ ਲਾਗੂ ਹੋਵੇਗਾ। ਇਸ ਹੁਕਮ ਦੀ ਕੋਈ ਵੀ ਉਲੰਘਣਾ ਭਾਰਤੀ ਨਿਆ ਸੰਹਿਤਾ, 2023 ਦੀ ਧਾਰਾ 223 ਅਤੇ ਕਾਨੂੰਨ ਦੇ ਹੋਰ ਸੰਬੰਧਿਤ ਉਪਬੰਧਾਂ ਦੇ ਤਹਿਤ ਕਾਰਵਾਈ ਨੂੰ ਸੱਦਾ ਦੇਵੇਗੀ।
- PTC NEWS