Chandigarh News: ਹੁਣ ਪਾਣੀ ਬਰਬਾਦ ਕਰਨ ਵਾਲਿਆਂ ਦੀ ਖੈਰ ਨਹੀਂ , ਚੰਡੀਗੜ੍ਹ ਨਗਰ ਨਿਗਮ ਨੇ ਬਰਬਾਦੀ ਕਰਨ ਵਾਲਿਆਂ ਨੂੰ ਭੇਜੇ ਨੋਟਿਸ ਅਤੇ ਕੀਤੇ ਚਲਾਨ
Chandigarh News: ਗਰਮੀ ਦੇ ਮੌਸਮ 'ਚ ਪੀਣ ਵਾਲੇ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਚੰਡੀਗੜ੍ਹ ਨਗਰ ਨਿਗਮ ਐਕਟਿਵ ਹੋ ਗਿਆ ਹੈ। ਚੰਡੀਗੜ੍ਹ ਨਗਰ ਨਿਗਮ ਵੱਲੋਂ ਹੁਣ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜੇਕਰ ਕੋਈ ਪਾਣੀ ਦੀ ਬਰਬਾਦੀ ਕਰਦਾ ਫੜਿਆ ਗਿਆ ਤਾਂ ਉਸ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਹੁਣ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਦਰਅਸਲ 'ਚ ਨਗਰ ਨਿਗਮ ਵੱਲੋਂ 15 ਅਪ੍ਰੈਲ ਤੋਂ ਮੁਹਿੰਮ ਚਲਾ ਕੇ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਜਨ ਸਿਹਤ ਵਿੰਗ ਡਵੀਜ਼ਨ-3 ਦੇ ਐਕਸੀਅਨ ਰਜਿੰਦਰ ਸਿੰਘ ਦੀ ਅਗਵਾਈ ਹੇਠ 18 ਐਸ.ਡੀ.ਓਜ਼ ਦੀਆਂ ਟੀਮਾਂ ਸਵੇਰੇ 5:30 ਤੋਂ ਸਵੇਰੇ 8:30 ਵਜੇ ਤੱਕ ਸੈਕਟਰਾਂ, ਪਿੰਡਾਂ ਅਤੇ ਕਲੋਨੀਆਂ ਵਿੱਚ ਘੁੰਮ ਕੇ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਦੇ ਚਲਾਨ ਕੱਟ ਰਹੀਆਂ ਹਨ। ਹਰ ਟੀਮ ਵਿੱਚ ਦੋ ਜੇਈ ਵੀ ਹੋਣਗੇ।
ਨਗਰ ਨਿਗਮ ਚੰਡੀਗੜ੍ਹ ਨੇ ਉਲੰਘਣਾ ਕਰਨ ਵਾਲਿਆਂ ਨੂੰ 180 ਨੋਟਿਸ ਜਾਰੀ ਕੀਤੇ ਅਤੇ ਉਲੰਘਣਾ ਕਰਨ ਵਾਲਿਆਂ ਦੇ 8 ਚਲਾਨ ਕੀਤੇ ਗਏ ਹਨ। ਖਾਸ ਗੱਲ ਇਹ ਹੈ ਕਿ ਇਸ ਵਾਰ ਪਾਣੀ ਦੀ ਬਰਬਾਦੀ ਦਾ ਚਲਾਨ 5788 ਰੁਪਏ ਦਾ ਹੋਵੇਗਾ। ਚਲਾਨ ਦੀ ਰਕਮ ਨਿਗਮ ਦੇ ਪਬਲਿਕ ਹੈਲਥ ਵਿੰਗ ਵੱਲੋਂ ਪਾਣੀ ਦੇ ਬਿੱਲ ਸਮੇਤ ਭੇਜੀ ਜਾਵੇਗੀ। ਇਹ ਮੁਹਿੰਮ 30 ਜੂਨ ਤੱਕ ਜਾਰੀ ਰਹੇਗੀ।
ਇਨ੍ਹਾਂ ਲੋਕਾਂ ਦਾ ਹੋਵੇਗਾ ਚਲਾਨ
ਵਿਹੜੇ ਜਾਂ ਕਾਰ ਧੋਣ, ਸਪਲਾਈ ਲਾਈਨ ਤੋਂ ਪਾਈਪ ਜੋੜ ਕੇ ਲਾਅਨ ਜਾਂ ਪੌਦਿਆਂ ਨੂੰ ਪਾਣੀ ਦੇਣ, ਟੂਟੀ ਖੁੱਲ੍ਹੀ ਛੱਡਣ 'ਤੇ ਚਲਾਨ ਹੋਵੇਗਾ। ਜੇਕਰ ਮੇਨ ਸਪਲਾਈ ਲਾਈਨ 'ਤੇ ਵੀ ਟੁੱਲੂ ਪੰਪ ਲਗਾਇਆ ਗਿਆ ਤਾਂ ਚਲਾਨ ਕੀਤਾ ਜਾਵੇਗਾ ਅਤੇ ਮੋਟਰ ਜ਼ਬਤ ਕਰ ਲਈ ਜਾਵੇਗੀ। ਦੂਜੀ ਵਾਰ ਚਲਾਨ 'ਤੇ ਕੁਨੈਕਸ਼ਨ ਜਾਂ ਵਾਟਰ ਕੂਲਰ ਲੀਕ ਹੋਣ 'ਤੇ ਪਹਿਲਾਂ ਚੇਤਾਵਨੀ ਨੋਟਿਸ ਜਾਰੀ ਕੀਤਾ ਜਾਵੇਗਾ। ਜੇਕਰ ਦੋ ਦਿਨਾਂ ਵਿੱਚ ਸੁਧਾਰ ਨਾ ਕੀਤਾ ਗਿਆ ਤਾਂ ਚਲਾਨ ਕੀਤਾ ਜਾਵੇਗਾ।
- PTC NEWS