Chandigarh Hospital: ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਿਕ ਧਮਕੀ ਭਰਿਆ ਮੇਲ ਮਿਲੀ ਹੈ। ਜਿਸ ਕਾਰਨ ਪੂਰਾ ਹੜਕੰਪ ਮਚ ਗਿਆ ਹੈ।
ਇਸ ਸਬੰਧੀ ਚੰਡੀਗੜ੍ਹ ਦੇ ਸੈਕਟਰ 32 ਸਥਿਤ ਮਾਨਸਿਕ ਹਸਪਤਾਲ 'ਚ ਬੰਬ ਦੀ ਧਮਕੀ ਮਿਲਣ 'ਤੇ ਡੀਐੱਸਪੀ ਆਪਰੇਸ਼ਨ ਅਤੇ ਸੁਰੱਖਿਆ ਅਮਰਾਓ ਸਿੰਘ ਦਾ ਕਹਿਣਾ ਹੈ ਕਿ ਅਸੀਂ ਪੂਰੀ ਇਮਾਰਤ ਦੀ ਤਲਾਸ਼ੀ ਲਈ ਹੈ ਅਤੇ ਕੁਝ ਵੀ ਨਹੀਂ ਮਿਲਿਆ ਹੈ। ਬੰਬ ਸਕੁਐਡ ਦੀਆਂ ਦੋ ਟੀਮਾਂ ਨੇ ਤਲਾਸ਼ੀ ਮੁਹਿੰਮ ਚਲਾਈ ਹੈ। ਬੰਬ ਦਸਤੇ ਨੇ ਆਪਣੀ ਰਿਪੋਰਟ ਸੌਂਪ ਦਿੱਤੀ ਹੈ ਕਿ ਸਭ ਕੁਝ ਠੀਕ ਹੈ।
ਦੱਸ ਦਈਏ ਕਿ ਚੰਡੀਗੜ੍ਹ ਦੇ ਸੈਕਟਰ 32 ਵਿੱਚ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਹੈ। ਇੱਥੋਂ ਦੇ ਮੈਟਲ ਹੈਲਥ ਇੰਸਟੀਚਿਊਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਮੇਲ ਭੇਜੀ ਗਈ ਹੈ। ਮੇਲ ਵਿੱਚ ਲਿਖਿਆ ਗਿਆ ਹੈ ਕਿ ਕੁਝ ਸਮੇਂ ਵਿੱਚ ਮੈਂਟਲ ਇੰਸਟੀਚਿਊਟ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ।
ਹਾਲਾਂਕਿ ਹੁਣ ਚੰਡੀਗੜ੍ਹ ਪੁਲਿਸ ਦੇ ਸੀਨੀਅਰ ਅਧਿਕਾਰੀ, ਆਪਰੇਸ਼ਨ ਸੈੱਲ ਟੀਮ, ਰੈਸਕਿਊ ਆਪਰੇਸ਼ਨ ਟੀਮ ਅਤੇ ਕ੍ਰਾਈਮ ਬ੍ਰਾਂਚ ਦੀ ਟੀਮ ਮੌਕੇ 'ਤੇ ਪਹੁੰਚੇ।
- PTC NEWS