Sun, Sep 15, 2024
Whatsapp

Chandigarh Farmer Protest Update : ਕਿਸਾਨਾਂ ਦੇ ਚੰਡੀਗੜ੍ਹ ਮੋਰਚੇ ਨਾਲ ਜੁੜੀ ਵੱਡੀ ਖ਼ਬਰ, BKU ਉਗਰਾਹਾਂ ਨੂੰ ਮਿਲੀ ਵਿਰੋਧ ਮਾਰਚ ਦੀ ਪਰਮਿਸ਼ਨ

ਉਨ੍ਹਾਂ ਵਿਧਾਨ ਸਭਾ ਵੱਲ ਮਾਰਚ ਕਰਨ ਦੀ ਤਿਆਰੀ ਕਰ ਲਈ ਹੈ। ਹਾਲਾਂਕਿ ਪ੍ਰਸ਼ਾਸਨ ਨੇ 11 ਕਿਸਾਨਾਂ ਦੇ ਗਰੁੱਪ ਨੂੰ ਅੱਗੇ ਵਧਣ ਦੀ ਇਜਾਜ਼ਤ ਦੇ ਦਿੱਤੀ ਹੈ। ਪਰ ਕਿਸਾਨ ਆਪਣੀ ਮੰਗ 'ਤੇ ਅੜੇ ਹੋਏ ਹਨ।

Reported by:  PTC News Desk  Edited by:  Aarti -- September 02nd 2024 01:48 PM
Chandigarh Farmer Protest Update : ਕਿਸਾਨਾਂ ਦੇ ਚੰਡੀਗੜ੍ਹ ਮੋਰਚੇ ਨਾਲ ਜੁੜੀ ਵੱਡੀ ਖ਼ਬਰ, BKU ਉਗਰਾਹਾਂ ਨੂੰ ਮਿਲੀ ਵਿਰੋਧ ਮਾਰਚ ਦੀ ਪਰਮਿਸ਼ਨ

Chandigarh Farmer Protest Update : ਕਿਸਾਨਾਂ ਦੇ ਚੰਡੀਗੜ੍ਹ ਮੋਰਚੇ ਨਾਲ ਜੁੜੀ ਵੱਡੀ ਖ਼ਬਰ, BKU ਉਗਰਾਹਾਂ ਨੂੰ ਮਿਲੀ ਵਿਰੋਧ ਮਾਰਚ ਦੀ ਪਰਮਿਸ਼ਨ

Chandigarh Farmer Protest Update : ਅੱਜ ਪੰਜਾਬ ਦੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਚੰਡੀਗੜ੍ਹ ਵਿੱਚ ਕਿਸਾਨ ਸੰਘਰਸ਼ ਕਰ ਰਹੇ ਹਨ। ਹਾਲਾਂਕਿ ਇਹ ਸੰਘਰਸ਼ ਦੋ ਵੱਖ-ਵੱਖ ਮੰਚਾਂ ਤੋਂ ਚੱਲ ਰਿਹਾ ਹੈ। ਜਿੱਥੇ ਸੰਯੁਕਤ ਕਿਸਾਨ ਮੋਰਚਾ ਦੀ ਤਰਫੋਂ ਮਹਾਂ ਪੰਚਾਇਤ ਕੀਤੀ ਜਾ ਰਹੀ ਹੈ। ਜਦੋਂਕਿ ਦੂਜੇ ਮੈਦਾਨ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਬੈਨਰ ਹੇਠ ਕਿਸਾਨਾਂ ਨੇ 5 ਸਤੰਬਰ ਤੱਕ ਪੱਕਾ ਮੋਰਚਾ ਲਾਇਆ ਹੈ।

ਉਨ੍ਹਾਂ ਵਿਧਾਨ ਸਭਾ ਵੱਲ ਮਾਰਚ ਕਰਨ ਦੀ ਤਿਆਰੀ ਕਰ ਲਈ ਹੈ। ਹਾਲਾਂਕਿ ਪ੍ਰਸ਼ਾਸਨ ਨੇ 11 ਕਿਸਾਨਾਂ ਦੇ ਗਰੁੱਪ ਨੂੰ ਅੱਗੇ ਵਧਣ ਦੀ ਇਜਾਜ਼ਤ ਦੇ ਦਿੱਤੀ ਹੈ। ਪਰ ਕਿਸਾਨ ਆਪਣੀ ਮੰਗ 'ਤੇ ਅੜੇ ਹੋਏ ਹਨ। ਇਸ ਤੋਂ ਬਾਅਦ ਹੁਣ ਪੁਲਿਸ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਵਿਚਾਲੇ ਮੀਟਿੰਗ ਚੱਲ ਰਹੀ ਹੈ। ਅਰਧ ਸੈਨਿਕ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਬੱਸਾਂ ਵੀ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਤਾਂ ਜੋ ਲੋੜ ਪੈਣ 'ਤੇ ਕਿਸਾਨਾਂ ਨੂੰ ਹਿਰਾਸਤ ਵਿਚ ਲਿਆ ਜਾ ਸਕੇ।


ਮਿਲੀ ਜਾਣਕਾਰੀ ਮੁਤਾਬਿਕ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਪ੍ਰਸ਼ਾਸਨ ਨਾਲ ਸਹਿਮਤੀ ਹੋਈ ਹੈ। ਜਿਸ ਤੋਂ ਬਾਅਦ ਤਕਰੀਬਨ 1000 ਹਜ਼ਾਰ ਬੰਦੇ ਦਾ ਵਫਦ ਵਿਧਾਨਸਭਾ ਵੱਲ ਜਾਵੇਗਾ ਅਤੇ ਕਿਸਾਨਾਂ ਵੱਲੋਂ ਕੇਵਲ ਮਟਕਾ ਚੌਂਕ ਤੱਕ ਹੀ ਮਾਰਚ ਕੀਤਾ ਜਾਵੇਗਾ। ਮਟਕਾ ਚੌਂਕ ਵਿਖੇ ਰੁਕ ਕੇ ਮੰਗ ਪੱਤਰ ਦਿੱਤਾ ਜਾਵੇਗਾ ਇਸ ਲਈ ਸਾਢੇ ਤਿੰਨ ਵਜੇ ਦਾ ਸਮਾਂ ਨਿਰਧਾਰਿਤ ਕੀਤਾ ਗਿਆ। 

ਇਹ ਵੀ ਪੜ੍ਹੋ : ਈਡੀ ਨੇ ਅਮਾਨਤੁੱਲਾ ਖਾਨ ਨੂੰ ਕੀਤਾ ਗ੍ਰਿਫਤਾਰ, ਸਵੇਰ ਤੋਂ ਹੀ ਉਨ੍ਹਾਂ ਦੇ ਘਰ ਜਾਰੀ ਸੀ ਛਾਪੇਮਾਰੀ

- PTC NEWS

Top News view more...

Latest News view more...

PTC NETWORK