Chandigarh School Timings : ਚੰਡੀਗੜ੍ਹ 'ਚ ਬਦਲਿਆ ਸਕੂਲਾਂ ਦਾ ਸਮਾਂ, ਨਰਸਰੀ ਤੋਂ 8ਵੀਂ ਜਮਾਤ ਤੱਕ ਆਨਲਾਈਨ ਲੱਗਣਗੇ ਸਕੂਲ
Chandigarh School Timings : ਠੰਢ ਅਤੇ ਸੰਘਣੀ ਧੁੰਦ ਦੇ ਪ੍ਰਕੋਪ ਦੇ ਮੱਦੇਨਜ਼ਰ, ਯੂਟੀ ਚੰਡੀਗੜ੍ਹ ਦੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦਾ ਸਮਾਂ 11 ਜਨਵਰੀ, 2025 ਤੱਕ ਬਦਲ ਦਿੱਤਾ ਗਿਆ ਹੈ।
ਚੰਡੀਗੜ੍ਹ ਸਿੱਖਿਆ ਵਿਭਾਗ ਦੇ ਜਾਰੀ ਹੁਕਮਾਂ ਅਨੁਸਾਰ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ 11 ਜਨਵਰੀ ਤੱਕ ਫਿਜ਼ੀਕਲ ਤੌਰ 'ਤੇ ਕਲਾਸਾਂ ਨਹੀਂ ਲੱਗਣਗੀਆਂ ਅਤੇ ਸਕੂਲ ਸਵੇਰੇ 9 ਵਜੇ ਤੋਂ ਔਨਲਾਈਨ ਕਲਾਸਾਂ ਲਗਾ ਸਕਦੇ ਹਨ ਅਤੇ ਉਸ ਅਨੁਸਾਰ ਸਟਾਫ ਦੇ ਸਮੇਂ ਨੂੰ ਵਿਵਸਥਿਤ ਕਰਨਗੇ।
ਇਸੇ ਤਰ੍ਹਾਂ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਸਵੇਰੇ 9:30 ਵਜੇ ਤੋਂ ਪਹਿਲਾਂ ਨਹੀਂ ਖੁੱਲ੍ਹਣਗੇ ਅਤੇ 3:30 ਵਜੇ ਤੱਕ ਬੰਦ ਹੋ ਜਾਣਗੇ।pic.twitter.com/X1uiXpv4MX — Department of School Education, Chandigarh (@SchoolEduChd) January 4, 2025
ਪ੍ਰੀ-ਬੋਰਡ ਇਮਤਿਹਾਨਾਂ ਕਾਰਨ, ਜੇਕਰ ਲੋੜ ਪਈ ਤਾਂ ਸਕੂਲ ਸਵੇਰੇ 9 ਵਜੇ ਖੁੱਲ੍ਹ ਸਕਦੇ ਹਨ। ਅਧਿਆਪਕਾਂ ਦਾ ਸਮਾਂ ਵੀ ਲੋੜ ਅਨੁਸਾਰ ਬਦਲਿਆ ਜਾਵੇਗਾ। ਇਹ ਹੁਕਮ ਡਾਇਰੈਕਟਰ ਸਿੱਖਿਆ, ਯੂਟੀ ਚੰਡੀਗੜ੍ਹ ਵੱਲੋਂ ਜਾਰੀ ਕੀਤੇ ਗਏ ਹਨ।
- PTC NEWS