Fri, Apr 18, 2025
Whatsapp

Retired Colonel Digital Arrest : ਸਾਈਬਰ ਠੱਗਾਂ ਨੇ ਇੱਕ ਸੇਵਾਮੁਕਤ ਕਰਨਲ ਨੂੰ ਬਣਾਇਆ ਸ਼ਿਕਾਰ; ਈਡੀ ਅਧਿਕਾਰੀ ਬਣ ਕੇ ਕਰੋੜਾਂ ਦੀ ਕੀਤੀ ਲੁੱਟ

ਸਾਈਬਰ ਧੋਖਾਧੜੀ ਕਰਨ ਵਾਲਿਆਂ ਨੇ ਉਸ ਨਾਲ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਅਧਿਕਾਰੀਆਂ ਵਜੋਂ ਗੱਲ ਕੀਤੀ ਅਤੇ ਉਨ੍ਹਾਂ ਨੂੰ ਧਮਕੀ ਦਿੱਤੀ ਕਿ ਉਸਦਾ ਨਾਮ ਇੱਕ 'ਝੂਠੇ' ਮਾਮਲੇ ਵਿੱਚ ਸ਼ਾਮਲ ਕਰਨ ਦੀ ਧਮਕੀ ਦੇਕੇ ਡਰਾਇਆ ਧਮਕਾਇਆ।

Reported by:  PTC News Desk  Edited by:  Aarti -- April 02nd 2025 01:44 PM
Retired Colonel Digital Arrest : ਸਾਈਬਰ ਠੱਗਾਂ ਨੇ ਇੱਕ ਸੇਵਾਮੁਕਤ ਕਰਨਲ ਨੂੰ ਬਣਾਇਆ ਸ਼ਿਕਾਰ; ਈਡੀ ਅਧਿਕਾਰੀ ਬਣ ਕੇ ਕਰੋੜਾਂ ਦੀ ਕੀਤੀ ਲੁੱਟ

Retired Colonel Digital Arrest : ਸਾਈਬਰ ਠੱਗਾਂ ਨੇ ਇੱਕ ਸੇਵਾਮੁਕਤ ਕਰਨਲ ਨੂੰ ਬਣਾਇਆ ਸ਼ਿਕਾਰ; ਈਡੀ ਅਧਿਕਾਰੀ ਬਣ ਕੇ ਕਰੋੜਾਂ ਦੀ ਕੀਤੀ ਲੁੱਟ

 Retired Colonel Digital Arrest :  ਸਾਈਬਰ ਧੋਖੇਬਾਜ਼ਾਂ ਨੇ ਸੈਕਟਰ 2ਏ ਦੇ ਵਸਨੀਕ 82 ਸਾਲਾ ਸੇਵਾਮੁਕਤ ਭਾਰਤੀ ਫੌਜ ਅਧਿਕਾਰੀ ਕਰਨਲ ਦਲੀਪ ਸਿੰਘ ਅਤੇ ਉਨ੍ਹਾਂ ਦੀ ਪਤਨੀ, 74 ਸਾਲਾ ਰਣਵਿੰਦਰ ਕੌਰ ਬਾਜਵਾ ਨੂੰ ਡਿਜੀਟਲ ਅਰੈਸਟ ਰਾਹੀਂ 3.4 ਕਰੋੜ ਰੁਪਏ ਦੀ ਠੱਗੀ ਮਾਰੀ।

ਸਾਈਬਰ ਧੋਖਾਧੜੀ ਕਰਨ ਵਾਲਿਆਂ ਨੇ ਉਸ ਨਾਲ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਅਧਿਕਾਰੀਆਂ ਵਜੋਂ ਗੱਲ ਕੀਤੀ ਅਤੇ ਉਨ੍ਹਾਂ ਨੂੰ ਧਮਕੀ ਦਿੱਤੀ ਕਿ ਉਸਦਾ ਨਾਮ ਇੱਕ 'ਝੂਠੇ' ਮਾਮਲੇ ਵਿੱਚ ਸ਼ਾਮਲ ਕਰਨ ਦੀ ਧਮਕੀ ਦੇਕੇ ਡਰਾਇਆ ਧਮਕਾਇਆ। ਜੋੜੇ ਨੇ ਇਸ ਸਬੰਧ ਵਿੱਚ ਚੰਡੀਗੜ੍ਹ ਪੁਲਿਸ ਦੇ ਸਾਈਬਰ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸਾਈਬਰ ਪੁਲਿਸ ਸਟੇਸ਼ਨ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


ਠੱਗਾਂ ਨੇ ਇੰਝ ਵਿਛਾਇਆ ਸੀ ਪੂਰਾ ਜਾਲ 

ਕਰਨਲ ਦਲੀਪ ਸਿੰਘ ਨੇ ਦੱਸਿਆ ਕਿ 18 ਮਾਰਚ, 2025 ਨੂੰ ਇੱਕ ਅਣਜਾਣ ਨੰਬਰ ਤੋਂ ਇੱਕ ਵਟਸਐਪ ਕਾਲ ਆਈ। ਕਾਲ ਕਰਨ ਵਾਲੇ ਨੇ ਉਸ 'ਤੇ ਮੁੰਬਈ ਦੇ ਕੇਨਰਾ ਬੈਂਕ ਵਿੱਚ ਇੱਕ ਖਾਤੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਸ਼ਾਮਲ ਹੋਣ ਦਾ ਝੂਠਾ ਇਲਜ਼ਾਮ ਲਗਾਇਆ।

ਕਰਨਲ ਨੂੰ ਵੀਡੀਓ ਕਾਲ 'ਤੇ ਆਪਣਾ ਏਟੀਐਮ ਦਿਖਾਇਆ

ਸਾਈਬਰ ਧੋਖਾਧੜੀ ਕਰਨ ਵਾਲਿਆਂ ਨੇ ਕਰਨਲ ਬਾਜਵਾ ਨੂੰ ਵੀਡੀਓ ਕਾਲ 'ਤੇ ਆਪਣਾ ਏਟੀਐਮ ਕਾਰਡ ਦਿਖਾਇਆ ਅਤੇ ਦਾਅਵਾ ਕੀਤਾ ਕਿ ਉਹ 5,038 ਕਰੋੜ ਰੁਪਏ ਦੇ ਘੁਟਾਲੇ ਦੀ ਜਾਂਚ ਕਰ ਰਹੇ ਹਨ। ਉਸਨੇ 24 ਕਥਿਤ ਪੀੜਤਾਂ ਦੀਆਂ ਤਸਵੀਰਾਂ ਵੀ ਭੇਜੀਆਂ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਇੱਕ ਨੇ ਖੁਦਕੁਸ਼ੀ ਕਰ ਲਈ ਹੈ।

ਪੂਰੀ ਜਾਇਦਾਦ ਜ਼ਬਤ ਕਰਨ ਦੀ ਦਿੱਤੀ ਸੀ ਧਮਕੀ 

ਧੋਖੇਬਾਜ਼ਾਂ ਨੇ ਕਰਨਲ ਅਤੇ ਉਸਦੀ ਪਤਨੀ ਨੂੰ ਘਰ ਵਿੱਚ ਡਿਜੀਟਲ ਗ੍ਰਿਫ਼਼ਤਾਰ ਕਰ ਲਿਆ ਅਤੇ ਉਨ੍ਹਾਂ ਨੂੰ ਹਰ ਸਮੇਂ ਆਪਣੇ ਫ਼ੋਨ ਚਾਲੂ ਰੱਖਣ ਅਤੇ ਕਿਸੇ ਨਾਲ ਵੀ ਸੰਪਰਕ ਕਰਨ ਤੋਂ ਵਰਜਿਆ। ਜੋੜੇ ਦੀ ਡਿਜੀਟਲ ਗ੍ਰਿਫ਼ਤਾਰੀ 18 ਮਾਰਚ ਤੋਂ 27 ਮਾਰਚ ਤੱਕ ਲਗਾਤਾਰ 10 ਦਿਨ ਜਾਰੀ ਰਹੀ।

ਧੋਖੇਬਾਜ਼ਾਂ ਨੇ ਜੋੜੇ ਨੂੰ ਜੇਲ੍ਹ ਭੇਜਣ ਅਤੇ ਸਹਿਯੋਗ ਨਾ ਕਰਨ 'ਤੇ ਉਨ੍ਹਾਂ ਦੀ ਪੂਰੀ ਜਾਇਦਾਦ ਜ਼ਬਤ ਕਰਨ ਦੀ ਧਮਕੀ ਵੀ ਦਿੱਤੀ। ਉਨ੍ਹਾਂ ਨੇ ਕਾਲੇ ਧਨ ਦੀ ਜਾਂਚ ਦੀ ਆੜ ਵਿੱਚ ਸੁਪਰੀਮ ਕੋਰਟ ਤੋਂ ਵਟਸਐਪ ਰਾਹੀਂ ਜਾਅਲੀ ਪੱਤਰ ਭੇਜੇ ਜਿਸ ਵਿੱਚ ਉਸ ਦੀਆਂ ਵਿੱਤੀ ਜਾਇਦਾਦਾਂ ਦਾ ਪੂਰਾ ਖੁਲਾਸਾ ਕਰਨ ਦੀ ਮੰਗ ਕੀਤੀ ਗਈ। ਇਸ ਤਰ੍ਹਾਂ, ਹੌਲੀ-ਹੌਲੀ ਉਸਨੇ ਆਪਣੀਆਂ ਸਾਰੀਆਂ ਬੱਚਤਾਂ ਅਤੇ ਨਿਵੇਸ਼ਾਂ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਲਈ।

3.4 ਕਰੋੜ ਰੁਪਏ ਕੀਤੇ ਗਏ ਟ੍ਰਾਂਸਫਰ 

ਫਿਰ ਧੋਖੇਬਾਜ਼ਾਂ ਨੇ ਜੋੜੇ ਨੂੰ 18-27 ਮਾਰਚ ਦੇ ਸਮੇਂ ਦੌਰਾਨ ਵੱਖ-ਵੱਖ ਖਾਤਿਆਂ ਵਿੱਚ ਪੈਸੇ ਜਮ੍ਹਾ ਕਰਵਾਉਣ ਲਈ ਮਜਬੂਰ ਕੀਤਾ। ਧੋਖਾਧੜੀ ਕਰਨ ਵਾਲਿਆਂ ਦੁਆਰਾ ਦੱਸੇ ਗਏ ਖਾਤਿਆਂ ਵਿੱਚ ਜੋੜੇ ਦੁਆਰਾ ਟ੍ਰਾਂਸਫਰ ਕੀਤੀ ਗਈ ਕੁੱਲ ਰਕਮ 3.4 ਕਰੋੜ ਰੁਪਏ ਹੈ।

ਇਹ ਵੀ ਪੜ੍ਹੋ : Yudh Nashian Virudh March : 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਪੰਜਾਬ ’ਚ ਕੱਢਣਗੇ ਪੈਦਲ ਮਾਰਚ

- PTC NEWS

Top News view more...

Latest News view more...

PTC NETWORK