OPD Timings Change : ਚੰਡੀਗੜ੍ਹ 'ਚ ਸਿਵਲ ਹਸਪਤਾਲਾਂ ਦੀ ਓਪੀਡੀ ਦਾ ਸਮਾਂ ਬਦਲਿਆ
Chandigarh Civil Hospital Timing Change : ਚੰਡੀਗੜ੍ਹ ਪ੍ਰਸ਼ਾਸਨ ਨੇ ਸਰਕਾਰੀ ਮਲਟੀ-ਸਪੈਸ਼ਲਿਟੀ ਹਸਪਤਾਲ, ਸੈਕਟਰ-16 ਅਤੇ ਇਸ ਨਾਲ ਸਬੰਧਤ ਸਿਹਤ ਅਤੇ ਤੰਦਰੁਸਤੀ ਕੇਂਦਰਾਂ/ਡਿਸਪੈਂਸਰੀਆਂ, ਸਿਵਲ ਹਸਪਤਾਲ ਮਨੀਮਾਜਰਾ, ਸਿਵਲ ਹਸਪਤਾਲ ਸੈਕਟਰ-22 ਅਤੇ ਸਿਵਲ ਹਸਪਤਾਲ ਸੈਕਟਰ-45 ਦੇ ਓਪੀਡੀ ਦੇ ਸਮੇਂ ਨੂੰ ਬਦਲਣ ਦਾ ਫੈਸਲਾ ਕੀਤਾ ਹੈ।
ਇਹ ਨਵਾਂ ਸਮਾਂ 16 ਅਪ੍ਰੈਲ 2025 ਤੋਂ 15 ਅਕਤੂਬਰ 2025 ਤੱਕ ਲਾਗੂ ਰਹੇਗਾ। ਇਸ ਸਮੇਂ ਦੌਰਾਨ ਓ.ਪੀ.ਡੀ ਸਵੇਰੇ 8:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਚੱਲੇਗੀ।
ਹਾਲਾਂਕਿ, ਈ.ਐਸ.ਆਈ ਡਿਸਪੈਂਸਰੀ-29, ਈ.ਐਸ.ਆਈ.-23, ਯੂ.ਟੀ. ਸਕੱਤਰੇਤ ਅਤੇ ਹਾਈ ਕੋਰਟ ਡਿਸਪੈਂਸਰੀ ਦੇ ਓਪੀਡੀ ਦੇ ਸਮੇਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਉਹ ਆਪਣੇ ਪੂਰਵ-ਨਿਰਧਾਰਤ ਸਮੇਂ ਅਨੁਸਾਰ ਹੀ ਕੰਮ ਕਰਦੇ ਰਹਿਣਗੇ।
ਚੰਡੀਗੜ੍ਹ ਪ੍ਰਸ਼ਾਸਨ ਨੇ ਗਰਮੀ ਦੇ ਮੌਸਮ ਨੂੰ ਧਿਆਨ 'ਚ ਰੱਖਦਿਆਂ ਇਹ ਫੈਸਲਾ ਲਿਆ ਹੈ, ਤਾਂ ਜੋ ਮਰੀਜ਼ਾਂ ਅਤੇ ਸਿਹਤ ਕਰਮਚਾਰੀਆਂ ਨੂੰ ਸਹੂਲਤਾਂ ਮਿਲ ਸਕਣ। ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਓਪੀਡੀ ਦੇ ਨਵੇਂ ਸਮੇਂ ਨੂੰ ਨੋਟ ਕਰਨ ਅਤੇ ਉਸ ਅਨੁਸਾਰ ਆਪਣੀਆਂ ਮੈਡੀਕਲ ਸੇਵਾਵਾਂ ਦੀ ਯੋਜਨਾ ਬਣਾਉਣ।
- PTC NEWS