Sat, Apr 26, 2025
Whatsapp

Chandigarh Bomb Found: ਚੰਡੀਗੜ੍ਹ ਦੇ ਸੈਕਟਰ 26 ਚੋਂ ਬੰਬ ਦਾ ਖੋਲ੍ਹ ਹੋਇਆ ਬਰਾਮਦ; ਪੁਲਿਸ ਨੇ ਕੀਤਾ ਰਸਤਾ ਬੰਦ

ਚੰਡੀਗੜ੍ਹ 'ਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਸੈਕਟਰ 26 ਵਿੱਚ ਇੱਕ ਡਰੇਨ ਕੋਲ ਇੱਕ ਬੰਬ ਸੈੱਲ ਮਿਲਿਆ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਮੀਂਹ ਦੇ ਪਾਣੀ 'ਚ ਵਹਿ ਕੇ ਇੱਥੇ ਆ ਗਿਆ ਹੋਵੇਗਾ।

Reported by:  PTC News Desk  Edited by:  Aarti -- July 16th 2023 06:33 PM
Chandigarh Bomb Found: ਚੰਡੀਗੜ੍ਹ ਦੇ ਸੈਕਟਰ 26 ਚੋਂ ਬੰਬ ਦਾ ਖੋਲ੍ਹ ਹੋਇਆ ਬਰਾਮਦ; ਪੁਲਿਸ ਨੇ ਕੀਤਾ ਰਸਤਾ ਬੰਦ

Chandigarh Bomb Found: ਚੰਡੀਗੜ੍ਹ ਦੇ ਸੈਕਟਰ 26 ਚੋਂ ਬੰਬ ਦਾ ਖੋਲ੍ਹ ਹੋਇਆ ਬਰਾਮਦ; ਪੁਲਿਸ ਨੇ ਕੀਤਾ ਰਸਤਾ ਬੰਦ

Chandigarh Bomb Found: ਚੰਡੀਗੜ੍ਹ 'ਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਸੈਕਟਰ 26 ਵਿੱਚ ਇੱਕ ਡਰੇਨ ਕੋਲ ਇੱਕ ਬੰਬ ਸੈੱਲ ਮਿਲਿਆ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਮੀਂਹ ਦੇ ਪਾਣੀ 'ਚ ਵਹਿ ਕੇ ਇੱਥੇ ਆ ਗਿਆ ਹੋਵੇਗਾ। ਫਿਲਹਾਲ ਇਸ ਨੂੰ ਪੁਲਿਸ ਨੇ ਕਬਜ਼ੇ 'ਚ ਲੈ ਲਿਆ ਹੈ। ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਗੁਰੇਜ਼ ਕੀਤਾ ਹੈ।

ਮਿਲੀ ਜਾਣਕਾਰੀ ਮੁਤਾਬਿਕ ਚੰਡੀਗੜ੍ਹ ਦੇ ਸੈਕਟਰ 26 ਸਥਿਤ ਬਾਪੂਧਾਮ ਕਲੋਨੀ ਨੇੜੇ ਐਤਵਾਰ ਨੂੰ ਇੱਕ ਜ਼ਿੰਦਾ ਰਾਕੇਟ ਲਾਂਚਰ ਟਾਈਪ ਬੰਬ ਬਰਾਮਦ ਹੋਇਆ ਹੈ। ਮੌਕੇ ’ਤੇ ਚੰਡੀਗੜ੍ਹ ਪੁਲਿਸ ਦੀ ਟੀਮ ਨੇ ਉਸ ਥਾਂ ਨੂੰ ਕਵਰ ਕਰ ਲਿਆ।


ਫਿਲਹਾਲ ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ ਗਈ। ਜਿਨ੍ਹਾਂ ਨੇ ਫੌਜ ਨੂੰ ਵੀ ਸੂਚਿਤ ਕਰ ਦਿੱਤਾ। ਮੌਕੇ 'ਤੇ ਪਹੁੰਚੀ ਪੁਲਿਸ ਨੇ ਇਲਾਕਾ ਖਾਲੀ ਕਰਵਾ ਕੇ ਕਾਰਵਾ ਰੋਡ ਨੂੰ ਬੰਦ ਕਰ ਦਿੱਤਾ। ਖੈਰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਜਾਣਕਾਰੀ ਨਹੀਂ ਹੈ ਪਰ ਇਸ ਨਾਲ ਇਲਾਕੇ ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। 

ਇਹ ਵੀ ਪੜ੍ਹੋ: Samyukt Kisan Morcha: ਸੰਯੁਕਤ ਕਿਸਾਨ ਮੋਰਚੇ ਨੇ ਹੜ੍ਹ ਪੀੜਤ ਕਿਸਾਨਾਂ ਦੀ ਫੜੀ ਬਾਂਹ, ਕੀਤੀ ਕੇਂਦਰ ਸਰਕਾਰ ਨੂੰ ਇਹ ਅਪੀਲ

- PTC NEWS

Top News view more...

Latest News view more...

PTC NETWORK