Wed, Sep 18, 2024
Whatsapp

Chandigarh Blast Update : ਵਿਦੇਸ਼ ‘ਚ ਬੈਠੇ ਇਸ ਸਖ਼ਸ਼ ਨੇ ਹਮਲੇ ਦੀ ਲਈ ਜ਼ਿੰਮੇਵਾਰੀ, ਪੋਸਟ ’ਚ 1986 ਨਕੋਦਰ ਗੋਲੀਕਾਂਡ ਦਾ ਕੀਤਾ ਗਿਆ ਜ਼ਿਕਰ, ਬਦਲਾ ਲੈਣ ਦੀ ਵੀ ਲਿਖੀ ਗੱਲ

ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਆ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਅਪਲੋਡ ਕੀਤੀ ਗਈ ਹੈ, ਜਿਸ ਵਿਚ ਇਸ ਹਮਲੇ ਦੀ ਜ਼ਿੰਮੇਵਾਰੀ ਲੈਣ ਦੇ ਨਾਲ-ਨਾਲ 1986 ਵਿਚ ਨਕੋਦਰ, ਜਲੰਧਰ ਵਿਚ ਵਾਪਰੀ ਘਟਨਾ ਦਾ ਜ਼ਿਕਰ ਵੀ ਕੀਤਾ ਗਿਆ ਹੈ। ਹਾਲਾਂਕਿ ਪੀਟੀਸੀ ਨਿਊਜ਼ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ।

Reported by:  PTC News Desk  Edited by:  Aarti -- September 12th 2024 05:30 PM
Chandigarh Blast Update : ਵਿਦੇਸ਼ ‘ਚ ਬੈਠੇ ਇਸ ਸਖ਼ਸ਼ ਨੇ ਹਮਲੇ ਦੀ ਲਈ ਜ਼ਿੰਮੇਵਾਰੀ, ਪੋਸਟ ’ਚ 1986 ਨਕੋਦਰ ਗੋਲੀਕਾਂਡ ਦਾ ਕੀਤਾ ਗਿਆ ਜ਼ਿਕਰ, ਬਦਲਾ ਲੈਣ ਦੀ ਵੀ ਲਿਖੀ ਗੱਲ

Chandigarh Blast Update : ਵਿਦੇਸ਼ ‘ਚ ਬੈਠੇ ਇਸ ਸਖ਼ਸ਼ ਨੇ ਹਮਲੇ ਦੀ ਲਈ ਜ਼ਿੰਮੇਵਾਰੀ, ਪੋਸਟ ’ਚ 1986 ਨਕੋਦਰ ਗੋਲੀਕਾਂਡ ਦਾ ਕੀਤਾ ਗਿਆ ਜ਼ਿਕਰ, ਬਦਲਾ ਲੈਣ ਦੀ ਵੀ ਲਿਖੀ ਗੱਲ

Chandigarh Blast Update : ਚੰਡੀਗੜ੍ਹ ਦੇ ਸੈਕਟਰ 10 ਦੇ ਪੌਸ਼ ਇਲਾਕੇ 'ਚ ਇਕ ਘਰ 'ਤੇ ਹੋਏ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਬੱਬਰ ਖਾਲਸਾ ਇੰਟਰਨੈਸ਼ਨਲ ਨੇ  ਲਈ ਹੈ। ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਆ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਅਪਲੋਡ ਕੀਤੀ ਗਈ ਹੈ, ਜਿਸ ਵਿਚ ਇਸ ਹਮਲੇ ਦੀ ਜ਼ਿੰਮੇਵਾਰੀ ਲੈਣ ਦੇ ਨਾਲ-ਨਾਲ 1986 ਵਿਚ ਨਕੋਦਰ, ਜਲੰਧਰ ਵਿਚ ਵਾਪਰੀ ਘਟਨਾ ਦਾ ਜ਼ਿਕਰ ਵੀ ਕੀਤਾ ਗਿਆ ਹੈ। ਹਾਲਾਂਕਿ ਪੀਟੀਸੀ ਨਿਊਜ਼ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ।

ਪੋਸਟ ’ਚ ਕੀ ਕਿਹਾ ਗਿਆ


ਪੋਸਟ ’ਚ ਕਿਹਾ ਗਿਆ ਹੈ ਕਿ  ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਨਕੋਦਰ ’ਚ 1986 ਦੇ ਵੇਲੇ ਸ਼ਹੀਦ ਕੀਤੇਸਿੰਘਾਂ ਨੂੰ ਯਾਦ ਕਰਦਿਆਂ ਅੱਜ ਸੈਕਟਰ 10 ਕੋਠੀ ਨੰਬਰ 575ਡੀ ਬਲਾਕ ’ਚ ਗ੍ਰੇਨੇਡ ਹਮਲਾ ਕਰਕੇ ਐਸਪੀ ਗੁਰਕੀਰਤ ਚਹਿਲ ਨੂੰ ਉਸ ਦੇ ਗੰਨਮੈਨ ਨਾਲ ਹੀ ਉਡਾ ਕੇ ਉਸਦੀ ਬਣਦੀ ਸਜ਼ਾ ਦਿੱਤੀ ਗਈ, ਬੱਬਰ ਖਾਲਸਾ ਇੰਟਰਨੈਸ਼ਨਲ। 

ਉੱਥੇ ਹੀ ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੋ ਸ਼ੱਕੀ ਨੌਜਵਾਨ ਨਜ਼ਰ ਆ ਰਹੇ ਹਨ। ਇਹ ਵੀਡੀਓ ਸੈਕਟਰ 43 ਦੇ ਬੱਸ ਸਟੈਂਡ ਨੇੜੇ ਦੀ ਦੱਸੀ ਜਾ ਰਹੀ ਹੈ। ਪੁਲੀਸ ਨੇ ਇਨ੍ਹਾਂ ਦੋਵਾਂ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਸ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਨੇ ਉਸ ਆਟੋ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਜਿਸ ਵਿੱਚ ਹਮਲਾਵਰ ਆਏ ਸਨ। ਜਾਂਚ ਵਿੱਚ ਉਸ ਦੀ ਕੋਈ ਭੂਮਿਕਾ ਸਾਹਮਣੇ ਨਹੀਂ ਆਈ ਹੈ।

ਚੰਡੀਗੜ੍ਹ ਪੁਲੀਸ ਦੇ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਸਾਬਕਾ ਐਸਐਸਪੀ ਦੀ ਰਿਹਾਇਸ਼ ਨਾਲ ਲਿੰਕ ਜੋੜ ਕੇ ਜਾਂਚ ਕੀਤੀ ਜਾ ਰਹੀ ਹੈ। ਸਾਰੀਆਂ ਏਜੰਸੀਆਂ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀਆਂ ਹਨ।

ਹਮਲਾਵਰਾਂ ਨੇ ਸੈਕਟਰ 43 ਨੇੜੇ ਤੋਂ ਕਿਰਾਏ ’ਤੇ ਆਟੋ ਲਿਆ ਸੀ। ਜਦੋਂ ਹਮਲਾਵਰਾਂ ਨੇ ਬੰਬ ਸੁੱਟਿਆ ਤਾਂ ਆਟੋ ਚਾਲਕ ਡਰ ਗਿਆ ਅਤੇ ਮੌਕੇ ਤੋਂ ਭੱਜ ਗਿਆ, ਪਰ ਮਾਮਲੇ ਵਿਚ ਉਸ ਦੀ ਸ਼ਮੂਲੀਅਤ ਨਜ਼ਰ ਨਹੀਂ ਆ ਰਹੀ। ਤਲਾਸ਼ ਅਜੇ ਵੀ ਜਾਰੀ ਹੈ। ਪੰਜਾਬ ਤੋਂ ਇਲਾਵਾ ਕਈ ਰਾਜਾਂ ਵਿੱਚ ਟੀਮਾਂ ਭੇਜੀਆਂ ਗਈਆਂ ਹਨ। ਹਮਲਾਵਰ ਕਿੱਥੋਂ ਆਏ ਸਨ, ਇਸ ਦੀ ਜਾਂਚ ਅਜੇ ਜਾਰੀ ਹੈ।

ਇਹ ਵੀ ਪੜ੍ਹੋ : Power Employees Strike Update : ਪੰਜਾਬ ’ਚ ਲੋਕਾਂ ਨੂੰ ਹੋਰ ਝੱਲਣੀ ਪਵੇਗੀ ਪਰੇਸ਼ਾਨੀ, ਬਿਜਲੀ ਮੁਲਾਜ਼ਮਾਂ ਨੇ ਹੜਤਾਲ ਨੂੰ ਵਧਾਇਆ ਅੱਗੇ

- PTC NEWS

Top News view more...

Latest News view more...

PTC NETWORK