Wed, Nov 13, 2024
Whatsapp

Punjab Weather Update: ਚੰਡੀਗੜ੍ਹ ਦੀ ਹਵਾ ਹੋਈ ਜ਼ਹਿਰੀਲੀ!, AQI ਪਹੁੰਚਿਆ 341, ਪੰਜਾਬ 'ਚ ਤਾਪਮਾਨ 0.4 ਡਿਗਰੀ ਡਿੱਗਿਆ

Punjab Weather Update: ਪੰਜਾਬ ਵਿੱਚ ਪਰਾਲੀ ਸਾੜਨ ਕਾਰਨ ਚੰਡੀਗੜ੍ਹ ਦੀ ਹਵਾ ਜ਼ਹਿਰੀਲੀ ਹੋ ਗਈ ਹੈ। ਹਵਾ ਦੀ ਗੁਣਵੱਤਾ ਵਿਗੜ ਰਹੀ ਹੈ। ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ।

Reported by:  PTC News Desk  Edited by:  Amritpal Singh -- November 11th 2024 08:25 AM
Punjab Weather Update: ਚੰਡੀਗੜ੍ਹ ਦੀ ਹਵਾ ਹੋਈ ਜ਼ਹਿਰੀਲੀ!, AQI ਪਹੁੰਚਿਆ 341, ਪੰਜਾਬ 'ਚ ਤਾਪਮਾਨ 0.4 ਡਿਗਰੀ ਡਿੱਗਿਆ

Punjab Weather Update: ਚੰਡੀਗੜ੍ਹ ਦੀ ਹਵਾ ਹੋਈ ਜ਼ਹਿਰੀਲੀ!, AQI ਪਹੁੰਚਿਆ 341, ਪੰਜਾਬ 'ਚ ਤਾਪਮਾਨ 0.4 ਡਿਗਰੀ ਡਿੱਗਿਆ

Punjab Weather Update: ਪੰਜਾਬ ਵਿੱਚ ਪਰਾਲੀ ਸਾੜਨ ਕਾਰਨ ਚੰਡੀਗੜ੍ਹ ਦੀ ਹਵਾ ਜ਼ਹਿਰੀਲੀ ਹੋ ਗਈ ਹੈ। ਹਵਾ ਦੀ ਗੁਣਵੱਤਾ ਵਿਗੜ ਰਹੀ ਹੈ। ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ। ਸਥਿਤੀ ਦਿੱਲੀ ਨਾਲੋਂ ਵੀ ਗੰਭੀਰ ਹੋ ਗਈ ਹੈ। ਚੰਡੀਗੜ੍ਹ ਦਾ AQI ਸੋਮਵਾਰ ਸਵੇਰੇ 5 ਵਜੇ 341 ਦਰਜ ਕੀਤਾ ਗਿਆ। ਭਾਵੇਂ ਪੰਜਾਬ ਦੇ ਸਾਰੇ ਸ਼ਹਿਰਾਂ ਦੀ ਹਵਾ ਵੀ ਪ੍ਰਦੂਸ਼ਿਤ ਹੈ, ਪਰ ਮੰਡੀ ਗੋਬਿੰਦਗੜ੍ਹ ਦਾ ਤਾਂ ਸਭ ਤੋਂ ਬੁਰਾ ਹਾਲ ਹੈ।

ਇੱਥੇ AQI 270 ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੂਬੇ 'ਚ ਠੰਡ ਵਧਣ ਲੱਗੀ ਹੈ। 24 ਘੰਟਿਆਂ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਆਮ ਨਾਲੋਂ 1.7 ਡਿਗਰੀ ਘੱਟ ਸੀ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 31 ਡਿਗਰੀ ਦਰਜ ਕੀਤਾ ਗਿਆ।


ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅੱਜ ਕਈ ਥਾਵਾਂ 'ਤੇ ਸੰਘਣੀ ਧੁੰਦ ਦਾ ਔਰੇਜ਼ ਅਲਰਟ ਜਾਰੀ ਕੀਤਾ ਹੈ। ਇਸ ਕਾਰਨ ਵਿਜ਼ੀਬਿਲਟੀ ਪ੍ਰਭਾਵਿਤ ਹੋ ਰਹੀ ਹੈ। ਹਾਲਾਂਕਿ ਐਤਵਾਰ ਨੂੰ ਚੰਡੀਗੜ੍ਹ ਦਾ AQI ਦਿੱਲੀ ਨੂੰ ਪਛਾੜ ਗਿਆ ਸੀ। ਚੰਡੀਗੜ੍ਹ ਦਾ AQI 339 'ਤੇ ਪਹੁੰਚ ਗਿਆ ਸੀ, ਜਦਕਿ ਦਿੱਲੀ ਦਾ AQI 334 ਦਰਜ ਕੀਤਾ ਗਿਆ ਸੀ।

ਮੰਡੀ ਗੋਬਿੰਦਗੜ੍ਹ ਵਿੱਚ AQI 270 ਤੱਕ ਪਹੁੰਚ ਗਿਆ

ਚੰਡੀਗੜ੍ਹ ਦੇ ਸਾਰੇ ਖੇਤਰਾਂ ਵਿੱਚ AQI ਪੱਧਰ ਡਿੱਗ ਰਿਹਾ ਹੈ। ਸੋਮਵਾਰ ਸਵੇਰੇ 5 ਵਜੇ ਸੈਕਟਰ-22 'ਚ AQI 337 ਦਰਜ ਕੀਤਾ ਗਿਆ ਹੈ। ਜਦੋਂ ਕਿ ਪੰਜਾਬ ਯੂਨੀਵਰਸਿਟੀ ਅਤੇ ਨਿਊ ਚੰਡੀਗੜ੍ਹ ਵਾਲੇ ਪਾਸੇ AQI 319 ਹੈ ਅਤੇ ਮੋਹਾਲੀ ਵਾਲੇ ਪਾਸੇ ਸੈਕਟਰ-53 ਦੀ ਹਾਲਤ ਸਭ ਤੋਂ ਮਾੜੀ ਹੈ। ਇੱਥੇ AQI 341 'ਤੇ ਪਹੁੰਚ ਗਿਆ ਹੈ। ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਨੇ ਸ਼ਹਿਰ ਦੀ ਸਥਿਤੀ ਨੂੰ ਦੇਖਦੇ ਹੋਏ ਨਗਰ ਨਿਗਮ ਨੂੰ ਛਿੜਕਾਅ ਅਤੇ ਹੋਰ ਕਦਮ ਚੁੱਕਣ ਦੇ ਹੁਕਮ ਦਿੱਤੇ ਹਨ। ਜਦੋਂ ਕਿ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਸਭ ਤੋਂ ਮਾੜੀ ਹਾਲਤ ਮੰਡੀ ਗੋਬਿੰਦਗੜ੍ਹ ਦੀ ਹੋਈ ਹੈ। ਇੱਥੇ AQI 270, ਜਲੰਧਰ ਦਾ 207, ਅੰਮ੍ਰਿਤਸਰ ਦਾ AQI 202, ਲੁਧਿਆਣਾ ਦਾ AQI 202, ਬਠਿੰਡਾ ਦਾ AQI 175 ਅਤੇ ਪਟਿਆਲਾ ਅਤੇ ਖੰਨਾ ਦਾ AQI 199 ਰਿਹਾ ਹੈ।

- PTC NEWS

Top News view more...

Latest News view more...

PTC NETWORK