ਪੰਜਾਬ 'ਚ ਠੰਢ ਵਧਣ ਦੀ ਸੰਭਾਵਨਾ, ਕਈ ਸੂਬਿਆਂ 'ਚ ਮੀਂਹ ਦੀ ਪੇਸ਼ੀਨਗੋਈ
ਨਵੀਂ ਦਿੱਲੀ: ਪੰਜਾਬ ਵਿਚ ਪਰਾਲੀ ਸਾੜਨ ਕਾਰਨ ਧੂੰਏਂ ਤੋਂ ਲੋਕ ਕਾਫੀ ਪਰੇਸ਼ਾਨ ਹਨ। ਇਸ ਦਰਮਿਆਨ ਪੱਛਮੀ ਗੜਬੜੀ ਮੁੜ ਸਰਗਰਮ ਹੋ ਗਈ ਹੈ, ਜਿਸ ਕਾਰਨ ਉੱਤਰੀ ਸੂਬਿਆਂ ਵਿੱਚ ਠੰਢ ਵਧਣ ਦੀ ਸੰਭਾਵਨਾ ਹੈ। ਦੇਸ਼ ਦੇ ਉੱਤਰੀ ਸੂਬਿਆਂ 'ਚ ਮੌਸਮ ਖ਼ਰਾਬ ਹੋ ਸਕਦਾ ਹੈ। ਇਸ ਦਾ ਅਸਰ ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਉੱਤਰ ਪ੍ਰਦੇਸ਼ 'ਚ ਵੀ ਦਿਖਾਈ ਦੇਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਮੌਸਮ ਇਸ ਹਫ਼ਤੇ ਤੋਂ ਬਦਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਸਮੇਤ ਕਈ ਰਾਜਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਮੀਂਹ ਪੈਣ ਨਾਲ ਲੋਕਾਂ ਨੂੰ ਧੂੰਏਂ ਤੋਂ ਥੋੜ੍ਹੀ ਰਾਹਤ ਮਿਲਣ ਦੀ ਉਮੀਦ ਹੈ।
ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਹੈ ਕਿ ਇਸ ਹਫ਼ਤੇ ਦੇ ਆਖਰ ਤੱਕ ਪਹਾੜੀ ਸੂਬਿਆਂ (ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ-ਕਸ਼ਮੀਰ ਲੱਦਾਖ) ਵਿੱਚ ਮੀਂਹ ਨਾਲ ਬਰਫ਼ਬਾਰੀ ਸ਼ੁਰੂ ਹੋ ਜਾਵੇਗੀ, ਜਿਸ ਕਾਰਨ ਆਸਪਾਸ ਦੇ ਰਾਜਾਂ 'ਚ ਵੀ ਠੰਢ ਵਧੇਗੀ। 10 ਨਵੰਬਰ ਤੱਕ ਤਾਮਿਲਨਾਡ ਤੇ ਪੁਡੂਚੇਰੀ ਦੇ ਵੱਖ-ਵੱਖ ਸਥਾਨਾਂ 'ਤੇ ਗਰਜ ਨਾਲ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ।
ਇਹ ਵੀ ਪੜ੍ਹੋ : ਮੋਬਾਈਲ ਝਪਟ ਕੇ ਭੱਜਣ ਵਾਲੇ ਲੁਟੇਰੇ ਦਾ ਮਜ਼ਦੂਰ ਨੇ ਬਹਾਦਰੀ ਨਾਲ ਕੀਤਾ ਸਾਹਮਣਾ
ਇਸ ਦੇ ਨਾਲ ਹੀ ਅੱਜ ਅਤੇ ਭਲਕੇ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ 'ਚ ਭਾਰੀ ਮੀਂਹ ਦੀ ਸੰਭਾਵਨਾ ਹੈ। 09 ਨਵੰਬਰ, 2022 ਦੇ ਆਸਪਾਸ ਸ਼੍ਰੀਲੰਕਾ ਤੱਟ ਦੇ ਨੇੜੇ ਬੰਗਾਲ ਦੀ ਖਾੜੀ ਦੇ ਦੱਖਣ-ਪੱਛਮੀ ਉੱਤੇ ਇਕ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਸੰਭਾਵਨਾ ਹੈ। ਅਗਲੇ 48 ਘੰਟਿਆਂ ਦੌਰਾਨ ਸੰਭਾਵਿਤ ਮਾਮੂਲੀ ਤੀਬਰਤਾ ਨਾਲ ਤਾਮਿਲਨਾਡੂ-ਪੁਡੂਚੇਰੀ ਤੱਟਾਂ ਵੱਲ ਉੱਤਰ-ਪੱਛਮ ਵੱਲ ਵਧਣ ਦੀ ਬਹੁਤ ਸੰਭਾਵਨਾ ਹੈ।
- PTC NEWS