Sat, Jul 6, 2024
Whatsapp

Champions Trophy: ਭਾਰਤ-ਪਾਕਿਸਤਾਨ ਮੈਚ ਦੀ ਤਰੀਕ ਤੈਅ, ਲਾਹੌਰ ’ਚ ਖੇਡਿਆ ਜਾਵੇਗਾ ਮੈਚ ?

ਚੈਂਪੀਅਨਸ ਟਰਾਫੀ 2025 ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਦੀ ਤਰੀਕ ਤੈਅ ਕਰ ਦਿੱਤੀ ਹੈ।

Reported by:  PTC News Desk  Edited by:  Dhalwinder Sandhu -- July 03rd 2024 06:39 PM
Champions Trophy: ਭਾਰਤ-ਪਾਕਿਸਤਾਨ ਮੈਚ ਦੀ ਤਰੀਕ ਤੈਅ, ਲਾਹੌਰ ’ਚ ਖੇਡਿਆ ਜਾਵੇਗਾ ਮੈਚ ?

Champions Trophy: ਭਾਰਤ-ਪਾਕਿਸਤਾਨ ਮੈਚ ਦੀ ਤਰੀਕ ਤੈਅ, ਲਾਹੌਰ ’ਚ ਖੇਡਿਆ ਜਾਵੇਗਾ ਮੈਚ ?

Champions Trophy 2025 IND vs PAK: ਚੈਂਪੀਅਨਸ ਟਰਾਫੀ 2025 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ 1 ਮਾਰਚ ਨੂੰ ਖੇਡਿਆ ਜਾ ਸਕਦਾ ਹੈ। ਇਸ ਸਬੰਧੀ ਇੱਕ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਇਕ ਰਿਪੋਰਟ ਮੁਤਾਬਕ ਪਾਕਿਸਤਾਨ ਕ੍ਰਿਕਟ ਬੋਰਡ ਨੇ ਭਾਰਤ ਅਤੇ ਪਾਕਿਸਤਾਨ ਦੇ ਮੈਚ ਦੀ ਤਰੀਕ ਅਤੇ ਸਥਾਨ ਦਾ ਫੈਸਲਾ ਕੀਤਾ ਹੈ। ਪੀਸੀਬੀ ਨੇ ਭਾਰਤ-ਪਾਕਿ ਮੈਚ ਲਾਹੌਰ ਵਿੱਚ ਕਰਵਾਉਣ ਦੀ ਯੋਜਨਾ ਬਣਾਈ ਹੈ। ਹਾਲਾਂਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਸ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਇਸ ਵਾਰ ਚੈਂਪੀਅਨਸ ਟਰਾਫੀ ਪਾਕਿਸਤਾਨ ਵਿੱਚ ਕਰਵਾਈ ਜਾਣੀ ਹੈ। ਪਰ ਟੀਮ ਭਾਰਤ ਜਾਵੇਗੀ ਜਾਂ ਨਹੀਂ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।

8 ਟੀਮਾਂ ਵਿਚਕਾਰ ਖੇਡਿਆ ਜਾਵੇਗਾ ਟੂਰਨਾਮੈਂਟ 


ਚੈਂਪੀਅਨਸ ਟਰਾਫੀ 2025 19 ਫਰਵਰੀ ਤੋਂ 9 ਮਾਰਚ ਤੱਕ ਖੇਡੀ ਜਾਵੇਗੀ ਅਤੇ 10 ਮਾਰਚ ਨੂੰ ਰਿਜ਼ਰਵ ਡੇਅ ਵਜੋਂ ਰੱਖਿਆ ਜਾਵੇਗਾ। ਰਿਪੋਰਟ ਮੁਤਾਬਕ ਭਾਰਤ ਨੂੰ ਪਾਕਿਸਤਾਨ, ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਦੇ ਨਾਲ ਗਰੁੱਪ ਏ ਵਿੱਚ ਰੱਖਿਆ ਗਿਆ ਹੈ। ਗਰੁੱਪ ਬੀ ਵਿੱਚ ਆਸਟਰੇਲੀਆ, ਦੱਖਣੀ ਅਫਰੀਕਾ, ਇੰਗਲੈਂਡ ਅਤੇ ਅਫਗਾਨਿਸਤਾਨ ਸ਼ਾਮਲ ਹਨ।

ਲਾਹੌਰ ਵਿੱਚ ਟੀਮ ਇੰਡੀਆ ਦੇ ਸਾਰੇ ਮੈਚ

ਆਈਸੀਸੀ ਬੋਰਡ ਦੇ ਇੱਕ ਮੈਂਬਰ ਨੇ ਪੀਟੀਆਈ ਨੂੰ ਦੱਸਿਆ ਕਿ ਪੀਸੀਬੀ ਨੇ 15 ਮੈਚਾਂ ਦੀ ਆਈਸੀਸੀ ਚੈਂਪੀਅਨਜ਼ ਟਰਾਫੀ ਦਾ ਖਰੜਾ ਸੌਂਪ ਦਿੱਤਾ ਹੈ। ਲਾਹੌਰ ਵਿੱਚ ਸੱਤ, ਕਰਾਚੀ ਵਿੱਚ ਤਿੰਨ ਅਤੇ ਰਾਵਲਪਿੰਡੀ ਵਿੱਚ ਪੰਜ ਮੈਚ ਹੋਣਗੇ। ਪਰ ਸੁਰੱਖਿਆ ਅਤੇ ਲੌਜਿਸਟਿਕ ਕਾਰਨਾਂ ਕਰਕੇ ਭਾਰਤ ਦੇ ਸਾਰੇ ਮੈਚ ਲਾਹੌਰ ਵਿੱਚ ਹੀ ਰੱਖੇ ਗਏ ਹਨ। ਜਦੋਂ ਕਿ ਉਦਘਾਟਨੀ ਮੈਚ ਕਰਾਚੀ ਵਿੱਚ ਹੋਵੇਗਾ, ਦੋ ਸੈਮੀਫਾਈਨਲ ਕਰਾਚੀ ਅਤੇ ਰਾਵਲਪਿੰਡੀ ਵਿੱਚ ਹੋਣਗੇ, ਫਾਈਨਲ ਲਾਹੌਰ ਵਿੱਚ ਹੋਵੇਗਾ।

ਭਾਰਤ ਸਰਕਾਰ ਲਵੇਗੀ ਅੰਤਿਮ ਫੈਸਲਾ 

ਪਾਕਿਸਤਾਨ ਦੀ ਮੇਜ਼ਬਾਨੀ ਵਿੱਚ ਆਖਰੀ ਟੂਰਨਾਮੈਂਟ 2023 ਵਿੱਚ ਏਸ਼ੀਆ ਕੱਪ ਸੀ। ਪਰ ਟੀਮ ਇੰਡੀਆ ਦੇ ਕਾਰਨ ਇਹ ਟੂਰਨਾਮੈਂਟ ਹਾਈਬ੍ਰਿਡ ਮਾਡਲ 'ਚ ਖੇਡਿਆ ਗਿਆ। ਟੀਮ ਇੰਡੀਆ ਨੇ ਆਪਣੇ ਮੈਚ ਸ਼੍ਰੀਲੰਕਾ ਵਿੱਚ ਖੇਡੇ ਅਤੇ ਫਾਈਨਲ ਵੀ ਇੱਥੇ ਹੀ ਖੇਡਿਆ ਗਿਆ। ਅਜਿਹੇ 'ਚ ਭਾਰਤੀ ਟੀਮ ਚੈਂਪੀਅਨਸ ਟਰਾਫੀ ਲਈ ਪਾਕਿਸਤਾਨ ਦਾ ਦੌਰਾ ਕਰੇਗੀ ਜਾਂ ਨਹੀਂ, ਇਹ ਫੈਸਲਾ ਸਿਰਫ ਭਾਰਤ ਸਰਕਾਰ ਹੀ ਲਵੇਗੀ। ਤੁਹਾਨੂੰ ਦੱਸ ਦੇਈਏ ਕਿ ICC ਕਿਸੇ ਵੀ ਬੋਰਡ ਨੂੰ ਆਪਣੀ ਸਰਕਾਰੀ ਨੀਤੀ ਦੇ ਖਿਲਾਫ ਜਾਣ ਲਈ ਮਜ਼ਬੂਰ ਨਹੀਂ ਕਰ ਸਕਦਾ ਹੈ।

ਇਹ ਵੀ ਪੜ੍ਹੋ: ICC Rankings Update: ਹਾਰਦਿਕ ਪੰਡਯਾ ਨੂੰ ਵਿਸ਼ਵ ਚੈਂਪੀਅਨ ਬਣਦੇ ਹੀ ਮਿਲੀ ਇੱਕ ਹੋਰ ਵੱਡੀ ਖੁਸ਼ਖਬਰੀ !

ਇਹ ਵੀ ਪੜ੍ਹੋ: T20 WC ਟਰਾਫ਼ੀ ਲੈ ਕੇ ਭਾਰਤ ਲਈ ਰਵਾਨਾ ਹੋਈ ਭਾਰਤੀ ਟੀਮ, ਰੋਹਿਤ ਸ਼ਰਮਾ ਨੇ ਸਾਂਝੀ ਕੀਤੀ ਤਸਵੀਰ

- PTC NEWS

Top News view more...

Latest News view more...

PTC NETWORK