ਰਿਸ਼ਭ ਪੰਤ ਕਾਰ ਹਾਦਸੇ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ, ਦਰਦ ਨਾਲ ਤੜਫਦੇ ਕ੍ਰਿਕਟਰ ਦੇ ਕੁਝ ਨੌਜਵਾਨ ਪੈਸੇ ਲੈਕੇ ਹੋਏ ਫ਼ਰਾਰ
ਰੁੜਕੀ : ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ (Wicketkeeper) ਤੇ ਬੱਲੇਬਾਜ਼ (batsman) ਰਿਸ਼ਭ ਪੰਤ (Rishabh Pant)ਦੇ ਹਾਦਸੇ (accident)ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲਗਾਤਾਰ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਪਰ ਇਸ ਦੌਰਾਨ ਰਿਸ਼ਭ ਪੰਤ ਦੇ ਕਾਰ ਹਾਦਸੇ ਦੀ ਸੀਸੀਟੀਵੀ ਫੁਟੇਜ (CCTV footage) ਸਾਹਮਣੇ ਆਈ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਪੰਤ ਦੀ ਕਾਰ ਕਿੰਨੀ ਰਫਤਾਰ ਨਾਲ ਰੇਲਿੰਗ ਨਾਲ ਟਕਰਾ ਗਈ। ਘਰ ਪਰਤਦੇ ਸਮੇਂ ਰਿਸ਼ਭ ਪੰਤ ਦੀ ਕਾਰ ਰੇਲਿੰਗ ਨਾਲ ਟਕਰਾ ਗਈ ਤੇ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ।
ਇਸ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਪਰ ਰਾਹਤ ਦੀ ਖਬਰ ਇਹ ਹੈ ਕਿ ਰਿਸ਼ਭ ਪੰਤ ਫਿਲਹਾਲ ਠੀਕ ਹਨ। ਇਸ ਦੌਰਾਨ ਉੱਤਰਾਖੰਡ ਦੇ ਡੀਜੀਪੀ ਨੇ ਦੱਸਿਆ ਕਿ ਕ੍ਰਿਕਟਰ ਰਿਸ਼ਭ ਪੰਤ ਸੜਕ ਹਾਦਸੇ ਵਿੱਚ ਜ਼ਖ਼ਮੀ ਹੋ ਗਿਆ ਸੀ ਅਤੇ ਉਸ ਦੀ ਕਾਰ ਰੁੜਕੀ ਵਿੱਚ ਡਿਵਾਈਡਰ ਨਾਲ ਟਕਰਾ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਕਾਰ ਨੂੰ ਅੱਗ ਲੱਗ ਗਈ ਅਤੇ ਪੰਤ ਵਿੰਡ ਸਕਰੀਨ ਤੋੜ ਕੇ ਬਾਹਰ ਨਿਕਲੇ। ਹਾਦਸੇ ਦੇ ਸਮੇਂ ਉਹ ਕਾਰ ਵਿੱਚ ਇਕੱਲੇ ਸਨ।
ਡੀਜੀਪੀ ਨੇ ਅੱਗੇ ਦੱਸਿਆ ਕਿ ਸਰੀਰ ਉਤੇ ਜ਼ਿਆਦਾ ਸੱਟ ਨਹੀਂ ਲੱਗੀ ਹੈ ਪਰ ਇਕ ਲੱਤ ਵਿੱਚ ਫਰੈਕਚਰ ਹੋਣ ਦੀ ਸੰਭਾਵਨਾ ਹੈ। ਉਸ ਨੂੰ ਦੇਹਰਾਦੂਨ ਦੇ ਮੈਕਸ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਭਾਰਤੀ ਕ੍ਰਿਕਟਰ ਰਿਸ਼ਭ ਪੰਤ ਦੀ ਕਾਰ ਸਵੇਰੇ ਕਰੀਬ 5:30 ਵਜੇ ਕੋਤਵਾਲੀ ਮੰਗਲੌਰ ਖੇਤਰ ਅਧੀਨ ਪੈਂਦੇ ਮੁਹੰਮਦਪੁਰ ਜਾਟ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ। ਜ਼ਖਮੀ ਰਿਸ਼ਭ ਪੰਤ ਦੇ ਬਿਆਨ ਅਨੁਸਾਰ ਉਸ ਨੂੰ ਨੀਂਦ ਦੀ ਝਪਕੀ ਆ ਗਈ ਸੀ ਤੇ ਸੰਤੁਲਨ ਵਿਗੜਨ ਤੋਂ ਬਾਅਦ ਕਾਰ ਡਿਵਾਈਡਰ ਨਾਲ ਟਕਰਾ ਗਈ। ਅੱਗ ਨੇ ਕਾਰ ਨੂੰ ਬੁਰੀ ਤਰ੍ਹਾਂ ਆਪਣੀ ਲਪੇਟ ਵਿਚ ਲੈ ਲਿਆ ਸੀ। ਮੌਕੇ 'ਤੇ ਮੌਜੂਦ 108 ਅਤੇ ਹਰਿਦੁਆਰ ਪੁਲਿਸ ਨੇ ਜ਼ਖਮੀ ਪੰਤ ਨੂੰ ਪਹਿਲਾਂ ਰੁੜਕੀ ਹਸਪਤਾਲ ਪਹੁੰਚਾਇਆ, ਜਿਸ ਤੋਂ ਬਾਅਦ ਉਸ ਨੂੰ ਦੇਹਰਾਦੂਨ ਭੇਜ ਦਿੱਤਾ ਗਿਆ।Rishabh Pant Accident CCTV #RishabhPant horrible ???? pic.twitter.com/HbJsLvX4vp — Mukesh Ambani (Parody ) (@Jimmyjvyaas) December 30, 2022
ਕੁਝ ਨੌਜਵਾਨ ਰਿਸ਼ਭ ਦੇ ਬੈਗ 'ਚੋਂ ਪੈਸੇ ਲੈ ਕੇ ਭੱਜ ਗਏ
ਰਿਸ਼ਭ ਪੰਤ ਨੇ ਖੁਦ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਸੱਟਾਂ ਲੱਗਣ ਕਾਰਨ ਉਹ ਬਾਹਰ ਨਾ ਨਿਕਲ ਸਕੇ। ਉਸ ਕੋਲ ਇੱਕ ਬੈਗ ਵੀ ਸੀ। ਇਸ ਦੇ ਨਾਲ ਹੀ ਹਾਦਸੇ ਵਾਲੀ ਥਾਂ 'ਤੇ ਪਹੁੰਚੇ ਕੁਝ ਨੌਜਵਾਨਾਂ ਨੇ ਰਿਸ਼ਭ ਦੀ ਕੋਈ ਮਦਦ ਨਾ ਕਰਦੇ ਹੋਏ ਉਸ ਦੇ ਬੈਗ 'ਚੋਂ ਪੈਸੇ ਕੱਢ ਲਏ ਅਤੇ ਉਥੋਂ ਫਰਾਰ ਹੋ ਗਏ। ਉਸ ਨੇ ਹੀ ਪੁਲਿਸ ਨੂੰ ਸੂਚਿਤ ਕੀਤਾ ਅਤੇ ਐਂਬੂਲੈਂਸ ਮੌਕੇ 'ਤੇ ਪਹੁੰਚ ਗਈ।
- PTC NEWS