Sun, Dec 22, 2024
Whatsapp

ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਦਾ ਸੀ.ਸੀ.ਟੀ.ਵੀ. ਫੁਟੇਜ ਆਇਆ ਸਾਹਮਣੇ; ਇਥੇ ਵੇਖੋ

Reported by:  PTC News Desk  Edited by:  Jasmeet Singh -- December 05th 2023 05:09 PM
ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਦਾ ਸੀ.ਸੀ.ਟੀ.ਵੀ. ਫੁਟੇਜ ਆਇਆ ਸਾਹਮਣੇ; ਇਥੇ ਵੇਖੋ

ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਦਾ ਸੀ.ਸੀ.ਟੀ.ਵੀ. ਫੁਟੇਜ ਆਇਆ ਸਾਹਮਣੇ; ਇਥੇ ਵੇਖੋ

PTC News Desk: ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦਾ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਜੈਪੁਰ ਦੇ ਮੈਟਰੋਮਾਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਖਬਰਾਂ ਮੁਤਾਬਕ ਗੋਗਾਮੇੜੀ ਦੇ ਗੰਨਮੈਨ 'ਤੇ ਵੀ ਹਮਲਾ ਹੋਇਆ ਹੈ।

ਹੁਣ ਉਨਾਂ ਦੇ ਕਤਲ ਨਾਲ ਸਬੰਧਤ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਜਿਸ ਤੋਂ ਸਾਫ ਦਿਖਾਈ ਦੇ ਰਿਹਾ ਹੈ ਕਿ ਬਦਮਾਸ਼ ਆਰਾਮ ਨਾਲ ਬੈਠ ਕੇ ਸੁਖਦੇਵ ਸਿੰਘ ਗੋਗਾਮੇੜੀ ਨਾਲ ਗੱਲਬਾਤ ਕਰ ਰਹੇ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਅਚਾਨਕ ਗੋਲੀਆਂ ਚਲਾ ਦਿੱਤੀਆਂ।

ਸੁਖਦੇਵ ਸਿੰਘ ਗੋਗਾਮੇੜੀ ਦਾ ਜੈਪੁਰ ਦੇ ਸ਼ਿਆਮ ਨਗਰ ਜਨਪਥ ਸਥਿਤ ਉਨ੍ਹਾਂ ਦੇ ਘਰ ਵਿੱਚ ਕਤਲ ਕਰ ਦਿੱਤਾ ਗਿਆ ਸੀ। ਫਿਲਹਾਲ ਇਸ ਕਤਲੇਆਮ ਦੀ ਜ਼ਿੰਮੇਵਾਰੀ ਰਾਜਸਥਾਨ ਦੇ ਰੋਹਿਤ ਗੋਦਾਰਾ ਗੈਂਗ ਨੇ ਲਈ ਹੈ।


ਕਤਲੇਆਮ ਨਾਲ ਸਬੰਧਤ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਪਹਿਲੀ ਸੀਸੀਟੀਵੀ ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਸੁਖਦੇਵ ਸਿੰਘ ਗੋਗਾਮੇੜੀ ਆਪਣੇ ਘਰ ਵਿੱਚ ਸੋਫੇ ’ਤੇ ਬੈਠੇ ਹਨ। ਉਨ੍ਹਾਂ ਦੇ ਸਾਹਮਣੇ ਤਿੰਨ ਜਣੇ ਬੈਠੇ ਸਨ। ਉੱਥੇ ਇੱਕ ਵਿਅਕਤੀ ਖੜ੍ਹਾ ਸੀ। ਗੱਲਬਾਤ ਦੌਰਾਨ ਅਚਾਨਕ ਸਾਹਮਣੇ ਬੈਠੇ ਦੋਵਾਂ ਵਿਅਕਤੀਆਂ ਨੇ ਪਿਸਤੌਲ ਕੱਢ ਕੇ ਫਾਇਰਿੰਗ ਕਰ ਦਿੱਤੀ।

ਗੋਲੀਬਾਰੀ ਕਰਨ ਵਾਲੇ ਦੋ ਵਿਅਕਤੀਆਂ ਨੇ ਗੋਗਾਮੇੜੀ ਦੇ ਨਾਲ-ਨਾਲ ਉੱਥੇ ਮੌਜੂਦ ਦੋ ਹੋਰ ਲੋਕਾਂ 'ਤੇ ਵੀ ਗੋਲੀਆਂ ਚਲਾ ਦਿੱਤੀਆਂ। ਪਰ ਵੀਡੀਓ ਦੇਖ ਕੇ ਸਾਫ਼ ਹੈ ਕਿ ਉਨ੍ਹਾਂ ਦਾ ਨਿਸ਼ਾਨਾ ਮੁੱਖ ਤੌਰ 'ਤੇ ਗੋਗਾਮੇੜੀ ਸੀ। ਕੁੱਲ ਇੱਕ ਦਰਜਨ ਤੋਂ ਵੱਧ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਗੋਗਾਮੇੜੀ ਨੂੰ ਹੈ ਨਿਸ਼ਾਨਾ ਬਣਾਇਆ ਗਿਆ।

ਵੇਖੋ ਵੀਡੀਓ ਫੁਟੇਜ

ਰੋਹਿਤ ਗੋਦਾਰਾ ਗੈਂਗ ਨੇ ਲਈ ਜ਼ਿੰਮੇਵਾਰੀ
ਰੋਹਿਤ ਗੋਦਾਰਾ ਗੈਂਗ ਨੇ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਹ ਗੈਂਗ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਹੈ। ਰੋਹਿਤ ਗੋਦਾਰਾ ਨੇ ਕੁਝ ਮਹੀਨੇ ਪਹਿਲਾਂ ਗੋਗਾਮੇੜੀ ਨੂੰ ਧਮਕੀ ਵੀ ਦਿੱਤੀ ਸੀ। ਰੋਹਿਤ ਗੋਦਾਰਾ ਇੱਕ ਬਦਨਾਮ ਗੈਂਗਸਟਰ ਹੈ ਜੋ ਇਸ ਸਮੇਂ ਭਾਰਤ ਤੋਂ ਫਰਾਰ ਹੈ। NIA ਉਸ ਦੀ ਜਾਂਚ ਕਰ ਰਹੀ ਹੈ।

ਗੋਦਾਰਾ ਨੇ ਹਾਲਹੀ 'ਚ ਆਪਣੇ ਇੱਕ ਅਕਾਊਂਟ (ਅਦਾਰਾ PTC ਪੁਸ਼ਟੀ ਨਹੀਂ ਕਰਦਾ) ਤੋਂ ਇੱਕ ਪੋਸਟ ਲਿਖਿਆ ਹੈ। ਜਿਸ 'ਚ ਉਸਨੇ ਲਿਖਿਆ 'ਸਾਰੇ ਭਰਾਵਾਂ ਨੂੰ ਰਾਮ ਰਾਮ। ਮੈਂ, ਰੋਹਿਤ ਗੋਦਾਰਾ ਕਪੂਰੀਸਰ, ਗੋਲਡੀ ਬਰਾੜ, ਅਸੀਂ ਅੱਜ ਹੋਏ ਕਤਲ ਦੀ ਪੂਰੀ ਜ਼ਿੰਮੇਵਾਰੀ ਲੈਂਦੇ ਹਾਂ। ਅਸੀਂ ਇਹ ਕਤਲ ਕਰਵਾ ਲਿਆ ਹੈ। ਭਰਾਵੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਹ ਸਾਡੇ ਦੁਸ਼ਮਣਾਂ ਦਾ ਸਾਥ ਦੇ ਰਿਹਾ ਸੀ। ਉਨ੍ਹਾਂ ਨੂੰ ਮਜ਼ਬੂਤ ​​ਕਰਨ ਲਈ ਕੰਮ ਕਰ ਰਹਿ ਸੀ। ਜਿੱਥੋਂ ਤੱਕ ਸਾਡੇ ਦੁਸ਼ਮਣਾਂ ਦਾ ਸਬੰਧ ਹੈ, ਉਹ ਆਪਣੇ ਘਰ ਦੇ ਬੂਹੇ 'ਤੇ ਆਪਣੀ ਅਰਥੀ ਤਿਆਰ ਰੱਖਣ, ਅਸੀਂ ਉਨ੍ਹਾਂ ਨੂੰ ਵੀ ਜਲਦੀ ਮਿਲਾਂਗੇ।

ਇਹ ਵੀ ਪੜ੍ਹੋ: ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅੱਠ ਬੱਚੇ ਗਿਆਨ ਪਰਦਾਨ ਲਈ ਜਾਣਗੇ ਜਾਪਾਨ

- With inputs from agencies

Top News view more...

Latest News view more...

PTC NETWORK