Durgesh Pathak : 'ਆਪ' ਨੇਤਾ ਦੁਰਗੇਸ਼ ਪਾਠਕ ਦੇ ਘਰ ਵਿਦੇਸ਼ੀ ਫੰਡਿੰਗ ਮਾਮਲੇ 'ਚ CBI ਦੀ ਰੇਡ, ਸਿਸੋਦੀਆ ਬੋਲੇ- BJP ਦੀ ਸਾਜਿਸ਼ , ਗੁਜਰਾਤ ਚੋਣ ਇੰਚਾਰਜ ਬਣਦੇ ਹੀ ਰੇਡ
Durgesh Pathak : ਦਿੱਲੀ ਵਿੱਚ ਆਮ ਆਦਮੀ ਪਾਰਟੀ (AAP) ਦੇ ਸਾਬਕਾ ਵਿਧਾਇਕ ਦੁਰਗੇਸ਼ ਪਾਠਕ ਦੇ ਘਰ ਵੀਰਵਾਰ ਸਵੇਰੇ ਕੇਂਦਰੀ ਏਜੰਸੀ ਸੀਬੀਆਈ ਨੇ ਛਾਪਾ ਮਾਰਿਆ ਹੈ। ਇਹ ਕਾਰਵਾਈ ਕੇਂਦਰੀ ਏਜੰਸੀ ਨੇ FCRA (ਵਿਦੇਸ਼ੀ ਯੋਗਦਾਨ ਨਿਯਮ ਐਕਟ) ਦੇ ਤਹਿਤ ਇੱਕ ਮਾਮਲੇ ਵਿੱਚ ਕੀਤੀ ਹੈ। ਈਡੀ ਦੇ ਅਧਿਕਾਰੀਆਂ ਨੇ ਲਗਭਗ 2-3 ਘੰਟੇ ਛਾਪੇਮਾਰੀ ਕੀਤੀ ਅਤੇ ਫਿਰ ਚਲੇ ਗਏ।
ਹਾਲ ਹੀ ਵਿੱਚ ਪਾਠਕ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦਾ ਗੁਜਰਾਤ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਸੀ। ਹੁਣ ਸੀਬੀਆਈ ਨੇ ਉਸ ਵਿਰੁੱਧ ਕਾਰਵਾਈ ਕੀਤੀ ਹੈ। ਪਾਰਟੀ ਨੇ ਆਰੋਪ ਲਗਾਇਆ ਕਿ ਭਾਜਪਾ ਗੁਜਰਾਤ ਵਿੱਚ 'ਆਪ' ਦੇ ਵਧਦੇ ਪ੍ਰਭਾਵ ਤੋਂ "ਡਰੀ" ਹੋਈ ਹੈ ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜ ਸੀਟਾਂ ਮਿਲੀਆਂ ਸਨ।
ਕੀ ਹੈ ਪੂਰਾ ਮਾਮਲਾ
ਇਹ ਕਾਰਵਾਈ ਸੀਬੀਆਈ ਨੇ ਵਿਦੇਸ਼ੀ ਯੋਗਦਾਨ ਨਿਯਮ ਕਾਨੂੰਨ (FCRA) ਦੀ ਉਲੰਘਣਾ ਦੇ ਮਾਮਲੇ ਵਿੱਚ ਕੀਤੀ ਹੈ। ਇਸ ਤੋਂ ਪਹਿਲਾਂ ਈਡੀ ਨੇ ਗ੍ਰਹਿ ਮੰਤਰਾਲੇ ਨੂੰ ਇੱਕ ਰਿਪੋਰਟ ਸੌਂਪੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ 2014 ਤੋਂ 2022 ਦੇ ਵਿਚਕਾਰ 'ਆਪ' ਨੂੰ ਵੱਖ-ਵੱਖ ਦੇਸ਼ਾਂ ਤੋਂ ਲਗਭਗ 7 ਕਰੋੜ ਰੁਪਏ ਦਾ ਚੰਦਾ ਮਿਲਿਆ ਸੀ। ਇਸ ਵਿੱਚ 2016 ਵਿੱਚ ਕੈਨੇਡਾ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵੀ ਸ਼ਾਮਲ ਹੈ, ਜਿਸਦਾ ਆਯੋਜਨ ਦੁਰਗੇਸ਼ ਪਾਠਕ ਦੁਆਰਾ ਕੀਤਾ ਗਿਆ ਸੀ।
ਸੀਬੀਆਈ ਰੇਡ 'ਤੇ ਸੰਜੇ ਸਿੰਘ ਨੇ ਕੀ ਕਿਹਾ?
ਦੁਰਗੇਸ਼ ਦੇ ਘਰ 'ਤੇ ਸੀਬੀਆਈ ਦੀ ਰੇਡ ਦੇ ਮੁੱਦੇ 'ਤੇ ਸੰਜੇ ਸਿੰਘ ਨੇ ਕਿਹਾ, ਗੁਜਰਾਤ ਵਿੱਚ AAP ਦੀ ਵੱਧਦੀ ਤਾਕਤ ਤੋਂ 'ਭਾਜਪਾ ਘਬਰਾਈ ਹੋਈ ਹੈ। ਦੁਰਗੇਸ਼ ਪਾਠਕ ਨੂੰ ਗੁਜਰਾਤ ਦਾ ਸਹਿ-ਇੰਚਾਰਜ ਬਣਾਏ ਜਾਣ ਤੋਂ ਬਾਅਦ ਸੀਬੀਆਈ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਪਹੁੰਚੀ। ਇਹ ਰਾਜਨੀਤੀ ਤੋਂ ਪ੍ਰੇਰਿਤ ਅਤੇ ਮਨਘੜਤ ਮਾਮਲਾ ਹੈ। ਗੁਜਰਾਤ ਵਿੱਚ ਭਾਜਪਾ ਦੀ ਹਾਲਤ ਕਮਜ਼ੋਰ ਹੈ ਅਤੇ ਜਨਤਾ ਅਸੰਤੁਸ਼ਟ ਹੈ। 'ਆਪ' ਅਜਿਹੀਆਂ ਧਮਕੀਆਂ ਤੋਂ ਨਹੀਂ ਡਰੇਗੀ ਅਤੇ ਲੜਾਈ ਜਾਰੀ ਰੱਖੇਗੀ।
ਭਾਜਪਾ 'ਤੇ ਭੜਕੇ 'ਆਪ' ਆਗੂ
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੇ ਦੁਰਗੇਸ਼ ਪਾਠਕ ਦੇ ਘਰ 'ਤੇ ਸੀਬੀਆਈ ਦੇ ਛਾਪੇ ਬਾਰੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕੀਤਾ। ਆਤਿਸ਼ੀ ਨੇ ਕਿਹਾ, 'ਸੀਬੀਆਈ ਰੇਡ ਕੋਈ ਇਤਫ਼ਾਕ ਨਹੀਂ ਹੈ।' ਇਹ ਭਾਜਪਾ ਦੇ ਡਰ ਤੋਂ ਨਿਕਲੀ ਸਾਜ਼ਿਸ਼ ਹੈ। ਭਾਜਪਾ ਜਾਣਦੀ ਹੈ ਕਿ ਹੁਣ ਸਿਰਫ਼ ਆਮ ਆਦਮੀ ਪਾਰਟੀ ਹੀ ਉਨ੍ਹਾਂ ਨੂੰ ਗੁਜਰਾਤ ਵਿੱਚ ਚੁਣੌਤੀ ਦੇ ਸਕਦੀ ਹੈ ਅਤੇ ਇਸ ਸੱਚਾਈ ਨੇ ਉਨ੍ਹਾਂ ਨੂੰ ਹਿਲਾ ਦਿੱਤਾ ਹੈ।
- PTC NEWS