Former HC judge Nirmal Yadav : ਜੱਜ ਦੇ ਦਰਵਾਜ਼ੇ 'ਤੇ ਨਕਦੀ; 15 ਲੱਖ ਰਿਸ਼ਵਤ ਮਾਮਲੇ 'ਚ ਨਿਰਮਲ ਯਾਦਵ ਬਰੀ, ਜਾਣੋ ਪੂਰਾ ਮਾਮਲਾ
Former HC judge Nirmal Yadav : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜਸਟਿਸ ਨਿਰਮਲ ਯਾਦਵ ਨੂੰ 15 ਲੱਖ ਦੇ ਨੋਟ ਘੁਟਾਲੇ ਵਿੱਚ ਬਰੀ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਦੀ ਵਿਸ਼ੇਸ਼ ਸੀਬੀਆਈ ਅਦਾਲਤ ਦੀ ਜੱਜ ਅਲਕਾ ਮਲਿਕ ਨੇ ਇਹ ਫੈਸਲਾ ਸੁਣਾਇਆ। ਉਨ੍ਹਾਂ ਨੇ ਸੁਣਵਾਈ ਦੌਰਾਨ ਨਿਰਮਲ ਯਾਦਵ ਸਮੇਤ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ।
ਦੱਸ ਦਈਏ ਕਿ ਸਾਬਕਾ ਜਸਟਿਸ ਨਿਰਮਲ ਯਾਦਵ ਦੀ ਲੱਤ ਵਿੱਚ ਫ੍ਰੈਕਚਰ ਸੀ। ਇਸੇ ਕਰਕੇ ਉਹ ਅਦਾਲਤ ਨਹੀਂ ਗਈ। ਉਹ ਹੇਠਾਂ ਪਾਰਕਿੰਗ ਵਿੱਚ ਆਪਣੀ ਕਾਰ ਵਿੱਚ ਬੈਠੀ ਸੀ। ਜਿੱਥੇ ਊਨਾ ਨੇ ਪੀ ਟੀ ਸੀ ਨਿਊਜ਼ ਨਾਲ ਗੱਲ ਕਰਦੇ ਕਿਹਾ ਉਨ੍ਹਾਂ ਨੂੰ ਅਦਾਲਤ ਦੇ ਫੈਸਲੇ ’ਤੇ ਭਰੋਸਾ ਸੀ।
ਦਰਅਸਲ ਰਿਸ਼ਵਤਖੋਰੀ ਦਾ ਇਹ ਮਾਮਲਾ 17 ਸਾਲ ਪਹਿਲਾਂ ਗਲਤ ਡਿਲੀਵਰੀ ਕਾਰਨ ਸਾਹਮਣੇ ਆਇਆ ਸੀ। ਜਸਟਿਸ ਨਿਰਮਲਜੀਤ ਕੌਰ 2008 ਵਿੱਚ ਸਿਰਫ਼ 33 ਦਿਨ ਪਹਿਲਾਂ ਹੀ ਹਾਈ ਕੋਰਟ ਦੀ ਜੱਜ ਬਣੀ ਸੀ। ਅਚਾਨਕ ਉਨ੍ਹਾਂ ਦੇ ਘਰ ਦੇ ਦਰਵਾਜ਼ੇ 'ਤੇ ਨੋਟਾਂ ਨਾਲ ਭਰਿਆ ਇੱਕ ਪੈਕੇਟ ਪਹੁੰਚ ਗਿਆ। ਪਰ, ਉਸਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਅਜਿਹੀ ਸਥਿਤੀ ਵਿੱਚ, ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਇਸ ਤਰ੍ਹਾਂ ਰਿਸ਼ਵਤਖੋਰੀ ਦੀ ਇੱਕ ਵੱਡੀ ਖੇਡ ਦਾ ਪਰਦਾਫਾਸ਼ ਹੋਇਆ।
ਜਸਟਿਸ ਨਿਰਮਲ ਯਾਦਵ, ਜੋ ਕੁਝ ਸਮੇਂ ਬਾਅਦ ਸੇਵਾਮੁਕਤ ਹੋਣ ਜਾ ਰਹੇ ਸੀ, ਨੂੰ ਕੈਸ਼ਕਾਂਡ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਯਾਦਵ ਅਤੇ ਹਰਿਆਣਾ ਦੇ ਐਡੀਸ਼ਨਲ ਐਡਵੋਕੇਟ ਜਨਰਲ ਸੰਜੀਵ ਬਾਂਸਲ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ। ਕੁਝ ਸਾਲਾਂ ਬਾਅਦ ਬਾਂਸਲ ਦੀ ਮੌਤ ਹੋ ਗਈ।
ਕੀ ਸੀ ਜੱਜ ਨਿਰਮਲ ਯਾਦਵ ਨਾਲ ਜੁੜਿਆ ਮਾਮਲਾ ?
ਇਸ ਦੌਰਾਨ, ਕੇਸ ਚੱਲਦਾ ਰਿਹਾ ਅਤੇ ਕਈ ਜੱਜ ਬਦਲ ਗਏ। ਇਸ ਮਾਮਲੇ ਵਿੱਚ ਲਗਭਗ 89 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਸਨ। ਦੁਬਾਰਾ ਬਿਆਨ ਲਈ 12 ਗਵਾਹਾਂ ਨੂੰ ਬੁਲਾਇਆ ਗਿਆ ਸੀ। ਅੰਤ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦਾ ਫੈਸਲਾ 29 ਮਾਰਚ ਨੂੰ ਆਇਆ।
ਇਹ ਵੀ ਪੜ੍ਹੋ : Ladhowal Toll Plaza New Price : ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਦੇ ਮੁੜ ਵਧੇ ਰੇਟ, ਜਾਣੋ ਕਿਹੜੇ ਵਾਹਨ ਦੇ ਕਿੰਨੇ ਲੱਗਣਗੇ ਪੈਸੇ
- PTC NEWS