Sun, Oct 27, 2024
Whatsapp

AAP MLA ਦੀ ਪਤਨੀ ਸਮੇਤ 7 ਖਿਲਾਫ਼ ਕੇਸ ਦਰਜ, ਕੋਠੀ 'ਤੇ ਕਬਜ਼ੇ ਨੂੰ ਲੈ ਕੇ NRI ਬਜ਼ੁਰਗ ਨੂੰ ਰਹੀ ਸੀ ਫ਼ਸਾ

MLA Harmeet Singh Pathanmajra Wife Gurpreet Kaur Guri : ਮਾਮਲਾ ਬਜ਼ੁਰਗ ਐਨਆਰਆਈ ਦੀ ਕੋਠੀ 'ਤੇ ਕਬਜ਼ਾ ਕਰਨ ਦਾ ਦੱਸਿਆ ਜਾ ਰਿਹਾ ਹੈ, ਜਿਸ 'ਚ ਪੁਲਿਸ ਨੇ ਜਾਂਚ ਉਪਰੰਤ ਦੋਸ਼ ਸਹੀ ਪਾਈ ਜਾਣ 'ਤੇ ਐਫਆਈਆਰ ਦਰਜ ਕੀਤੀ ਹੈ।

Reported by:  PTC News Desk  Edited by:  KRISHAN KUMAR SHARMA -- October 27th 2024 04:18 PM -- Updated: October 27th 2024 04:36 PM
AAP MLA ਦੀ ਪਤਨੀ ਸਮੇਤ 7 ਖਿਲਾਫ਼ ਕੇਸ ਦਰਜ, ਕੋਠੀ 'ਤੇ ਕਬਜ਼ੇ ਨੂੰ ਲੈ ਕੇ NRI ਬਜ਼ੁਰਗ ਨੂੰ ਰਹੀ ਸੀ ਫ਼ਸਾ

AAP MLA ਦੀ ਪਤਨੀ ਸਮੇਤ 7 ਖਿਲਾਫ਼ ਕੇਸ ਦਰਜ, ਕੋਠੀ 'ਤੇ ਕਬਜ਼ੇ ਨੂੰ ਲੈ ਕੇ NRI ਬਜ਼ੁਰਗ ਨੂੰ ਰਹੀ ਸੀ ਫ਼ਸਾ

AAP MLA Harmeet Singh Pathanmajra : ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨਾਲ ਸਬੰਧਤ ਖ਼ਬਰ ਸਾਹਮਣੇ ਆਈ ਹੈ। ਲੁਧਿਆਣਾ ਦੇ ਜਗਰਾਉਂ ਅਧੀਨ ਥਾਣਾ ਸੁਧਾਰ 'ਚ ਪੁਲਿਸ ਨੇ ਵਿਧਾਇਕ ਦੀ ਪਤਨੀ ਗੁਰਪ੍ਰੀਤ ਕੌਰ ਗੁਰੀ ਸਮੇਤ 7 ਖਿਲਾਫ਼ ਕੇਸ ਦਰਜ ਕੀਤਾ ਹੈ। ਮਾਮਲਾ ਬਜ਼ੁਰਗ ਐਨਆਰਆਈ ਦੀ ਕੋਠੀ 'ਤੇ ਕਬਜ਼ਾ ਕਰਨ ਦਾ ਦੱਸਿਆ ਜਾ ਰਿਹਾ ਹੈ, ਜਿਸ 'ਚ ਪੁਲਿਸ ਨੇ ਜਾਂਚ ਉਪਰੰਤ ਦੋਸ਼ ਸਹੀ ਪਾਈ ਜਾਣ 'ਤੇ ਐਫਆਈਆਰ ਦਰਜ ਕੀਤੀ ਹੈ। ਹਾਲਾਂਕਿ, ਇਸ ਮਾਮਲੇ 'ਚ ਵਿਧਾਇਕ ਪਠਾਣ ਮਾਜਰਾ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਨ੍ਹਾਂ ਦਾ ਗੁਰਪ੍ਰੀਤ ਕੌਰ ਨਾਲ ਕਿਸੇ ਤਰ੍ਹਾਂ ਦਾ ਕੋਈ ਲੈਣ-ਦੇਣ ਨਹੀਂ ਹੈ।

ਪੁਲਿਸ ਅਨੁਸਾਰ ਮਾਮਲੇ 'ਚ ਅਜੇ ਇੱਕ ਆਰੋਪੀ ਹਰਜੀਤ ਸਿੰਘ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਬਾਕੀ ਮੁਲਜ਼ਮ ਫਰਾਰ ਹਨ, ਜਿਨ੍ਹਾਂ ਨੂੰ ਵੀ ਛੇਤੀ ਕਾਬੂ ਕਰ ਲਿਆ ਜਾਵੇਗਾ। ਪੁਲਿਸ ਅਨੁਸਾਰ ਗੁਰਪ੍ਰੀਤ ਕੌਰ ਤੇ ਉਸ ਦੇ 6 ਸਾਥੀਆਂ ਖਿਲਾਫ਼ ਬਜ਼ੁਰਗ ਐਨਆਰਆਈ ਨਛੱਤਰ ਸਿੰਘ ਦੇ ਘਰ 'ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਹੇਠ ਪਰਚਾ ਦਰਜ ਹੋਇਆ ਹੈ।


ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਐਨਆਰਆਈ ਨਛੱਤਰ ਸਿੰਘ ਨੇ ਗੁਰਪ੍ਰੀਤ ਕੌਰ ਨੂੰ ਸੁਧਾਰ ਦੇ ਘੁਮਾਣ ਚੌਕ ਸਥਿਤ ਕਰੋੜਾਂ ਰੁਪਏ ਦੇ ਮਕਾਨ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਸੌਂਪੀ ਸੀ। ਪਰ ਮੁਲਜ਼ਮਾਂ ਨੇ ਮਕਾਨ 'ਤੇ ਕਬਜ਼ੇ ਦੀ ਨੀਅਤ ਨਾਲ ਜਾਅਲੀ ਦਸਤਾਵੇਜ਼ ਤਿਆਰ ਕਰਕੇ ਧੋਖਾਧੜੀ ਦੀ ਕੋਸ਼ਿਸ਼ ਕੀਤੀ।

ਬਜ਼ੁਰਗ ਨੂੰ ਇੰਝ ਫਸਾਉਣ ਦੀ ਸੀ ਕੋਸ਼ਿਸ਼

ਇਹ ਵੀ ਦੱਸਿਆ ਜਾ ਰਿਹਾ ਹੈ ਗੁਰਪ੍ਰੀਤ ਕੌਰ ਨੇ ਐਨਆਰਆਈ ਬਜ਼ੁਰਗ 'ਤੇ 20 ਅਗਸਤ ਨੂੰ ਛੇੜਛਾੜ ਦੋਸ਼ ਕੇਸ ਦਰਜ ਕਰਵਾ ਦਿੱਤਾ ਸੀ, ਜਿਸ ਪਿੱਛੋਂ ਬਜ਼ੁਰਗ ਨੂੰ ਅਦਾਲਤ ਦਾ ਦਰਵਾਜ਼ਾ ਖਟਕਾਉਣ ਪਿੱਛੋਂ ਜ਼ਮਾਨਤ ਮਿਲੀ। ਉਪਰੰਤ ਕੈਨੇਡਾ ਰਹਿੰਦੇ ਬਜ਼ੁਰਗ ਦੇ ਮੁੰਡੇ ਸੰਦੀਪ ਸਿੰਘ ਨੇ ਲੁਧਿਆਣਾ ਦਿਹਾਤੀ ਦੇ ਐਸਐਸਪੀ ਨਵਨੀਤ ਸਿੰਘ ਬੈਂਸ ਨੂੰ ਈਮੇਲ ਰਾਹੀਂ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ।

ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਐਨਆਰਆਈ ਬਜ਼ੁਰਗ ਦੀ ਕੋਠੀ 'ਤੇ ਕਬਜ਼ਾ ਕਰਨ ਦੇ ਦੋਸ਼ ਸਹੀ ਪਾਏ ਗਏ, ਜਿਸ ਪਿੱਛੋਂ ਗੁਰਪ੍ਰੀਤ ਕੌਰ ਗੁਰੀ ਵਾਸੀ ਸਹੌਲੀ, ਅਰਵਿੰਦ ਕੁਮਾਰ ਰਾਏ ਵਾਸੀ ਬਿਹਾਰ, ਜੈ ਕ੍ਰਿਸ਼ਨ ਸਾਹਨੀ ਵਾਸੀ ਬਿਹਾਰ, ਚੰਦਨ ਸਾਹਨੀ ਵਾਸੀ ਬਿਹਾਰ, ਹਰਜੀਤ ਸਿੰਘ, ਬਲਵੀਰ ਸਿੰਘ ਵਾਸੀ ਚੌਕੀਮਾਨ ਜਗਰਾਉਂ ਅਤੇ ਸੁਖਦੇਵ ਸਿੰਘ ਵਾਸੀ ਲੁਧਿਆਣਾ ਖ਼ਿਲਾਫ਼ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

- PTC NEWS

Top News view more...

Latest News view more...

PTC NETWORK