ਉਡਾਣ 'ਚ ਔਰਤ ਉਪਰ ਪਿਸ਼ਾਬ ਕਰਨ ਦਾ ਮਾਮਲਾ : ਏਅਰ ਇੰਡੀਆ ਨੂੰ 30 ਲੱਖ ਰੁਪਏ ਜੁਰਮਾਨਾ
ਨਵੀਂ ਦਿੱਲੀ : ਡੀਜੀਸੀਏ ਨੇ 26 ਨਵੰਬਰ 2022 ਨੂੰ ਏਅਰ ਇੰਡੀਆ ਦੀ ਫਲਾਈਟ ਵਿਚ ਪਿਸ਼ਾਬ ਦੀ ਘਟਨਾ ਨੂੰ ਲੈ ਕੇ ਸਖ਼ਤ ਕਾਰਵਾਈ ਕੀਤੀ ਹੈ। ਡੀਜੀਸੀਏ ਨੇ ਏਅਰ ਇੰਡੀਆ ’ਤੇ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਡੀਜੀਸੀਏ ਨੇ ਪਾਇਲਟ ਦਾ ਲਾਇਸੈਂਸ ਵੀ ਤਿੰਨ ਮਹੀਨਿਆਂ ਲਈ ਸਸਪੈਂਡ ਕਰ ਦਿੱਤਾ ਹੈ। ਏਅਰ ਇੰਡੀਆ ਦੀ ਫਲਾਈਟ ਸਰਵਿਸਿਜਜ਼ ਦੇ ਡਾਇਰੈਕਟਰ ’ਤੇ ਵੀ 3 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਪਾਇਲਟ 'ਤੇ ਏਅਰਕ੍ਰਾਫਟ ਰੂਲਜ਼ 1937 ਦੇ ਨਿਯਮ 141 ਅਤੇ ਲਾਗੂ ਡੀਜੀਸੀਏ ਦੇ ਸਿਵਲ ਏਵੀਏਸ਼ਨ ਨਿਯਮਾਂ ਦੇ ਤਹਿਤ ਆਪਣੀ ਡਿਊਟੀ ਨਿਭਾਉਣ 'ਚ ਅਸਫਲ ਰਹਿਣ 'ਤੇ ਇਹ ਕਾਰਵਾਈ ਕੀਤੀ ਗਈ ਹੈ। ਇਸ ਤੋਂ ਇਲਾਵਾ ਏਅਰ ਇੰਡੀਆ ਦੀ ਫਲਾਈਟ ਸੇਵਾਵਾਂ 'ਚ ਡਾਇਰੈਕਟਰ 'ਤੇ ਤਿੰਨ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਮਹਿਲਾ ਯਾਤਰੀ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਫਲਾਈਟ AI102 'ਤੇ ਬਿਜ਼ਨੈੱਸ ਕਲਾਸ ਦੇ ਸਫਰ ਦੌਰਾਨ ਵਾਪਰੀ ਘਟਨਾ ਕਾਰਨ ਨਿਰਾਸ਼ਾ ਵਿਚ ਹੈ। ਫਲਾਈਟ ਦੌਰਾਨ ਦੁਪਹਿਰ ਦੇ ਖਾਣੇ ਤੋਂ ਥੋੜ੍ਹੀ ਦੇਰ ਬਾਅਦ, ਲਾਈਟਾਂ ਬੰਦ ਹੋ ਗਈਆਂ। ਜਦੋਂ ਉਹ ਸੌਣ ਲਈ ਤਿਆਰ ਹੋ ਰਹੇ ਸਨ ਤਾਂ ਇੱਕ ਸ਼ਰਾਬੀ ਯਾਤਰੀ ਉਸਦੀ ਸੀਟ 'ਤੇ ਆਇਆ ਅਤੇ ਪਿਸ਼ਾਬ ਕਰ ਦਿੱਤਾ। ਹੋਰ ਯਾਤਰੀਆਂ ਨੇ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨਿਆ। ਉਸ ਨੇ ਉਡਾਣ ਦੇ ਦਲ ਨੂੰ ਇਸ ਸਬੰਧੀ ਦੱਸਿਆ। ਉਸ ਨੇ ਕਿਹਾ ਕਿ ਚਾਲਕ ਦਲ ਨੇ ਉਸ ਨੂੰ ਸਿਰਫ ਇਕ ਜੋੜਾ ਪਜਾਮਾ ਅਤੇ ਚੱਪਲਾਂ ਵਿੱਚ ਬਦਲਣ ਲਈ ਦਿੱਤਾ ਪਰ ਇਸ ਕਾਰੇ ਲਈ ਪੁਰਸ਼ ਯਾਤਰੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ : ਪਹਿਲਵਾਨਾਂ ਦੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਮੀਟਿੰਗ ਰਹੀ ਬੇਸਿੱਟਾ, ਖਾਪ ਪੰਚਾਇਤਾਂ ਵੀ ਸੰਘਰਸ਼ 'ਚ ਨਿੱਤਰੀਆਂ
ਇਸ ਮਾਮਲੇ 'ਚ ਪੁਲਿਸ ਨੇ ਮੁਲਜ਼ਮ ਨੂੰ 7 ਜਨਵਰੀ ਨੂੰ ਬੈਂਗਲੁਰੂ ਤੋਂ ਗ੍ਰਿਫਤਾਰ ਕਰ ਲਿਆ ਸੀ। ਜਾਣਕਾਰੀ ਮੁਤਾਬਕ ਘਟਨਾ ਦੇ 42 ਦਿਨਾਂ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਮੁੰਬਈ ਦਾ ਰਹਿਣ ਵਾਲਾ ਸ਼ੰਕਰ ਲਗਾਤਾਰ ਫ਼ਰਾਰ ਸੀ, ਜਿਸ ਤੋਂ ਬਾਅਦ ਉਸ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਸੀ। ਬਾਅਦ 'ਚ ਪੁਲਿਸ ਨੇ ਮੁਲਜ਼ਮ ਨੂੰ ਉਸਦੀ ਮੋਬਾਈਲ ਲੋਕੇਸ਼ਨ ਦੇ ਆਧਾਰ 'ਤੇ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਉਸ ਖਿਲਾਫ਼ 354,294,509,510 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
- PTC NEWS