ਰਾਜਪੁਰਾ 'ਚ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ
ਪਟਿਆਲਾ : ਰਾਜਪੁਰਾ ਦੇ ਪਿੰਡ ਜਨਸੂਆਂ ਵਿੱਚ ਸਰਪੰਚੀ ਦੀ ਚੋਣ 2018 ਵਿੱਚ ਹੋਈ ਸੀ ਪਰ ਸਰਪੰਚ ਨੂੰ ਸਰਟੀਫਿਕੇਟ ਜਾਰੀ ਨਹੀਂ ਹੋਇਆ ਜਿਸ ਤੋਂ ਬਾਅਦ ਕਾਂਗਰਸੀ ਆਗੂ ਨੇ ਸਰਪੰਚੀ ਦਾ ਸਰਟੀਫਿਕੇਟ ਦਿਵਾਉਣ ਲਈ 6 ਲੱਖ ਰੁਪਏ ਲਏ ਸਨ। ਪੀੜਤ ਦਾ ਇਲਜ਼ਾਮ ਹੈ ਕਿ ਨਾ ਸਰਟੀਫਿਕੇਟ ਮਿਲਿਆ ਨਾ ਹੀ ਪੈਸੇ ਮਿਲੇ। ਪੁਲਿਸ ਨੇ ਸ਼ਿਕਾਇਤ ਉੱਤੇ ਕਾਰਵਾਈ ਕਰਦੇ ਹੋਏ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ।
ਸ਼ਿਕਾਇਤ ਕਰਤਾ ਦਾ ਕਹਿਣਾ ਹੈ ਕਿ ਕਾਂਗਰਸ ਦੇ ਜਿਲ੍ਹਾਂ ਪ੍ਰਧਾਨ ਗੁਰਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਵਾਸ਼ੀ ਸ਼ੀਤਲ ਕਾਲੋਨੀ ਰਾਜਪੁਰਾ ਨਾਲ ਸੰਪਰਕ ਕੀਤਾ ਸੀ। ਉਨ੍ਹਾ ਦਾ ਕਹਿਣਾ ਹੈ ਕਿ ਗੁਰਦੀਪ ਨੇ ਸਰਟੀਫਿਕੇਟ ਦਿਵਾਉਣ ਦਾ ਭਰੋਸਾ ਦਿੰਦਿਆ 6 ਲੱਖ ਰੁਪਏ ਦੀ ਮੰਗ ਕੀਤੀ ਸੀ।ਓਧਰ ਪੁਲਿਸ ਨੇ ਆਪਣੀ ਜਾਂਚ ਮੁਤਾਬਕ ਗੁਰਦੀਪ ਸਿੰਘ ਉੱਤੇ ਪਰਚਾ ਦਰਜ ਕਰ ਲਿਆ ਹੈ।
ਰਿਪੋਰਟ-ਗਗਨਦੀਪ ਅਹੂਜਾ
- PTC NEWS