Wed, Dec 11, 2024
Whatsapp

Guru Ki Wadali : ਨਿਸ਼ਾਨ ਸਾਹਿਬ ਪੁੱਟਣ ਦਾ ਮਾਮਲਾ, ਪਹਿਲੀ ਧਿਰ ਨੇ ਕੀਤਾ ਵੱਡਾ ਖੁਲਾਸਾ, ਜਾਣੋ ਕੀ ਹੈ ਪੂਰਾ ਮਾਮਲਾ

ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਕੁਝ ਲੋਕਾਂ ਵੱਲੋਂ ਇੱਕ ਨਿਸ਼ਾਨ ਸਾਹਿਬ ਨੂੰ ਪੁੱਟ ਦਿੱਤਾ ਜਾਂਦਾ ਹੈ। ਇਸ ਮਾਮਲੇ ਵਿੱਚ ਹੁਣ ਵੱਡਾ ਖੁਲਾਸਾ ਹੋਇਆ ਹੈ, ਪੜ੍ਹੋ ਪੂਰੀ ਖਬਰ...

Reported by:  PTC News Desk  Edited by:  Dhalwinder Sandhu -- August 15th 2024 04:56 PM
Guru Ki Wadali : ਨਿਸ਼ਾਨ ਸਾਹਿਬ ਪੁੱਟਣ ਦਾ ਮਾਮਲਾ, ਪਹਿਲੀ ਧਿਰ ਨੇ ਕੀਤਾ ਵੱਡਾ ਖੁਲਾਸਾ, ਜਾਣੋ ਕੀ ਹੈ ਪੂਰਾ ਮਾਮਲਾ

Guru Ki Wadali : ਨਿਸ਼ਾਨ ਸਾਹਿਬ ਪੁੱਟਣ ਦਾ ਮਾਮਲਾ, ਪਹਿਲੀ ਧਿਰ ਨੇ ਕੀਤਾ ਵੱਡਾ ਖੁਲਾਸਾ, ਜਾਣੋ ਕੀ ਹੈ ਪੂਰਾ ਮਾਮਲਾ

Amritsar News : ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਕੁਝ ਲੋਕਾਂ ਵੱਲੋਂ ਇੱਕ ਨਿਸ਼ਾਨ ਸਾਹਿਬ ਨੂੰ ਪੁੱਟ ਦਿੱਤਾ ਜਾਂਦਾ ਹੈ, ਜਿਸ ਕਾਰਨ ਮਾਮਲਾ ਕਾਫੀ ਵਧਦਾ ਦਿਖਾਈ ਦੇ ਰਿਹਾ ਹੈ। ਜਦੋਂ ਇਸ ਮਾਮਲੇ ਸਬੰਧੀ ਨਿਸ਼ਾਨ ਸਾਹਿਬ ਪੁੱਟਣ ਵਾਲੀ ਧਿਰ ਨਾਲ ਗੱਲਬਾਤ ਕੀਤੀ ਗਈ ਤਾਂ ਮਾਮਲੇ ਵਿੱਚ ਵੱਖਰਾ ਹੀ ਮੌੜ ਸਾਹਮਣੇ ਆਇਆ ਹੈ।

ਨਿਸ਼ਾਨ ਸਾਹਿਬ ਪੁੱਟਣ ਵਾਲੀ ਧਿਰ ਨੇ ਕੀਤਾ ਖੁਲਾਸਾ


ਇਸ ਸਬੰਧੀ ਜਦੋਂ ਪਹਿਲੀ ਧਿਰ (ਨਿਸ਼ਾਨ ਸਾਹਿਬ ਪੱਟਣ ਵਾਲੀ ਧਿਰ) ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ 1975 ਤੋਂ ਲਗਾਤਾਰ ਉਹ ਇਸ ਜ਼ਮੀਨ ਨੂੰ ਵਰਤ ਰਹੇ ਹਨ। ਸ਼ੁਰੂ ਵਿੱਚ ਇਹ ਪੰਚਾਇਤੀ ਜ਼ਮੀਨ ਸੀ, ਜਿਸ ਨੂੰ ਕਿ ਮੌਜੂਦਾ ਸਰਪੰਚ ਵੱਲੋਂ ਉਹਨਾਂ ਨੂੰ ਵਰਤਨ ਲਈ ਦਿੱਤੀ ਗਈ ਸੀ ਤੇ ਇਸ ਜ਼ਮਨੀ ਦੇ ਕਾਗਜ਼ਾਤ ਵੀ ਉਹਨਾਂ ਦੇ ਕੋਲ ਮੌਜੂਦ ਹਨ। ਪੰਚਾਇਤੀ ਜ਼ਮੀਨ ਕੁਝ ਸਮੇਂ ਬਾਅਦ ਕਾਰਪਰੇਸ਼ਨ ਦੇ ਅੰਡਰ ਆ ਗਈ ਤੇ ਹੁਣ ਤਕ ਉਹ ਲਗਾਤਾਰ ਇਸ ਜ਼ਮੀਨ ਦੀ ਵਰਤੋਂ ਕਰਦੇ ਆ ਰਹੇ ਹਨ।

ਸ਼ਰਾਰਤੀ ਅਨਸਰਾਂ ਨੇ ਜ਼ਮੀਨ ਦੱਬਣ ਦੀ ਕੀਤੀ ਕੋਸ਼ਿਸ਼

ਉਹਨਾਂ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਰਲ ਕੇ ਇਸ ਜ਼ਮੀਨ ਉੱਤੇ ਕਬਜ਼ਾ ਕਰਨ ਦੇ ਲਈ ਨਿਸ਼ਾਨ ਸਾਹਿਬ ਲਗਾ ਦਿੱਤਾ। ਜਿਸ ਤੋਂ ਬਾਅਦ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਬੇਨਤੀ ਕੀਤੀ ਅਤੇ ਉਹਨਾਂ ਕਿਹਾ ਕਿ ਮਰਿਆਦਾ ਅਨੁਸਾਰ ਨਿਸ਼ਾਨ ਸਾਹਿਬ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਾਫ ਸੁਥਰੀ ਜਗ੍ਹਾ ’ਤੇ ਹੋਣਾ ਚਾਹੀਦਾ ਹੈ, ਪਰ ਜੋ ਜ਼ਮੀਨ ਦੱਬਣ ਲਈ ਨਿਸ਼ਾਨ ਸਾਹਿਬ ਲਗਾਇਆ ਗਿਆ ਸੀ, ਉਹ ਜਗ੍ਹਾਂ ਸਾਫ ਨਹੀਂ ਹੈ ਤੇ ਨਾ ਹੀ ਇਥੇ ਕੋਈ ਸੇਵਾ ਕਰਦਾ ਹੈ। ਉਹਨਾਂ ਨੇ ਕਿਹਾ ਕਿ ਆਲੇ-ਦੁਆਲੇ ਦੇ ਲੋਕਾਂ ਨੇ ਵੀ ਇੱਥੇ ਨਿਸ਼ਾਨ ਸਾਹਿਬ ਲੱਗਣ ਉੱਤੇ ਇਤਰਾਜ਼ ਕੀਤਾ ਹੈ। 

ਪਹਿਲੀ ਧਿਰ ਨੇ ਕਿਹਾ ਕਿ ਅਸੀਂ ਪੂਰੀ ਗੁਰ ਮਰਿਆਦਾ ਅਨੁਸਾਰ ਅਰਦਾਸ ਕਰਕੇ ਇਸ ਨਿਸ਼ਾਨ ਸਾਹਿਬ ਜੀ ਨੂੰ ਉਤਾਰਿਆ ਹੈ ਤੇ ਵੀਡੀਓ ਵਿੱਚ ਇੱਕ ਪਾਸਾ ਹੀ ਦਿਖਾਈ ਦੇ ਰਿਹਾ ਹੈ, ਜਦਕਿ ਉਸਦਾ ਅਸਲੀ ਪਾਸਾ ਨਹੀਂ ਦਿਖਾਇਆ ਗਿਆ। ਅਸੀਂ ਸਭ ਤੋਂ ਪਹਿਲਾਂ ਅਰਦਾਸ ਕੀਤੀ ਅਤੇ ਮਰਿਆਦਾ ਅਨੁਸਾਰ ਹੀ ਨਿਸ਼ਾਨ ਸਾਹਿਬ ਨੂੰ ਉਤਾਰਿਆ ਹੈ। ਕਿਸੇ ਤਰ੍ਹਾਂ ਦੀ ਵੀ ਕੋਈ ਵੀ ਬੇਅਦਬੀ ਨਹੀਂ ਕੀਤੀ ਗਈ। 

ਦੂਜੀ ਧਿਰ ਨੇ ਲਗਾਏ ਇਲਜ਼ਾਮ

ਜਦੋਂ ਦੂਜੀ ਧਿਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਪੰਚਾਇਤੀ ਜ਼ਮੀਨ ਸਭ ਨੂੰ ਵਰਤਣ ਦਾ ਹੱਕ ਹੈ। ਬੜੇ ਲੰਬੇ ਸਮੇਂ ਤੋਂ ਇਹ ਲੋਕ ਇਸ ਨੂੰ ਵਰਤਦੇ ਆ ਰਹੇ ਸਨ, ਸੋ ਉਸ ਸਮੇਂ ਸਰਪੰਚ ਵੱਲੋਂ ਇਹਨਾਂ ਨੂੰ ਜ਼ਮੀਨ ਦਿੱਤੀ ਗਈ ਸੀ ਤੇ ਕਿਹਾ ਗਿਆ ਸੀ ਕਿ ਇੱਥੇ ਗੁਰਦੁਆਰਾ ਸਾਹਿਬ ਹੋਣਾ ਚਾਹੀਦਾ ਹੈ, ਪਰ ਇਹਨਾਂ ਨੇ ਜ਼ਮੀਨ ਨੂੰ ਖੁਦ ਵਰਤਿਆ ਤੇ ਇੱਥੇ ਕਿਸੇ ਤਰ੍ਹਾਂ ਦਾ ਵੀ ਕੋਈ ਧਾਰਮਿਕ ਅਸਥਾਨ ਨਹੀਂ ਬਣਾਇਆ। ਸੋ ਸੰਗਤ ਦੇ ਸਹਿਯੋਗ ਨਾਲ ਅਸੀਂ ਇਥੇ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ। ਜਿਸ ਦੇ ਵਿੱਚ ਧਾਰਮਿਕ ਜਥੇਬੰਦੀਆਂ ਵੀ ਪਹੁੰਚੀਆਂ ਸਨ। ਪਰ ਇਹਨਾਂ ਲੋਕਾਂ ਵੱਲੋਂ ਉਸ ਨੂੰ ਮਰਿਆਦਾ ਦੇ ਉਲਟ ਉਤਾਰ ਦਿੱਤਾ ਗਿਆ। ਜਿਸ ਦੀ ਅਸੀਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਅਤੇ ਇਹਨਾਂ ਤੇ ਕਾਰਵਾਈ ਦੀ ਮੰਗ ਕਰਦੇ ਹਨ। ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਹੋਵੇ ਤਾਂ ਅਸੀਂ ਉਸ ਨੂੰ ਸਿਰ ਮੱਥੇ ਮੰਨਾਂਗੇ।

ਇਹ ਵੀ ਪੜ੍ਹੋ : Khanna Beadbi News : ਖੰਨਾ 'ਚ ਸ਼ਿਵਲਿੰਗ ਤੋੜਨ 'ਤੇ ਹਿੰਦੂ ਸੰਗਠਨਾਂ 'ਚ ਗੁੱਸਾ, ਲੋਕਾਂ ਨੇ ਹਾਈਵੇ 'ਤੇ ਕੀਤਾ ਜਾਮ; ਧਰਨੇ ’ਚ ਪਹੁੰਚੇ ਸੁਖਬੀਰ ਸਿੰਘ ਬਾਦਲ

- PTC NEWS

Top News view more...

Latest News view more...

PTC NETWORK