Fri, Dec 27, 2024
Whatsapp

Moga News : ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਧੜ ਨਾਲੋਂ ਵੱਖ ਹੋਇਆ ਨੌਜਵਾਨ ਦਾ ਸਿਰ, ਇੱਕ ਗੰਭੀਰ

Moga Accident News : ਮ੍ਰਿਤਕ ਨੌਜਵਾਨ ਦੇ ਚਾਚੇ ਕੁਲਦੀਪ ਸਿੰਘ ਮੇਰਾ ਭਤੀਜਾ ਜਸਪ੍ਰੀਤ ਸਿੰਘ ਅਤੇ ਉਸ ਦਾ ਸਾਥੀ ਦੋਵੇਂ ਦਸਵੀਂ ਕਲਾਸ ਦੇ ਵਿਦਿਆਰਥੀ ਸਨ ਅਤੇ ਉਹ ਦੇਰ ਸ਼ਾਮ ਨਿਹਾਲ ਸਿੰਘ ਵਾਲਾ ਤੋਂ ਕੁਝ ਜਰੂਰੀ ਵਸਤਾਂ ਅਤੇ ਦੁੱਧ ਲੈਣ ਲਈ ਜਾ ਰਹੇ ਸਨ

Reported by:  PTC News Desk  Edited by:  KRISHAN KUMAR SHARMA -- November 18th 2024 10:39 AM -- Updated: November 18th 2024 10:41 AM
Moga News : ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਧੜ ਨਾਲੋਂ ਵੱਖ ਹੋਇਆ ਨੌਜਵਾਨ ਦਾ ਸਿਰ, ਇੱਕ ਗੰਭੀਰ

Moga News : ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਧੜ ਨਾਲੋਂ ਵੱਖ ਹੋਇਆ ਨੌਜਵਾਨ ਦਾ ਸਿਰ, ਇੱਕ ਗੰਭੀਰ

Moga Accident News : ਦੇਰ ਰਾਤ ਲੰਘੀ ਰਾਤ ਮੋਗਾ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਨਜ਼ਦੀਕ ਪਿੰਡ ਧੂੜਕੋਟ ਰਣਸੀਹ ਲਿੰਕ ਰੋਡ 'ਤੇ ਤੇਜ਼ ਰਫਤਾਰ ਕਾਰ ਅਤੇ ਮੋਟਰਸਾਈਕਲ ਦਰਮਿਆਨ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ। ਭਿਆਨਕ ਹਾਦਸੇ ਵਿੱਚ 15 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ, ਜਦਕਿ ਦੂਸਰਾ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਹੈ।

ਮ੍ਰਿਤਕ ਨੌਜਵਾਨ ਦੇ ਚਾਚੇ ਕੁਲਦੀਪ ਸਿੰਘ ਮੇਰਾ ਭਤੀਜਾ ਜਸਪ੍ਰੀਤ ਸਿੰਘ ਅਤੇ ਉਸ ਦਾ ਸਾਥੀ ਦੋਵੇਂ ਦਸਵੀਂ ਕਲਾਸ ਦੇ ਵਿਦਿਆਰਥੀ ਸਨ ਅਤੇ ਉਹ ਦੇਰ ਸ਼ਾਮ ਨਿਹਾਲ ਸਿੰਘ ਵਾਲਾ ਤੋਂ ਕੁਝ ਜਰੂਰੀ ਵਸਤਾਂ ਅਤੇ ਦੁੱਧ ਲੈਣ ਲਈ ਜਾ ਰਹੇ ਸਨ ਕਿ ਪਿੰਡ ਦੇ ਹੀ ਰਹਿਣ ਵਾਲੇ ਇੱਕ ਨੌਜਵਾਨ ਨੇ ਤੇਜ਼ ਰਫਤਾਰ ਕਾਰ ਉਨ੍ਹਾਂ ਦੇ ਮੋਟਰਸਾਈਕਲ ਵਿੱਚ ਮਾਰ ਦਿੱਤੀ।


ਉਨ੍ਹਾਂ ਰੋਂਦੇ ਹੋਏ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਜਸਪ੍ਰੀਤ ਸਿੰਘ ਦਾ ਸਿਰ ਧੜ ਨਾਲੋਂ ਵੱਖ ਹੋ ਗਿਆ, ਜਦੋਂ ਕਿ ਉਸ ਦਾ ਸਾਥੀ ਕਰਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਸ ਮੌਕੇ ਪਰਿਵਾਰਿਕ ਮੈਂਬਰਾਂ ਨੇ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਇਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ।

ਇਸ ਮਾਮਲੇ ਸਬੰਧੀ SI ਮੰਗਲ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇਹ ਨੂੰ ਐਂਬੂਲੈਂਸ ਰਾਹੀਂ ਮੋਗਾ ਦੇ ਸਿਵਲ ਹਸਪਤਾਲ ਭੇਜਿਆ। ਉਨ੍ਹਾਂ ਨੇ ਦੱਸਿਆ ਕਿ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ, ਜਦਕਿ ਦੂਸਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ ਹੈ ਅਤੇ ਪੁਲਿਸ ਵੱਲੋਂ ਮ੍ਰਿਤਕ ਨੌਜਵਾਨਾਂ ਦੇ ਵਾਰਸਾਂ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕੀਤਾ ਜਾਵੇਗਾ।

- PTC NEWS

Top News view more...

Latest News view more...

PTC NETWORK