Car Accident in Moga : ਤੇਜ਼ ਰਫ਼ਤਾਰ ਕਾਰ ਦਾ ਕਹਿਰ, ਸਾਈਕਲ ਚਾਲਕ ਦੀ ਮੌਤ, 3 ਜ਼ਖ਼ਮੀ
Moga Car Accident : ਮੋਗਾ ਦੇ ਲਾਲ ਸਿੰਘ ਰੋਡ 'ਤੇ ਭਿਆਨਕ ਸੜਕ ਹਾਦਸੇ ਦੇ ਵਿੱਚ ਇੱਕ ਸਾਈਕਲ ਸਵਾਰ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਕਿ ਤੇਜ਼ ਰਫਤਾਰ ਕਾਰ ਨੇ ਈ-ਰਿਕਸ਼ਾ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਦੀ ਕੋਲੋਂ ਲੰਘ ਰਹੇ ਇੱਕ ਸਾਈਕਲ ਸਵਾਰ ਦੀ ਮੌਤ ਹੋ ਗਈ। ਸਮਾਜ ਸੇਵਾ ਸੁਸਾਇਟੀ ਵੱਲੋਂ ਜ਼ਖ਼ਮੀਆਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ।
ਮ੍ਰਿਤਕ ਬੂਟਾ ਸਿੰਘ ਦੇ ਮੁੰਡੇ ਨੇ ਕਿਹਾ ਕਿ ਉਸ ਦੇ ਪਿਤਾ, ਸਾਈਕਲ 'ਤੇ ਜਾ ਰਹੇ ਸੀ ਤਾਂ ਕਿਸੇ ਨੇ ਉਸ ਨੂੰ ਦੱਸਿਆ ਕਿ ਐਕਸੀਡੈਂਟ ਹੋਇਆ, ਜਦੋਂ ਮੈਂ ਉੱਥੇ ਜਾ ਕੇ ਦੇਖਿਆ ਤਾਂ ਮੇਰੇ ਪਿਤਾ ਜੀ ਜਖਮੀ ਹਾਲਤ ਵਿੱਚ ਸੀ। ਉਨ੍ਹਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਇਸ ਮੌਕੇ ਜ਼ਖ਼ਮੀ ਈ-ਰਿਕਸ਼ਾ ਚਾਲਕ ਨੇ ਕਿਹਾ ਕਿ ਐਕਸੀਡੈਂਟ ਹੋਇਆ ਹੈ ਪਰ ਮੈਨੂੰ ਕੁਝ ਵੀ ਪਤਾ ਨਹੀਂ ਲੱਗਿਆ ਕਿ ਕਿਸ ਚੀਜ਼ ਨਾਲ ਐਕਸੀਡੈਂਟ ਹੋਇਆ। ਉਧਰ, ਮੋਟਰਸਾਈਕਲ ਚਾਲਕ ਟੀਟੂ ਸਿੰਘ ਵਾਸੀ ਮੋਠਾਂ ਵਾਲੀ ਦਾ ਰਹਿਣ ਵਾਲੇ ਨੇ ਦੱਸਿਆ ਕਿ ਜਦੋਂ ਮੈਂ ਰੋਡ ਕਰਾਸ ਕਰ ਰਿਹਾ ਸੀ ਤਾਂ ਇੱਕ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਵਿੱਚ ਉਹ ਜ਼ਖਮੀ ਹੋ ਗਿਆ।
ਮੋਗਾ ਦੇ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਮੋਗਾ ਦੇ ਲਾਲ ਸਿੰਘ ਰੋਡ 'ਤੇ ਇੱਕ ਐਕਸੀਡੈਂਟ ਹੋਇਆ, ਜਿਸ ਵਿੱਚ ਚਾਰ ਲੋਕ ਗੰਭੀਰ ਜਖਮੀ ਹੋਏ ਹਨ। ਇਨ੍ਹਾਂ ਵਿੱਚੋਂ ਤਿੰਨ ਮਰੀਜ਼ ਸਿਵਲ ਹਸਪਤਾਲ ਵਿੱਚ ਆਏ ਹਨ ਅਤੇ ਇੱਕ ਦੀ ਮੌਤ ਹੋ ਗਈ ਹੈ, ਜਦਕਿ ਦੋ ਗੰਭੀਰ ਜ਼ਖਮੀ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
- PTC NEWS