GRAP Stage 3 In Delhi : ਹੁਣ ਦਿੱਲੀ-ਐਨਸੀਆਰ 'ਚ ਲਾਗੂ ਹੋਵੇਗਾ GRAP-3, ਜਾਣੋ ਕੀ ਹਨ ਪਾਬੰਦੀਆਂ, ਕਿਹੜੇ ਵਾਹਨਾਂ ’ਤੇ ਰੋਕ ?
GRAP Stage 3 In Delhi : ਦਿੱਲੀ ਦੀ ਹਵਾ ਦਿਨੋ-ਦਿਨ ਜ਼ਹਿਰੀਲੀ ਹੁੰਦੀ ਜਾ ਰਹੀ ਹੈ। ਵਧਦੇ ਹਵਾ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ। ਵੀਰਵਾਰ ਸਵੇਰੇ ਦਿੱਲੀ ਦਾ ਔਸਤ ਹਵਾ ਗੁਣਵੱਤਾ ਸੂਚਕ ਅੰਕ 426 ਸੀ। ਦਿੱਲੀ ਦੁਨੀਆ ਦਾ ਦੂਜਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਸੀ। ਦਿੱਲੀ ਦੀ ਹਵਾ ਦੀ ਗੁਣਵੱਤਾ ਵਿੱਚ ਗਿਰਾਵਟ ਦੇ ਬਾਵਜੂਦ ਹਵਾ ਗੁਣਵੱਤਾ ਪ੍ਰਬੰਧਨ ਲਈ ਕਮਿਸ਼ਨ ਨੇ ਸ਼ੁੱਕਰਵਾਰ ਤੋਂ ਰਾਜ ਵਿੱਚ GRAP-3 ਲਾਗੂ ਕੀਤਾ ਹੈ। GRAP ਦਾ ਪੜਾਅ III ਲਾਗੂ ਕੀਤਾ ਜਾਂਦਾ ਹੈ ਜਦੋਂ ਹਵਾ ਦੀ ਗੁਣਵੱਤਾ 401-450 ਦੀ ਰੇਂਜ ਵਿੱਚ ਗੰਭੀਰ ਹੋ ਜਾਂਦਾ ਹੈ।
ਦੱਸ ਦਈਏ ਕਿ ਇਸ ਨੂੰ 15 ਨਵੰਬਰ ਦਿਨ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਲਾਗੂ ਕੀਤਾ ਜਾਵੇਗਾ। ਸੀਏਕਿਊਐਮ (CAQM) ਨੇ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਜੀਆਰਪੀ ਦੇ ਤੀਜੇ ਪੜਾਅ ਤਹਿਤ ਉਸਾਰੀ ਅਤੇ ਢਾਹੁਣ ਦੇ ਕੰਮ 'ਤੇ ਮੁਕੰਮਲ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ ਉਸਾਰੀ ਸਮੱਗਰੀ ਲੈ ਕੇ ਜਾਣ ਵਾਲੇ ਵਾਹਨਾਂ 'ਤੇ ਪਾਬੰਦੀ ਰਹੇਗੀ। ਪੇਂਟਿੰਗ, ਪਾਲਿਸ਼ਿੰਗ ਅਤੇ ਵਾਰਨਿਸ਼ਿੰਗ ਨਾਲ ਜੁੜੇ ਕੰਮ 'ਤੇ ਪਾਬੰਦੀ ਹੋਵੇਗੀ। ਇਸ ਦੌਰਾਨ ਸੜਕ ਨਿਰਮਾਣ ਜਾਂ ਮੁਰੰਮਤ ਦੇ ਵੱਡੇ ਕੰਮ 'ਤੇ ਪਾਬੰਦੀ ਰਹੇਗੀ। ਕਿਸੇ ਵੀ ਤਰ੍ਹਾਂ ਦੇ ਨਿਰਮਾਣ ਕਾਰਜ ਨਾਲ ਸਬੰਧਤ ਮਲਬਾ ਚੁੱਕਣ 'ਤੇ ਪਾਬੰਦੀ ਹੋਵੇਗੀ।
ਇਸ ਪੜਾਅ ਤਹਿਤ ਸੀਮਿੰਟ, ਸੁਆਹ, ਇੱਟ, ਰੇਤ, ਪੱਥਰ ਆਦਿ ਵਰਗੇ ਧੂੜ ਪੈਦਾ ਕਰਨ ਵਾਲੀ ਸਮੱਗਰੀ ਦੀ ਲੋਡਿੰਗ ਅਤੇ ਅਨਲੋਡਿੰਗ 'ਤੇ ਪਾਬੰਦੀ ਹੋਵੇਗੀ। ਵੈਲਡਿੰਗ ਅਤੇ ਗੈਸ ਕਟਿੰਗ ਨਾਲ ਸਬੰਧਤ ਵੱਡੇ ਕੰਮਾਂ 'ਤੇ ਪਾਬੰਦੀ ਰਹੇਗੀ। ਪਾਣੀ ਦੀਆਂ ਨਵੀਆਂ ਲਾਈਨਾਂ ਵਿਛਾਉਣ, ਸੀਵਰੇਜ ਦੀਆਂ ਲਾਈਨਾਂ ਵਿਛਾਉਣ, ਨਿਕਾਸੀ ਅਤੇ ਜ਼ਮੀਨਦੋਜ਼ ਕੇਬਲਾਂ ਵਿਛਾਉਣ ਦੇ ਕੰਮ ’ਤੇ ਪਾਬੰਦੀ ਰਹੇਗੀ।
GRAP-3 ਦੇ ਕਿੰਨੇ ਪੜਾਅ ਹਨ?
- PTC NEWS