Mon, Oct 7, 2024
Whatsapp

ਕੈਪਟਨ ਦਾ ਦੌਰ ਖਤਮ, ਹੁਣ ਨਾਮ ਨਾ ਲਿਆ ਕਰੋ : ਵੜਿੰਗ

Reported by:  PTC News Desk  Edited by:  Pardeep Singh -- November 02nd 2022 01:53 PM
ਕੈਪਟਨ ਦਾ ਦੌਰ ਖਤਮ, ਹੁਣ ਨਾਮ ਨਾ ਲਿਆ ਕਰੋ : ਵੜਿੰਗ

ਕੈਪਟਨ ਦਾ ਦੌਰ ਖਤਮ, ਹੁਣ ਨਾਮ ਨਾ ਲਿਆ ਕਰੋ : ਵੜਿੰਗ

ਪਟਿਆਲਾ : ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਪਟਿਆਲਾ ਵਰਕਰਾਂ ਅਤੇ ਆਗੂਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਜਿਸ ਤਹਿਤ ਉਨ੍ਹਾਂ ਵੱਲੋਂ ਅੱਜ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਕਾਂਗਰਸੀ ਆਗੂਆਂ ਦੇ ਘਰਾਂ ਤੱਕ ਪਹੁੰਚ ਕੀਤੀ ਗਈ ਹੈ।

 ਇਸ ਮੌਕੇ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਨਾ ਲਿਆ ਕਰੋ ਕਿਉਂਕਿ ਉਹਨਾਂ ਦਾ ਦੌਰ ਖਤਮ ਹੋ ਗਿਆ ਹੈ ਖਤਮ ਹੋ ਗਿਆ ਹੋਵੇ ਉਸ ਬਾਰੇ ਗੱਲ ਕਰਨਾ ਠੀਕ ਨਹੀਂ ਹੈ। 
 ਰਾਜਾ ਵੜਿੰਗ ਦਾ ਕਹਿਣਾ ਹੈ ਕਿ ਨਿਗਮ ਚੋਣਾਂ ਨੂੰ ਲੈ ਕੇ ਸ਼ਹਿਰ ਦੇ ਸਮੂਹ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਨਿਗਮ ਚੋਣਾਂ ਲੜੇਗੀ ਅਤੇ ਪਾਰਟੀ ਵੱਡੀ ਲੀਡ ਨਾਲ ਜਿੱਤੇਗੀ।
 
ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਮੌਕਾ ਦੇ ਪਛਤਾ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਨੇ ਲੋਕਾਂ ਨਾਲ ਵੱਡੇ ਵਾਅਦੇ ਕੀਤੇ ਹਨ ਪਰ ਹੁਣ ਪੂਰੇ ਨਹੀ ਹੋ ਰਹੇ ਹਨ।



- PTC NEWS

Top News view more...

Latest News view more...

PTC NETWORK