Fri, Nov 1, 2024
Whatsapp

Canada Accuses India : ਭਾਰਤ ਕਰ ਰਿਹਾ ਸਾਈਬਰ ਜਾਸੂਸੀ, ਕੈਨੇਡਾ ਦਾ ਮੁੜ ਵੱਡਾ ਇਲਜ਼ਾਮ, ਫੌਜ ਦੀ ਵੈੱਬਸਾਈਟ 'ਤੇ ਵੀ ਹਮਲੇ ਦੀ ਆਖੀ ਗਈ ਗੱਲ

ਕੈਨੇਡਾ ਦੀ ਕਮਿਊਨੀਕੇਸ਼ਨ ਸਕਿਓਰਿਟੀ ਐਸਟੈਬਲਿਸ਼ਮੈਂਟ (ਸੀਐਸਈ) ਨੇ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਭਾਰਤ ਵਿਦੇਸ਼ਾਂ ਵਿੱਚ ਰਹਿ ਰਹੇ ਵੱਖਵਾਦੀਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਦੀ ਨਿਗਰਾਨੀ ਕਰਨ ਲਈ ਸਾਈਬਰ ਸਮਰੱਥਾ ਦੀ ਵਰਤੋਂ ਕਰ ਰਿਹਾ ਹੈ।

Reported by:  PTC News Desk  Edited by:  Aarti -- November 01st 2024 09:23 AM
Canada Accuses India : ਭਾਰਤ ਕਰ ਰਿਹਾ ਸਾਈਬਰ ਜਾਸੂਸੀ, ਕੈਨੇਡਾ ਦਾ ਮੁੜ ਵੱਡਾ ਇਲਜ਼ਾਮ, ਫੌਜ ਦੀ ਵੈੱਬਸਾਈਟ 'ਤੇ ਵੀ ਹਮਲੇ ਦੀ ਆਖੀ ਗਈ ਗੱਲ

Canada Accuses India : ਭਾਰਤ ਕਰ ਰਿਹਾ ਸਾਈਬਰ ਜਾਸੂਸੀ, ਕੈਨੇਡਾ ਦਾ ਮੁੜ ਵੱਡਾ ਇਲਜ਼ਾਮ, ਫੌਜ ਦੀ ਵੈੱਬਸਾਈਟ 'ਤੇ ਵੀ ਹਮਲੇ ਦੀ ਆਖੀ ਗਈ ਗੱਲ

Canada Accuses India : ਕੈਨੇਡਾ ਦੀ ਖੁਫੀਆ ਏਜੰਸੀ ਨੇ ਭਾਰਤ ਨੂੰ ਵੱਡੀ ਚੇਤਾਵਨੀ ਦਿੱਤੀ ਹੈ। ਇਸ ਏਜੰਸੀ ਦਾ ਕਹਿਣਾ ਹੈ ਕਿ ਭਾਰਤ ਵਿਦੇਸ਼ਾਂ ਵਿੱਚ ਖਾਲਿਸਤਾਨੀਆਂ ਨੂੰ ਟਰੈਕ ਕਰਨ ਲਈ ਸਾਈਬਰ ਤਕਨੀਕ ਦੀ ਵਰਤੋਂ ਕਰ ਰਿਹਾ ਹੈ। ਇਹ ਚੇਤਾਵਨੀ ਵੈਨਕੂਵਰ ਵਿੱਚ ਇੱਕ ਸਿੱਖ ਦੀ ਹੱਤਿਆ ਸਮੇਤ ਹਿੰਸਾ ਲਈ ਭਾਰਤੀ ਅਧਿਕਾਰੀ ਦੇ ਜ਼ਿੰਮੇਵਾਰ ਹੋਣ ਦੇ ਦੋਸ਼ਾਂ ਤੋਂ ਇੱਕ ਦਿਨ ਬਾਅਦ ਆਈ ਹੈ। 

ਕੈਨੇਡਾ ਦੀ ਕਮਿਊਨੀਕੇਸ਼ਨ ਸਕਿਓਰਿਟੀ ਐਸਟੈਬਲਿਸ਼ਮੈਂਟ (ਸੀਐਸਈ) ਨੇ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਭਾਰਤ ਵਿਦੇਸ਼ਾਂ ਵਿੱਚ ਰਹਿ ਰਹੇ ਵੱਖਵਾਦੀਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਦੀ ਨਿਗਰਾਨੀ ਕਰਨ ਲਈ ਸਾਈਬਰ ਸਮਰੱਥਾ ਦੀ ਵਰਤੋਂ ਕਰ ਰਿਹਾ ਹੈ। ਇਸ ਤੋਂ ਇਲਾਵਾ ਕੈਨੇਡੀਅਨ ਸਰਕਾਰੀ ਨੈੱਟਵਰਕਾਂ 'ਤੇ ਸਾਈਬਰ ਹਮਲੇ ਦੀ ਗੱਲ ਵੀ ਸਾਹਮਣੇ ਆਈ ਹੈ।


ਸੀਐਸਈ ਚੀਫ਼ ਕੈਰੋਲਿਨ ਜ਼ੇਵੀਅਰ ਨੇ ਇੱਕ ਨਿਊਜ਼ ਕਾਨਫਰੰਸ ਦੌਰਾਨ ਕਿਹਾ ਕਿ ਇਹ ਸਪੱਸ਼ਟ ਹੈ ਕਿ ਅਸੀਂ ਭਾਰਤ ਨੂੰ ਇੱਕ ਉਭਰਦੇ ਸਾਈਬਰ ਖਤਰੇ ਵਜੋਂ ਦੇਖ ਰਹੇ ਹਾਂ। ਰਿਪੋਰਟ ਵਿੱਚ, ਉਸਦੀ ਏਜੰਸੀ ਨੇ ਇਸ ਗਤੀਵਿਧੀ ਨੂੰ ਕੈਨੇਡਾ ਅਤੇ ਭਾਰਤ ਦੇ ਦੁਵੱਲੇ ਸਬੰਧਾਂ ਵਿੱਚ ਦਰਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। 

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਦੇ ਇਲਜ਼ਾਮਾਂ ਤੋਂ ਬਾਅਦ ਇੱਕ ਭਾਰਤ-ਪੱਖੀ ਹੈਕਟਿਵਿਸਟ ਸਮੂਹ ਨੇ ਡੀਡੀਓਐਸ ਹਮਲੇ ਕੀਤੇ। ਇਸ ਦੇ ਜ਼ਰੀਏ, ਔਨਲਾਈਨ ਟ੍ਰੈਫਿਕ ਵਿੱਚ ਕਾਫ਼ੀ ਵਾਧਾ ਹੋਇਆ ਸੀ, ਜਿਸ ਨਾਲ ਉਪਭੋਗਤਾਵਾਂ ਲਈ ਇਸਦਾ ਉਪਯੋਗ ਕਰਨਾ ਮੁਸ਼ਕਿਲ ਹੋ ਗਿਆ ਸੀ। ਇਸ ਵਿੱਚ ਫੌਜ ਦੀ ਜਨਤਕ ਵੈੱਬਸਾਈਟ ਸਮੇਤ ਕਈ ਕੈਨੇਡੀਅਨ ਵੈੱਬਸਾਈਟਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਮੰਗਲਵਾਰ ਨੂੰ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਓਟਵਾ ਨੇ ਇੱਕ ਵੱਡੀ ਕਾਰਵਾਈ ਦੀ ਖੋਜ ਕੀਤੀ ਹੈ। ਇਸ ਤਹਿਤ ਮੋਦੀ ਸਰਕਾਰ ਕੈਨੇਡੀਅਨ ਖਾਲਿਸਤਾਨੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਹਾਊਸ ਆਫ ਕਾਮਨਜ਼ ਦੀ ਜਨਤਕ ਸੁਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਕਮੇਟੀ ਦੇ ਸਾਹਮਣੇ ਬਿਆਨ ਦਿੰਦੇ ਹੋਏ ਉਪ ਵਿਦੇਸ਼ ਮੰਤਰੀ ਡੇਵਿਡ ਮੌਰੀਸਨ ਨੇ ਵਾਸ਼ਿੰਗਟਨ ਪੋਸਟ ਦੀ ਇਕ ਖਬਰ ਦੀ ਪੁਸ਼ਟੀ ਕੀਤੀ।

ਇਸ ਖ਼ਬਰ ਮੁਤਾਬਕ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕੈਨੇਡੀਅਨ ਸਿੱਖਾਂ ਨੂੰ ਡਰਾਉਣ-ਧਮਕਾਉਣ ਅਤੇ ਇੱਥੋਂ ਤੱਕ ਕਿ ਕਤਲ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਦੱਸਿਆ ਗਿਆ ਹੈ। ਪੋਸਟ ਨੇ ਇੱਕ ਬੇਨਾਮ ਸੀਨੀਅਰ ਕੈਨੇਡੀਅਨ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਸ਼ਾਹ ਨੇ 2023 ਵਿੱਚ ਨਿੱਝਰ ਦੀ ਹੱਤਿਆ ਸਮੇਤ ਖੁਫੀਆ ਜਾਣਕਾਰੀ ਇਕੱਠੀ ਕਰਨ ਅਤੇ ਹਮਲਿਆਂ ਦੀ ਇੱਕ ਮੁਹਿੰਮ ਨੂੰ ਅਧਿਕਾਰਤ ਕੀਤਾ ਸੀ।

ਇਹ ਵੀ ਪੜ੍ਹੋ : Nepal ਨੇ ਚੀਨੀ ਕੰਪਨੀ ਨੂੰ ਦਿੱਤਾ ਵਿਵਾਦਿਤ ਨਕਸ਼ੇ ਵਾਲੇ ਨੋਟ ਛਾਪਣ ਦਾ ਠੇਕਾ, ਛਾਪੀਆਂ ਜਾਣਗੀਆਂ 3 ਕਰੋੜ ਕਾਪੀਆਂ, ਭਾਰਤ ਨਾਲ ਵਧੇਗਾ ਤਣਾਅ?

- PTC NEWS

Top News view more...

Latest News view more...

PTC NETWORK