Canada US as 51st State : ਕੀ ਟਰੂਡੋ ਦੇ ਅਸਤੀਫੇ ਮਗਰੋਂ ਕੈਨੇਡਾ ਬਣੇਗਾ ਅਮਰੀਕਾ ਦਾ '51ਵਾਂ ਰਾਸ਼ਟਰ' ? ਟਰੰਪ ਨੇ ਮੁੜ ਦੁਹਰਾਈ ਪੇਸ਼ਕਸ਼
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਰਕਾਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਟਰੂਡੋ ਪਿਛਲੇ ਕਈ ਦਿਨਾਂ ਤੋਂ ਦੇਸ਼ 'ਚ ਆਪਣੇ ਖਿਲਾਫ ਬਣ ਰਹੇ ਮਾਹੌਲ ਨੂੰ ਬਦਲਣ 'ਚ ਅਸਫਲ ਰਹੇ ਹਨ। ਵਿਰੋਧੀ ਨੇਤਾਵਾਂ ਦੇ ਨਾਲ-ਨਾਲ ਉਸ ਦੀ ਆਪਣੀ ਲਿਬਰਲ ਪਾਰਟੀ ਦੇ ਕਈ ਮੈਂਬਰਾਂ ਨੇ ਵੀ ਉਸ ਵਿਰੁੱਧ ਆਵਾਜ਼ ਉਠਾਈ।
ਸੋਮਵਾਰ ਨੂੰ ਆਖਿਰਕਾਰ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਨਾਲ-ਨਾਲ ਲਿਬਰਲ ਪਾਰਟੀ ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਅਜਿਹੇ ਮਾੜੇ ਸਮੇਂ ਵਿੱਚ ਵਿਰੋਧੀ ਜ਼ਰੂਰ ਮਿਹਣੇ ਮਾਰਨਗੇ। ਅਜਿਹੇ 'ਚ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਨੇ ਵੀ ਇਸ ਖਬਰ 'ਤੇ ਪ੍ਰਤੀਕਿਰਿਆ ਦਿੱਤੀ ਹੈ। ਇਸ ਮੌਕੇ ਟਰੰਪ ਨੇ ਇਕ ਵਾਰ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦਾ ਸੁਝਾਅ ਦਿੱਤਾ ਸੀ।
ਸੋਮਵਾਰ ਨੂੰ ਟਰੂਥ ਸੋਸ਼ਲ 'ਤੇ ਇੱਕ ਪੋਸਟ ਵਿੱਚ, ਟਰੰਪ ਨੇ ਕਿਹਾ ਕਿ ਕੈਨੇਡੀਅਨ ਇਸ ਪ੍ਰਸਤਾਵ ਨੂੰ ਪਸੰਦ ਕਰਨਗੇ। ਟਰੰਪ ਨੇ ਇਹ ਵੀ ਕਿਹਾ ਕਿ ਕੈਨੇਡਾ ਨੂੰ ਅਮਰੀਕਾ ਨਾਲ ਮਿਲ ਕੇ ਬਹੁਤ ਲਾਭ ਹੋ ਸਕਦਾ ਹੈ। ਟਰੰਪ ਨੇ ਲਿਖਿਆ, "ਅਮਰੀਕਾ ਹੁਣ ਵੱਡੇ ਵਪਾਰਕ ਘਾਟੇ ਅਤੇ ਸਬਸਿਡੀਆਂ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਜਸਟਿਨ ਟਰੂਡੋ ਨੂੰ ਇਹ ਪਤਾ ਸੀ ਅਤੇ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ,"। ਟਰੰਪ ਨੇ ਅੱਗੇ ਲਿਖਿਆ ਕਿ ਜੇਕਰ ਕੈਨੇਡਾ ਅਮਰੀਕਾ ਵਿੱਚ ਸ਼ਾਮਲ ਹੁੰਦਾ ਹੈ, ਤਾਂ ਉਹ ਉਨ੍ਹਾਂ 'ਤੇ ਕੋਈ ਟੈਰਿਫ ਨਹੀਂ ਲਗਾਏਗਾ ਅਤੇ ਰੂਸ ਅਤੇ ਚੀਨ ਦੇ ਖਤਰਿਆਂ ਤੋਂ ਕੈਨੇਡਾ ਦੀ ਰੱਖਿਆ ਕਰੇਗਾ। ਉਸ ਨੇ ਲਿਖਿਆ, "ਇਕੱਠੇ ਅਸੀਂ ਇੱਕ ਮਹਾਨ ਦੇਸ਼ ਬਣਾਂਗੇ।"
ਜ਼ਿਕਰਯੋਗ ਹੈ ਕਿ ਟਰੰਪ ਇਸ ਤੋਂ ਪਹਿਲਾਂ ਵੀ ਕਈ ਵਾਰ ਕੈਨੇਡਾ ਨੂੰ ਅਮਰੀਕਾ ਦਾ ਹਿੱਸਾ ਬਣਾਉਣ ਦੀ ਗੱਲ ਕਰ ਚੁੱਕੇ ਹਨ। ਟਰੰਪ ਨੇ ਇਹ ਗੱਲ ਪਿਛਲੇ ਮਹੀਨੇ ਅਮਰੀਕਾ 'ਚ ਟਰੂਡੋ ਨਾਲ ਹੋਈ ਬੈਠਕ 'ਚ ਪਹਿਲੀ ਵਾਰ ਕਹੀ ਸੀ। ਉਸ ਸਮੇਂ ਜਸਟਿਨ ਟਰੂਡੋ ਨੇ ਦਲੀਲ ਦਿੱਤੀ ਸੀ ਕਿ ਜੇਕਰ ਟਰੰਪ ਨੇ ਉਨ੍ਹਾਂ ਦੀ ਚਿਤਾਵਨੀ ਨੂੰ ਗੰਭੀਰਤਾ ਨਾਲ ਲਿਆ ਅਤੇ ਕੈਨੇਡਾ 'ਤੇ ਭਾਰੀ ਟੈਰਿਫ ਲਗਾਏ ਤਾਂ ਇਸ ਨਾਲ ਕੈਨੇਡਾ ਦੀ ਆਰਥਿਕਤਾ ਤਬਾਹ ਹੋ ਜਾਵੇਗੀ। ਇਸ 'ਤੇ ਟਰੰਪ ਨੇ ਕਿਹਾ ਸੀ ਕਿ ਇਸ ਤੋਂ ਬਚਣ ਲਈ ਉਹ ਟਰੂਡੋ ਨੂੰ ਅਮਰੀਕਾ ਦੇ ਨਵੇਂ ਸੂਬੇ ਕੈਨੇਡਾ ਦਾ 'ਗਵਰਨਰ' ਬਣਾ ਸਕਦੇ ਹਨ। ਉਦੋਂ ਤੋਂ ਟਰੰਪ ਨੂੰ ਕਈ ਵਾਰ ਇਹ ਮੁੱਦਾ ਉਠਾਉਂਦੇ ਦੇਖਿਆ ਗਿਆ ਹੈ।
ਇਹ ਵੀ ਪੜ੍ਹੋ : Earthquake Strike Nepal-Tibet Border : ਤਿੱਬਤ 'ਚ 6.8 ਤੀਬਰਤਾ ਦੇ ਭੂਚਾਲ ਨੇ ਮਚਾਈ ਤਬਾਹੀ, 50 ਲੋਕਾਂ ਦੀ ਮੌਤ, ਕਈ ਜ਼ਖਮੀ
- PTC NEWS