Canada SUV Tragedy : ਕੈਨੇਡਾ 'ਚ 'ਲੈਪੂ ਲੈਪੂ' ਤਿਉਹਾਰ ਦੌਰਾਨ ਖੌਫਨਾਕ ਹਾਦਸਾ, SUV ਨੇ ਕੁਚਲੇ ਲੋਕ, ਕਈਆਂ ਦੀ ਮੌਤ
Lapu Lapu Filipino Festival : ਕੈਨੇਡਾ ਦੇ ਵੈਨਕੂਵਰ ਵਿੱਚ ਆਯੋਜਿਤ ਲੈਪੂ ਲੈਪੂ ਫਿਲੀਪੀਨੋ ਫੈਸਟੀਵਲ (Lapu Lapu Festival) ਦੌਰਾਨ ਇੱਕ ਭਿਆਨਕ ਹਾਦਸਾ ਵਾਪਰਿਆ। ਤਿਉਹਾਰ ਦੌਰਾਨ ਇੱਕ ਤੇਜ਼ ਰਫ਼ਤਾਰ SUV ਭੀੜ ਵਿੱਚ ਵੱਜੀ, ਜਿਸ ਨਾਲ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਵੈਨਕੂਵਰ ਪੁਲਿਸ ਵਿਭਾਗ (VPD) ਦੇ ਅਨੁਸਾਰ, ਇਹ ਘਟਨਾ ਭਾਰਤੀ ਸਮੇਂ ਅਨੁਸਾਰ ਐਤਵਾਰ ਨੂੰ ਵਾਪਰੀ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਇਹ ਘਟਨਾ (ਕੈਨੇਡਾ ਸਮੇਂ ਅਨੁਸਾਰ) ਰਾਤ 8 ਵਜੇ ਤੋਂ ਬਾਅਦ ਕੂਵਰ ਦੇ ਈਸਟ 41ਵੇਂ ਐਵੇਨਿਊ ਅਤੇ ਫਰੇਜ਼ਰ ਸਟਰੀਟ ਦੇ ਨੇੜੇ ਸ਼ਨੀਵਾਰ ਵਾਪਰੀ।
ਪੁਲਿਸ ਨੇ ਐਸਯੂਵੀ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇੱਥੇ ਲੈਪੂ ਲੈਪੂ ਡੇ ਬਲਾਕ ਪਾਰਟੀ ਮਨਾਈ ਜਾ ਰਹੀ ਸੀ, ਜੋ ਕਿ ਫਿਲੀਪੀਨਜ਼ ਦੇ ਪਹਿਲੇ ਰਾਸ਼ਟਰੀ ਨਾਇਕ ਦੇ ਸਨਮਾਨ ਵਿੱਚ ਆਯੋਜਿਤ ਇੱਕ ਸਾਲਾਨਾ ਸਮਾਗਮ ਸੀ।
ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਘਟਨਾ ਦੀਆਂ ਵੀਡੀਓਜ਼
ਵੈਨਕੂਵਰ ਪੁਲਿਸ (Vancouver Police) ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਕਿਹਾ, "ਅੱਜ (ਸ਼ਨੀਵਾਰ) ਰਾਤ 8 ਵਜੇ ਤੋਂ ਠੀਕ ਬਾਅਦ, ਇੱਕ ਡਰਾਈਵਰ ਨੇ ਈ. 41ਵੇਂ ਐਵੇਨਿਊ ਅਤੇ ਫਰੇਜ਼ਰ ਦੇ ਨੇੜੇ ਇੱਕ ਸਟ੍ਰੀਟ ਫੈਸਟੀਵਲ (Street Festival) ਵਿੱਚ ਭੀੜ 'ਤੇ ਇੱਕ SUV ਚੜ੍ਹਾ ਦਿੱਤੀ, ਜਿਸ ਨਾਲ ਕਈ ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ। ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਹੋਰ ਜਾਂਚ ਜਾਰੀ ਹੈ।"
ਘਟਨਾ ਤੋਂ ਤੁਰੰਤ ਬਾਅਦ, ਮੌਕੇ ਤੋਂ ਕਈ ਭਿਆਨਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਏ। ਵੀਡੀਓ ਵਿੱਚ ਕਈ ਪੀੜਤ ਜ਼ਮੀਨ 'ਤੇ ਪਏ ਦਿਖਾਈ ਦੇ ਰਹੇ ਹਨ, ਜਿਨ੍ਹਾਂ ਵਿੱਚੋਂ ਕੁਝ ਮਰ ਚੁੱਕੇ ਸਨ ਜਾਂ ਗੰਭੀਰ ਜ਼ਖਮੀ ਸਨ। ਚਸ਼ਮਦੀਦਾਂ ਦੇ ਅਨੁਸਾਰ, ਜਦੋਂ ਉਹ ਸੜਕ 'ਤੇ ਪੈਦਲ ਜਾ ਰਿਹਾ ਸੀ ਤਾਂ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।Initial reports of several killed and over a dozen injured, after an SUV plowed into a closed-off street filled with people celebrating the Lapu Lapu Festival in Vancouver, Canada. pic.twitter.com/cLQQPfOMCq — OSINTdefender (@sentdefender) April 27, 2025
ਦੱਸ ਦਈਏ ਕਿ ਈਸਟ 43ਵੇਂ ਐਵੀਨਿਊ ਅਤੇ ਫਰੇਜ਼ਰ ਸਟਰੀਟ ਦੇ ਖੇਤਰ ਵਿੱਚ ਆਯੋਜਿਤ ਲੈਪੂ ਲੈਪੂ ਤਿਉਹਾਰ ਦਾ ਉਦੇਸ਼ ਫਿਲੀਪੀਨ ਵਿਰਾਸਤ ਦਾ ਉਤਸਵ ਮਨਾਉਣਾ ਸੀ, ਪਰ ਇਹ ਦੁਖਦਾਈ ਘਟਨਾ ਵਿੱਚ ਬਦਲ ਗਿਆ।
- PTC NEWS