Kajal And Eyeliner Bad Effect : ਕੀ ਰੋਜ਼ਾਨਾ ਕਾਜਲ ਅਤੇ ਆਈਲਾਈਨਰ ਲਗਾਉਣ ਨਾਲ ਅੱਖਾਂ ਨੂੰ ਪਹੁੰਚ ਸਕਦਾ ਹੈ ਨੁਕਸਾਨ ? , ਜਾਣੋ ਕਿਵੇਂ ਰੱਖਣਾ ਹੈ ਧਿਆਨ
Kajal And Eyeliner Bad Effect : ਅੱਖਾਂ 'ਤੇ ਕਾਜਲ ਅਤੇ ਆਈਲਾਈਨਰ ਲਗਾਉਣਾ ਇਕ ਆਮ ਬਿਊਟੀ ਰੁਟੀਨ ਦਾ ਹਿੱਸਾ ਹੈ, ਜੋ ਕਿ ਅੱਖਾਂ ਨੂੰ ਸੁੰਦਰ ਅਤੇ ਆਕਰਸ਼ਕ ਬਣਾਉਣ ਲਈ ਕੀਤਾ ਜਾਂਦਾ ਹੈ, ਜ਼ਿਆਦਾਤਰ ਲੜਕੀਆਂ ਰੋਜ਼ਾਨਾ ਕਾਜਲ ਅਤੇ ਆਈਲਾਈਨਰ ਦੀ ਵਰਤੋਂ ਕਰਦੀਆਂ ਹਨ। ਇਹ ਅੱਖਾਂ ਦੀ ਸੁੰਦਰਤਾ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਕਈ ਕੁੜੀਆਂ ਖਾਸ ਮੌਕਿਆਂ 'ਤੇ ਇਸ ਦੀ ਵਰਤੋਂ ਕਰਦੀਆਂ ਹਨ। ਪਰ ਕਈ ਔਰਤਾਂ ਇਸ ਦੀ ਰੋਜ਼ਾਨਾ ਵਰਤੋਂ ਕਰਦੀਆਂ ਹਨ। ਪਰ ਇਹ ਚੀਜ਼ਾਂ ਸੁੰਦਰਤਾ ਵਧਾਉਣ 'ਚ ਜ਼ਰੂਰ ਮਦਦ ਕਰਦੀਆਂ ਹਨ।
ਕਾਜਲ ਅਤੇ ਆਈਲਾਈਨਰ ਦੀ ਰੋਜ਼ਾਨਾ ਵਰਤੋਂ ਵੀ ਵਿਅਕਤੀ ਦੀਆਂ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਕਿਉਂਕਿ ਇਸ 'ਚ ਕਈ ਤਰ੍ਹਾਂ ਦੇ ਕੈਮੀਕਲ ਮੌਜੂਦ ਹੁੰਦੇ ਹਨ, ਜਿਨ੍ਹਾਂ ਦਾ ਅਸਰ ਵਿਅਕਤੀ ਦੀਆਂ ਅੱਖਾਂ 'ਤੇ ਦੇਖਣ ਨੂੰ ਮਿਲਦਾ ਹੈ। ਆਓ ਜਾਣਦੇ ਹਾਂ ਮਾਹਿਰਾਂ ਤੋਂ ਕੀ ਕਾਜਲ ਅਤੇ ਆਈਲਾਈਨਰ ਲਗਾਉਣ ਨਾਲ ਸਿਹਤ ਨੂੰ ਕੀ ਨੁਕਸਾਨ ਹੋ ਸਕਦਾ ਹੈ ਅਤੇ ਇਨ੍ਹਾਂ ਦੀ ਵਰਤੋਂ ਕਰਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਸਾਡੀਆਂ ਅੱਖਾਂ ਬਹੁਤ ਸੰਵੇਦਨਸ਼ੀਲ ਹੁੰਦੀਆਂ ਹਨ ਅਤੇ ਕਾਜਲ ਵਿੱਚ ਕੁਝ ਕੈਮੀਕਲ ਹੁੰਦੇ ਹਨ। ਇਸ ਲਈ ਇਸ ਨੂੰ ਦਿਨ ਭਰ ਲਗਾਉਣ ਜਾਂ ਜ਼ਿਆਦਾ ਮਾਤਰਾ 'ਚ ਲਗਾਉਣ ਨਾਲ ਦਰਦ ਦੇ ਨਾਲ-ਨਾਲ ਅੱਖਾਂ ਦੀ ਖੁਸ਼ਕੀ ਅਤੇ ਲਾਲੀ ਵੀ ਹੋ ਸਕਦੀ ਹੈ। ਕੁਝ ਘੰਟਿਆਂ ਲਈ ਹੀ ਕਾਜਲ ਲਗਾਉਣ ਦੀ ਕੋਸ਼ਿਸ਼ ਕਰੋ ਅਤੇ ਉਹ ਵੀ ਚੰਗੀ ਗੁਣਵੱਤਾ ਵਾਲੀ, ਜੇਕਰ ਅੱਖਾਂ ਵਿੱਚ ਦਰਦ ਹੋਵੇ, ਅੱਖਾਂ ਵਿੱਚ ਲਾਲੀ ਹੋਵੇ ਜਾਂ ਅੱਖਾਂ ਵਿੱਚ ਖਾਰਸ਼ ਹੋਵੇ ਤਾਂ ਕਾਜਲ ਲਗਾਉਣ ਤੋਂ ਬਚੋ।
ਇਹਨਾਂ ਚੀਜ਼ਾਂ ਦਾ ਧਿਆਨ ਰੱਖੋ
(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)
ਇਹ ਵੀ ਪੜ੍ਹੋਂ : Aloe Vera : ਐਲੋਵੇਰਾ 'ਚ ਇਹ 4 ਚੀਜ਼ਾਂ ਮਿਲਾਓ, ਚਮੜੀ ਨੂੰ ਚਮਕਦਾਰ ਬਣਾਉਣ ਵਾਲਾ ਬਣੇਗਾ ਸੀਰਮ, ਦੂਰ ਹੋਵੇਗੀ ਟੈਨਿੰਗ
- PTC NEWS