Moga News : ਮੋਗਾ 'ਚ ਇੱਕ ਵਪਾਰੀ ਨੇ ਗੋਲੀ ਮਾਰ ਕੇ ਜੀਵਨਲੀਲ੍ਹਾ ਕੀਤੀ ਸਮਾਪਤ
Businessman shoots Himself in Moga : ਮੋਗਾ ਦੇ ਗਰੀਨ ਫੀਲਡ ਕਲੋਨੀ ਦੇ ਰਹਿਣ ਵਾਲੇ ਇੱਕ ਕੇਬਲ ਕਾਰੋਬਾਰੀ ਨੇ ਆਪਣੇ ਆਪ ਨੂੰ ਅੱਜ ਤਕਰੀਬਨ ਲਗਭਗ 2 ਵਜੇ ਆਪਣੀ ਲਾਇਸੰਸੀ ਦੁਨਾਲੀ ਨਾਲ ਗੋਲੀ ਮਾਰ ਕੇ ਜੀਵਨਲੀਲ੍ਹਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਮੁਤਾਬਿਕ ਜਗਜੀਤ ਸਿੰਘ 58 ਸਾਲ ਪਿਛਲੇ 25 ਸਾਲਾਂ ਤੋਂ ਕੇਬਲ ਦਾ ਕੰਮ ਕਰ ਰਿਹਾ ਸੀ। ਉਸ ਨੇ ਅੱਜ ਆਪਣੀ ਪਤਨੀ ਨੂੰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਭੇਜਿਆ ਅਤੇ ਉਸ ਤੋਂ ਬਾਅਦ ਘਰ ਵਿੱਚ ਹੀ ਉੱਪਰ ਜਾ ਕੇ ਆਪਣੇ-ਆਪ ਨੂੰ ਗੋਲੀ ਮਾਰ ਲਈ। ਜਦੋਂ ਉਹ ਦੋ ਘੰਟਿਆਂ ਤੱਕ ਕੰਮ 'ਤੇ ਨਾ ਆਇਆ ਤਾਂ ਉਸ ਦੇ ਮੁੰਡਿਆਂ ਨੇ ਆ ਕੇ ਦੇਖਿਆ ਤਾਂ ਉੱਥੇ ਉਸ ਨੂੰ ਗੋਲੀ ਵੱਜੀ ਹੋਈ ਸੀ।
ਪੁਲਿਸ ਅਧਿਕਾਰੀਆਂ ਵੱਲੋਂ ਮੌਕੇ 'ਤੇ ਪਹੁੰਚ ਕੇ ਉਸ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਉਸਦੇ ਦੋ ਬੇਟੇ ਹਨ, ਜਿਹੜੇ ਕਿ ਵਿਦੇਸ਼ ਵਿੱਚ ਸੈਟਲ ਹਨ।
ਪੁਲਿਸ ਦਾ ਕੀ ਹੈ ਕਹਿਣਾ ?
ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਜਗਜੀਤ ਸਿੰਘ, ਜੋ ਕਿ ਗ੍ਰੀਨ ਫੀਡ ਕਲੋਨੀ ਵਿੱਚ ਰਹਿੰਦਾ ਹੈ ਅਤੇ ਕੇਬਲ ਦਾ ਕੰਮ ਕਰਦਾ ਹੈ। ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਅਸੀਂ ਮੌਕੇ 'ਤੇ ਪਹੁੰਚੇ ਅਤੇ ਜਾਂਚ ਕਰ ਰਹੇ ਹਾਂ ਕਿ ਗੋਲੀ ਵੱਜਣ ਦਾ ਕੀ ਕਾਰਨ ਸੀ। ਹਾਲਾਂਕਿ ਮੌਕੇ ਤੋਂ ਕੋਈ ਵੀ ਪੱਤਰ ਨਹੀਂ ਮਿਲਿਆ।
- PTC NEWS