Tue, Oct 15, 2024
Whatsapp

ਨਿੱਜੀ ਸਕੂਲ ਦੇ ਪ੍ਰਿੰਸੀਪਲ 'ਤੇ ਚੱਲੀਆਂ ਗੋਲੀਆਂ

Punjab News: ਬਟਾਲਾ ਦੇ ਇੱਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਦੇ ਉੱਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ।

Reported by:  PTC News Desk  Edited by:  Amritpal Singh -- October 14th 2024 12:43 PM
ਨਿੱਜੀ ਸਕੂਲ ਦੇ ਪ੍ਰਿੰਸੀਪਲ 'ਤੇ ਚੱਲੀਆਂ ਗੋਲੀਆਂ

ਨਿੱਜੀ ਸਕੂਲ ਦੇ ਪ੍ਰਿੰਸੀਪਲ 'ਤੇ ਚੱਲੀਆਂ ਗੋਲੀਆਂ

Punjab News: ਬਟਾਲਾ ਦੇ ਇੱਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਦੇ ਉੱਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਪ੍ਰਿੰਸੀਪਲ ਜਦੋਂ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਰਾਤ ਨੂੰ ਘਰ ਵਾਪਸ ਆ ਰਿਹਾ ਸੀ ਤਾਂ ਪਿੱਛੋਂ ਆ ਰਹੀ ਇੱਕ ਕਾਰ ਸਵਾਰ ਬਦਮਾਸ਼ਾਂ ਦੇ ਵੱਲੋਂ ਪ੍ਰਿੰਸੀਪਲ ਤੇ ਗੋਲੀਆਂ ਚਲਾਈਆਂ ਗਈਆਂ। ਜਿਸ ਦੇ ਕਾਰਨ ਪ੍ਰਿੰਸੀਪਲ ਵਾਲ-ਵਾਲ ਬਚ ਗਿਆ।

ਖਤਰੇ ਨੂੰ ਦੇਖਦੇ ਹੋਏ ਪ੍ਰਿੰਸੀਪਲ ਨੇ ਵੀ ਆਪਣੇ ਲਾਈਸੈਂਸ ਰਿਵਾਲਵਰ ਦੇ ਨਾਲ ਦੋ ਫਾਇਰ ਕੀਤੇ ਜਿਸ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਪ੍ਰਿੰਸੀਪਲ ਦੇ ਕੋਈ ਵੀ ਗੋਲੀ ਨਹੀਂ ਲੱਗੀ। ਪ੍ਰਿੰਸੀਪਲ ਦਾ ਕਹਿਣਾ ਹੈ ਕਿ ਇੱਕ ਗੋਲੀ ਉਸਦੀ ਖਿੜਕੀ ਤੇ ਅਤੇ ਦੂਸਰੀ ਗੋਲੀ ਸਾਈਡ ਗਲਾਸ ਤੇ ਲੱਗੀ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਹੁਣ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


ਸਕੂਲ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਦੋ ਸਾਲ ਪਹਿਲਾਂ ਉਸ ਨੂੰ ਜਾਨੋ ਮਾਰਨ ਦੀ ਧਮਕੀ ਮਿਲੀ ਸੀ। ਕਰੀਬ 10 ਲੱਖ ਰੁਪਏ ਦੀ ਰੰਗਦਾਰੀ ਦੇਣ ਦੇ ਲਈ ਕਿਹਾ ਸੀ। ਹਾਲਾਂਕਿ ਜਦੋਂ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਤਾਂ ਬਦਮਾਸ਼ਾਂ ਦੇ ਵੱਲੋਂ ਉਸਦੀ ਘਰ ਦੀ ਰੇਕੀ ਕੀਤੀ ਗਈ। ਜੋ ਕਿ ਸੀਸੀਟੀਵੀ 'ਚ ਵੀ ਕੈਦ ਹੋ ਗਈ। ਜੋ ਸੀਸੀਟੀਵੀ ਪ੍ਰਿੰਸੀਪਲ ਦੇ ਵੱਲੋਂ ਦਿਖਾਈ ਗਈ ਹੈ ਉਸ ਦੇ ਵਿੱਚ ਇੱਕ ਬਦਮਾਸ਼ ਰਾਤ ਨੂੰ ਘਰ ਦੇ ਬਾਹਰ ਰੇਕੀ ਕਰ ਰਿਹਾ ਤੇ ਪ੍ਰਿੰਸੀਪਲ ਦੇ ਗੇਟ ਦੇ ਅੰਦਰ ਝਾਕੀਆਂ ਮਾਰ ਕੇ ਵੀ ਦੇਖਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਉਸਦੇ ਹੱਥ ਦੇ ਵਿੱਚ ਪਿਸਤੋਲ ਵੀ ਫੜਿਆ ਹੋਇਆ। ਇਸ ਦੀ ਸ਼ਿਕਾਇਤ ਵੀ ਪ੍ਰਿੰਸੀਪਲ ਦੇ ਵੱਲੋਂ ਪੁਲਿਸ ਨੂੰ ਦਿੱਤੀ ਗਈ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਉਸ ਤੇ ਜਾਨਲੇਵਾ ਹਮਲਾ ਹੋਇਆ ਹੈ।

- PTC NEWS

Top News view more...

Latest News view more...

PTC NETWORK