BSNL Smartphone : BSNL ਕੰਪਨੀ ਜਲਦ ਹੀ ਲਾਂਚ ਕਰੇਗੀ ਨਵਾਂ 5G ਸਮਾਰਟਫੋਨ, ਜਾਣੋ ਫੋਨ ਦੀਆਂ ਵਿਸ਼ੇਸ਼ਤਾਵਾਂ ਤੇ ਕੀਮਤ ਬਾਰੇ
BSNL New Upcoming Smartphone : BSNL ਕੰਪਨੀ ਭਾਰਤ ਦੀ ਸਭ ਤੋਂ ਵਧੀਆ ਅਤੇ ਪੁਰਾਣੀ ਟੈਲੀਕਾਮ ਕੰਪਨੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੰਪਨੀ ਨੇ ਹਾਲ ਹੀ 'ਚ ਇੱਕ ਨਵਾਂ 5G ਸਮਾਰਟਫੋਨ ਲਾਂਚ ਕਰਨ ਦਾ ਐਲਾਨ ਕੀਤਾ ਹੈ। ਅਸੀਂ ਤੁਹਾਨੂੰ ਇਸ ਫੋਨ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਤਾਂ ਆਓ ਜਾਣਦੇ ਹਾਂ ਇਸ ਫੋਨ ਦੀਆਂ ਵਿਸ਼ੇਸ਼ਤਾਵਾਂ ਅਤੇ ਕੀਮਤ ਬਾਰੇ।
BSNL ਕੰਪਨੀ ਜਲਦ ਹੀ ਲਾਂਚ ਕਰੇਗੀ ਨਵਾਂ 5G ਸਮਾਰਟਫੋਨ :
ਅੱਜ ਅਸੀਂ ਜਿਸ BSNL ਸਮਾਰਟਫੋਨ ਦੀ ਗੱਲ ਕਰ ਰਹੇ ਹਾਂ ਉਹ BSNL 5G ਸਮਾਰਟਫੋਨ ਹੈ। ਦਸ ਦਈਏ ਕਿ ਇਸ ਫੋਨ 'ਚ 5.4 ਇੰਚ ਦੀ ਡਿਸਪਲੇ ਹੈ ਜੋ 120Hz ਦਾ ਰਿਜ਼ੋਲਿਊਸ਼ਨ ਦੇਣ ਦੇ ਸਮਰੱਥ ਹੈ। ਕੰਪਨੀ ਇਸ ਫੋਨ ਨੂੰ ਤਿੰਨ ਵੱਖ-ਵੱਖ ਵੇਰੀਐਂਟ 'ਚ ਲਾਂਚ ਕਰਨ ਜਾ ਰਹੀ ਹੈ। 4GB ਰੈਮ ਅਤੇ 64GB ਇੰਟਰਨਲ ਸਟੋਰੇਜ ਤੋਂ ਇਲਾਵਾ ਇਸ ਫੋਨ 'ਚ 128GB ਅਤੇ 256GB ਇੰਟਰਨਲ ਸਟੋਰੇਜ ਦਿੱਤੀ ਜਾਵੇਗੀ।
ਕਿਵੇਂ ਹੋਵੇਗਾ ਫੋਨ ਦਾ ਕੈਮਰਾ?
BSNL ਦੁਆਰਾ ਲਾਂਚ ਕੀਤੇ ਜਾਣ ਵਾਲੇ ਇਸ 5G ਸਮਾਰਟਫੋਨ 'ਚ 100 ਮੈਗਾਪਿਕਸਲ ਦਾ ਮੁੱਖ ਕੈਮਰਾ ਹੋਵੇਗਾ। ਇਸ ਤੋਂ ਇਲਾਵਾ ਵੀਡੀਓ ਕਾਲਿੰਗ ਲਈ ਇਸ ਫੋਨ ਦੇ ਅੰਦਰ 13 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾਵੇਗਾ ਅਤੇ ਇਸ ਫੋਨ 'ਚ 4K ਵੀਡੀਓ ਆਸਾਨੀ ਨਾਲ ਰਿਕਾਰਡ ਕੀਤਾ ਜਾ ਸਕਦਾ ਹੈ। ਮੀਡਿਆ ਰਿਪੋਰਟਾਂ ਮੁਤਾਬਕ ਕੰਪਨੀ ਇਸ ਫੋਨ ਨੂੰ ਅਗਲੇ ਸਾਲ ਅਪ੍ਰੈਲ 'ਚ ਲਾਂਚ ਕਰੇਗੀ।
ਕਿਵੇਂ ਹੋਵੇਗੀ ਫੋਨ ਦੀ ਬੈਟਰੀ?
BSNL ਦੇ ਇਸ ਸਮਾਰਟਫੋਨ 'ਚ 6000mAh ਦੀ ਪਾਵਰਫੁੱਲ ਬੈਟਰੀ ਦਿੱਤੀ ਜਾਵੇਗੀ, ਜਿਸ ਨੂੰ ਚਾਰਜ ਕਰਨ ਲਈ 65 ਵਾਟਸ ਦਾ ਫਾਸਟ ਚਾਰਜਰ ਦਿੱਤਾ ਜਾਵੇਗਾ। ਅਸੀਂ ਇਸ ਫ਼ੋਨ ਨੂੰ ਸਿਰਫ਼ 20 ਮਿੰਟਾਂ 'ਚ ਪੂਰੀ ਤਰ੍ਹਾਂ ਚਾਰਜ ਕਰ ਸਕਦੇ ਹਾਂ। ਇੱਕ ਵਾਰ ਚਾਰਜ ਹੋਣ 'ਤੇ ਅਸੀਂ ਪੂਰੇ ਦਿਨ ਲਈ ਇਸ ਫੋਨ ਦੀ ਵਰਤੋਂ ਕਰ ਸਕਦੇ ਹਾਂ, ਦੱਸਿਆ ਜਾ ਰਿਹਾ ਹੈ ਕਿ ਇਸ ਫੋਨ ਦੀ ਕੀਮਤ 2000 ਰੁਪਏ ਤੋਂ 7000 ਰੁਪਏ ਦੇ ਵਿਚਕਾਰ ਹੋਵੇਗੀ। ਇਸ ਫੋਨ ਬਾਰੇ ਅਜੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਇਹ ਵੀ ਪੜ੍ਹੋ : Shortest Train Journey : ਸਿਰਫ 9 ਮਿੰਟ ਦੀ ਦੂਰੀ ਅਤੇ ਕਿਰਾਇਆ 1155 ਰੁਪਏ, ਇਹ ਦੇਸ਼ ਦੀ ਸਭ ਤੋਂ ਛੋਟੀ ਰੇਲਗੱਡੀ
- PTC NEWS