BSF ਨੇ ਨਾਕਾਮ ਕੀਤੀ ਪਾਕਿ ਦੀ ਨਾਪਾਕ ਕੋਸ਼ਿਸ਼, ਭਾਰਤੀ ਸਰਹੱਦ 'ਚ ਹੈਰੋਇਨ ਸਪਲਾਈ ਕਰਦਾ ਚੀਨੀ ਡਰੋਨ ਕੀਤਾ ਕਾਬੂ
BSF recovered Heroin in Taran Taran : ਪਾਕਿਸਤਾਨ ਆਪਣੀਆਂ ਕੋਝੀਆਂ ਚਾਲਾਂ ਤੋਂ ਬਾਜ ਨਹੀਂ ਆ ਰਿਹਾ। ਹੁਣ ਪਾਕਿਸਤਾਨ ਵੱਲੋਂ ਇੱਕ ਵਾਰ ਫਿਰ ਭਾਰਤ ਦੇ ਤਰਨਤਾਰਨ ਦੀ ਸਰਹੱਦ 'ਚ ਚੀਨੀ ਡਰੋਨ ਰਾਹੀਂ ਹੈਰੋਇਨ ਸਪਲਾਈ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਬਾਰਡਰ ਸਿਕਿਓਰਿਟੀ ਫੋਰਸ (BSF) ਨੇ ਨਾਕਾਮ ਕਰ ਦਿੱਤਾ।
ਪਾਕਿਸਤਾਨ ਦੀ ਤਰਨਤਾਰਨ ਵਿੱਚ 'ਚ ਇਸ ਕੋਸ਼ਿਸ਼ ਨੂੰ ਬੀਐਸਐਫ ਵੱਲੋਂ ਅਸਫਲ ਕਰਦਿਆਂ ਡਰੋਨ ਤੇ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ। ਬੀਐਸਐਫ ਦੇ ਉਚ ਅਧਿਕਾਰੀਆਂ ਨੇ ਦੱਸਿਆ ਕਿ 1 ਸਤੰਬਰ ਨੂੰ ਸਵੇਰ ਦੇ ਸਮੇਂ ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿੱਚ ਇੱਕ ਡਰੋਨ ਦੀ ਮੌਜੂਦਗੀ ਬਾਰੇ ਬੀਐਸਐਫ ਦੇ ਖੁਫੀਆ ਵਿੰਗ ਦੀ ਇੱਕ ਵਿਸ਼ੇਸ਼ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਬੀਐਸਐਫ ਦੇ ਜਵਾਨਾਂ ਨੇ ਤੁਰੰਤ ਸ਼ੱਕੀ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ। ਇਹ ਤਲਾਸ਼ੀ ਸਵੇਰੇ 08:10 ਵਜੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਨੌਸ਼ਹਿਰਾ ਧੌਲਾ ਦੇ ਨਾਲ ਲੱਗਦੇ ਰਾਧਾ ਸੁਆਮੀ ਸਤਿਸੰਗ ਦੇ ਅਹਾਤੇ ਤੋਂ ਸ਼ੱਕੀ ਹੈਰੋਇਨ ਦੇ 01 ਪੈਕਟ (ਕੁੱਲ ਵਜ਼ਨ- 536 ਗ੍ਰਾਮ) ਸਮੇਤ 01 ਛੋਟਾ ਡਰੋਨ ਬਰਾਮਦ ਕੀਤਾ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਹੈਰੋਇਨ ਪੀਲੀ ਟੇਪ ਨਾਲ ਲਪੇਟੀ ਹੋਈ ਸੀ, ਜੋ ਕਿ ਪਲਾਸਟਿਕ ਦੀ ਇੱਕ ਰੋਸ਼ਨੀ ਵਾਲੀ ਸਟਿੱਕ ਨਾਲ ਸੀ। ਇਸਤੋਂ ਇਲਾਵਾ ਬਰਾਮਦ ਕੀਤੇ ਗਏ ਡਰੋਨ ਦੀ ਪਛਾਣ ਚੀਨ ਦੇ ਬਣੇ DJI MAVIC 3 ਕਲਾਸਿਕ ਵਜੋਂ ਹੋਈ ਹੈ।
- PTC NEWS