ਬੀਐਸਐਫ ਜਵਾਨਾਂ ਨੇ ਪਾਕਿਸਤਾਨੀ ਗੁਬਾਰੇ ਨੂੰ ਗੋਲੀ ਮਾਰ ਕੇ ਸੁੱਟਿਆ, ਜਾਂਚ ਆਰੰਭ
ਗੁਰਦਾਸਪੁਰ : ਜ਼ਿਲ੍ਹੇ ਗੁਰਦਾਸਪੁਰ ਅਧੀਨ ਬੀਐਸਐਫ ਦੀ ਚੌਂਤਰਾ ਬਾਰਡਰ ਆਊਟ ਪੋਸਟ ਉਤੇ ਪਾਕਿਸਤਾਨ ਵਾਲੇ ਪਾਸਿਓਂ ਆਉਂਦਾ ਗੁਬਾਰਾ ਦੇਖਿਆ ਗਿਆ। ਬੀਐਸਐਫ ਦੇ ਜਵਾਨਾਂ ਵੱਲੋਂ ਮੁਸਤੈਦੀ ਨਾਲ 6 ਰਾਊਂਡ ਤੇ ਇਕ ਇੱਲੂ ਲਾਈਟ ਬੰਬ ਦੇ ਫਾਇਰ ਕੀਤੇ ਗਏ। ਬੀਐਸਐਫ ਦੀ 58 ਬਟਾਲੀਅਨ ਦੀ ਬੀਓਪੀ ਚੌਂਤਰਾ 'ਤੇ ਤਾਇਨਾਤ ਜਵਾਨਾਂ ਵੱਲੋਂ ਸਰਹੱਦ 'ਤੇ ਉੱਡਦੇ ਪਾਕਿਸਤਾਨੀ ਗੁਬਾਰੇ ਨੂੰ ਗੋਲੀ ਮਾਰ ਕੇ ਹੇਠਾਂ ਸੁੱਟ ਕੇ ਇਸ ਸਬੰਧੀ ਜਾਂਚ ਆਰੰਭ ਕਰ ਦਿੱਤੀ ਹੈ।
ਅੰਤਰਰਾਸ਼ਟਰੀ ਸਰਹੱਦ ਤੋਂ 450 ਮੀਟਰ ਅੰਦਰ ਅਤੇ ਬਾਰਡਰ ਫੈਂਸਿੰਗ ਤੋਂ 80 ਮੀਟਰ ਦੂਰੀ ਤੋਂ ਮਿਲੇ ਗੁਬਾਰੇ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਵੱਲੋਂ ਸਰਹੱਦ 'ਤੇ ਡਿੱਗੇ ਪਾਕਿਸਤਾਨੀ ਗੁਬਾਰੇ ਦਾ ਜਾਇਜ਼ਾ ਲਿਆ ਗਿਆ। ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਬੀਓਪੀ ਚੌਂਤਰਾ ਦੀ ਸਰਹੱਦ 'ਤੇ ਤਾਇਨਾਤ ਬੀਐਸਐਫ ਦੇ ਜਵਾਨ ਜੋਗੇਸ਼ ਵੱਲੋਂ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤੀ ਖੇਤਰ ਵਿੱਚ ਅਸਮਾਨ ਰਾਹੀਂ ਦਾਖ਼ਲ ਹੋ ਰਹੀ ਚੀਜ਼ ਵੇਖੀ ਗਈ ਤੇ ਬੀਐਸਐਫ ਜਵਾਨਾਂ ਨੇ ਵਸਤੂ ਉਪਰ ਈਲੂ ਬੰਬ ਦਾਗ਼ਿਆ। ਇਸ ਤੋਂ ਉਪਰੰਤ ਬੀਐਸਐਫ ਦੇ ਜਵਾਨ ਰਾਮ ਚੰਦਰ ਵੱਲੋਂ 6 ਫਾਇਰ ਕਰਕੇ ਅਸਮਾਨ ਵਿੱਚ ਉੱਡਦੀ ਵਸਤੂ ਨੂੰ ਹੇਠਾਂ ਸੁੱਟ ਲਿਆ ਗਿਆ।
ਇਹ ਵੀ ਪੜ੍ਹੋ : ਐੱਸਜੀਪੀਸੀ ਦੇ ਪ੍ਰਧਾਨ ਦੀ ਚੋਣ ਅੱਜ, ਹਰਜਿੰਦਰ ਸਿੰਘ ਧਾਮੀ ਤੇ ਬੀਬੀ ਜਗੀਰ ਕੌਰ ਵਿਚਾਲੇ ਟੱਕਰ
ਇਸ ਤੋਂ ਬਾਅਦ ਵੇਖਿਆ ਗਿਆ ਕਿ ਇਹ ਪਾਕਿਸਤਾਨੀ ਗੁਬਾਰਾ ਸੀ। ਇਹ ਵੱਡੇ ਆਕਾਰ ਦਾ ਪਾਕਿਸਤਾਨੀ ਗੁਬਾਰਾ ਸੀ, ਜਿਸ ਸਬੰਧੀ ਜਾਂਚ ਆਰੰਭ ਕਰ ਦਿੱਤੀ ਗਈ ਹੈ। ਭਾਰਤੀ ਸਰਹੱਦ 'ਤੇ ਬੀਐਸਐਫ ਦੇ ਜਵਾਨ ਪੂਰੀ ਤਰ੍ਹਾਂ ਮੁਸਤੈਦ ਹਨ।
- PTC NEWS