ਧੀ ਦੇ ਇਤਰਾਜ਼ੋਗ ਵੀਡੀਓ ਦਾ ਵਿਰੋਧ ਕਰਨ 'ਤੇ ਬੀਐਸਐਫ ਜਵਾਨ ਨੂੰ ਉਤਾਰਿਆ ਮੌਤ ਦੇ ਘਾਟ
ਅਹਿਮਦਾਬਾਦ: ਗੁਜਰਾਤ ਦੇ ਨਡਿਆਦ 'ਚ ਆਪਣੀ ਬੇਟੀ ਦੀ ਵਾਇਰਲ ਹੋਈ ਇਤਰਾਜ਼ਯੋਗ ਵੀਡੀਓ ਦਾ ਵਿਰੋਧ ਕਰਨ 'ਤੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਜਵਾਨ ਨੂੰ ਕਥਿਤ ਤੌਰ 'ਤੇ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਅਤੇ ਇਸ ਮਾਮਲੇ 'ਚ 7 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸੂਤਰਾਂ ਅਨੁਸਾਰ ਬੀਐਸਐਫ ਜਵਾਨ ਮੇਲਜੀਭਾਈ ਵਾਘੇਲਾ ਪਿੰਡ ਚੱਕਲਾਸੀ ਵਿੱਚ ਕਥਿਤ ਤੌਰ ਉਤੇ ਵੀਡੀਓ ਆਨਲਾਈਨ ਪੋਸਟ ਕਰਨ ਵਾਲੇ 15 ਸਾਲਾ ਲੜਕੇ ਦੇ ਘਰ ਗਿਆ ਸੀ, ਜਿੱਥੇ ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਉਸ ਉਪਰ ਹਮਲਾ ਕੀਤਾ ਅਤੇ ਕੁੱਟਮਾਰ ਕੀਤੀ।
ਸੂਤਰਾਂ ਮੁਤਾਬਕ ਲੜਕੀ ਉਸੇ ਸਕੂਲ ਦੀ ਵਿਦਿਆਰਥਣ ਹੈ, ਜਿਸ 'ਚ ਲੜਕਾ ਪੜ੍ਹਦਾ ਹੈ ਅਤੇ ਦੋਵਾਂ 'ਚ ਪ੍ਰੇਮ ਸਬੰਧ ਸਨ ਪਰ ਲੜਕੇ ਨੇ ਲੜਕੀ ਦੀ ਇਕ ਇਤਰਾਜ਼ਯੋਗ ਵੀਡੀਓ ਆਨਲਾਈਨ ਪੋਸਟ ਕਰ ਦਿੱਤੀ ਜਿਸ ਤੋਂ ਬਾਅਦ ਬੀਐਸਐਫ ਜਵਾਨ ਆਪਣੇ ਪਰਿਵਾਰ ਨਾਲ ਲੜਕੇ ਦੇ ਪਰਿਵਾਰ ਨਾਲ ਗੱਲ ਕਰਨ ਲਈ ਗਿਆ।
ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਿਸ ਨੇ ਦਬੋਚਿਆ ਦੇਹਰਾਦੂਨ ਦਾ ਫੈਕਟਰੀ ਮਾਲਕ, ਨਸ਼ੀਲੀਆਂ ਗੋਲੀਆਂ ਦੀ ਖੇਪ ਬਰਾਮਦ
ਪੁਲਿਸ ਵੱਲੋਂ ਦਰਜ ਕੀਤੀ ਗਈ ਐਫਆਈਆਰ ਵਿੱਚ ਦੱਸਿਆ ਗਿਆ ਹੈ ਕਿ ਜਵਾਨ ਆਪਣੀ ਪਤਨੀ, ਦੋ ਪੁੱਤਰਾਂ ਅਤੇ ਭਤੀਜੇ ਨਾਲ ਲੜਕੀ ਦੇ ਘਰ ਗਿਆ ਸੀ ਪਰ ਉਸਦੇ ਪਰਿਵਾਰਕ ਮੈਂਬਰਾਂ ਨੇ ਉਸਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਲੋਕਾਂ ਨੇ ਉਸ ਦੇ ਪਰਿਵਾਰ 'ਤੇ ਹਮਲਾ ਕਰ ਦਿੱਤਾ। ਬੀਐਸਐਫ ਜਵਾਨ ਦੀ ਭੀੜ ਨੇ ਕੁੱਟਮਾਰ ਕੀਤੀ। ਇਸ ਦੌਰਾਨ ਉਸ ਦੀ ਮੌਤ ਹੋ ਗਈ। ਸੀਨੀਅਰ ਪੁਲਿਸ ਅਧਿਕਾਰੀ ਵੀ.ਆਰ. ਵਾਜਪਾਈ ਨੇ ਪੁਸ਼ਟੀ ਕੀਤੀ ਹੈ ਕਿ ਇਸ ਮਾਮਲੇ ਵਿੱਚ ਸੱਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
- PTC NEWS