UK MP Tanmanjeet Dhesi: ਬ੍ਰਿਟਿਸ਼ ਐਮ.ਪੀ. ਤਨਮਨਜੀਤ ਸਿੰਘ ਢੇਸੀ ਨੂੰ ਅੰਮ੍ਰਿਤਸਰ ਹਵਾਈ ਅੱਡੇ ’ਤੇ ਰੋਕਿਆ, ਜਾਣੋ ਕੀ ਹੈ ਪੂਰਾ ਮਾਮਲਾ
UK MP Tanmanjeet Dhesi: ਅੰਮ੍ਰਿਤਸਰ ਹਵਾਈ ਅੱਡੇ 'ਤੇ ਬ੍ਰਿਟਿਸ਼ ਐਮ.ਪੀ. ਨੂੰ ਰੋਕਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਬ੍ਰਿਟਿਸ਼ ਐਮ.ਪੀ. ਤਨਮਨਜੀਤ ਸਿੰਘ ਢੇਸੀ ਨੂੰ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ’ਤੇ ਤਕਰੀਬਨ 2 ਘੰਟਿਆਂ ਤੱਕ ਰੋਕਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਓਸੀਆਈ ਕਾਰਡ ਨਾ ਹੋਣ ਕਾਰਨ ਕਰਕੇ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕਿਆ ਗਿਆ ਸੀ।
ਦੱਸ ਦਈਏ ਕਿ ਕਾਗਜ਼ੀ ਕਾਰਵਾਈ ਕਾਰਨ ਬ੍ਰਿਟਿਸ਼ ਐਮ.ਪੀ. ਤਨਮਨਜੀਤ ਸਿੰਘ ਢੇਸੀ ਨੂੰ ਕਰੀਬ ਇਕ ਘੰਟੇ ਤੱਕ ਹਵਾਈ ਅੱਡੇ 'ਤੇ ਮੁਲਾਜ਼ਮਾਂ ਨੇ ਰੋਕਿਆ। ਹਾਲਾਂਕਿ ਈਮੇਲ ਰਾਹੀ ਕਾਰਡ ਮੰਗਵਾਉਣ ਤੋਂ ਬਾਅਦ ਬਾਹਰ ਆਉਣ ਦੀ ਇਜ਼ਾਜਤ ਮਿਲ ਗਈ ਸੀ। ਪਰ ਇਸ ਕਾਰਨ ਉਹ ਤਕਰੀਬਨ ਦੋ ਘੰਟੇ ਲਈ ਏਅਰਪੋਰਟ ਦੇ ਅੰਦਰ ਹੀ ਰੁਕੇ ਰਹੇ।
ਸਵੇਰੇ 9 ਵਜੇ ਦੇ ਕਰੀਬ ਅੰਮ੍ਰਿਤਸਰ ਪਹੁੰਚੇ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਬੇਨਤੀ ਕਰਦਿਆਂ ਪੁਸ਼ਟੀ ਕੀਤੀ ਕਿ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸਨੂੰ ਹਵਾਈ ਅੱਡੇ ਤੋਂ ਬਾਹਰ ਜਾਣ ਦੀ ਆਗਿਆ ਦੇਣ ਤੋਂ ਪਹਿਲਾਂ ਦੋ ਘੰਟੇ ਲਈ ਹਵਾਈ ਅੱਡੇ ਦੇ ਅੰਦਰ ਇੰਤਜ਼ਾਰ ਕੀਤਾ।
ਕੌਣ ਹਨ ਤਨਮਨਜੀਤ ਸਿੰਘ ਢੇਸੀ
ਕਾਬਿਲੇਗੌਰ ਹੈ ਕਿ ਤਨਮਨਜੀਤ ਸਿੰਘ ਢੇਸੀ ਸਲੋਹ ਤੋਂ ਲੇਬਰ ਸੰਸਦ ਮੈਂਬਰ ਹਨ ਅਤੇ 8 ਜੂਨ, 2017 ਤੋਂ ਲਗਾਤਾਰ ਸੰਸਦ ਮੈਂਬਰ ਹਨ। ਢੇਸੀ ਬਰਤਾਨੀਆ ਦੀ ਸੰਸਦ ਅਤੇ ਹੋਰ ਮੰਚਾਂ 'ਤੇ ਸਿੱਖ ਮੁੱਦਿਆਂ ਨੂੰ ਉਠਾਉਣ ਲਈ ਜਾਣੇ ਜਾਂਦੇ ਹਨ। ਉਹ ਘੱਟ ਗਿਣਤੀਆਂ ਦੀਆਂ ਚਿੰਤਾਵਾਂ ਲਈ ਵੀ ਆਵਾਜ਼ ਉਠਾਉਂਦਾ ਹੈ। ਉਹ ਵਰਤਮਾਨ ਵਿੱਚ ਇਸ ਦੇਸ਼ ਵਿੱਚ ਸ਼ੈਡੋ ਮੰਤਰੀ (ਰੇਲ) ਦੀ ਭੂਮਿਕਾ ਨਿਭਾ ਰਹੇ ਹਨ।
ਕੀ ਹੁੰਦਾ ਹੈ ਓਸੀਆਈ ਕਾਰਡ
ਓਸੀਆਈ ਦਾ ਫੁੱਲ ਫਾਰਮ ਓਵਰਸੀਜ਼ ਸਿਟੀਜਨ ਆਫ ਇੰਡੀਆ ਹੁੰਦਾ ਹੈ। ਇਹ ਇਮੀਗ੍ਰੇਸ਼ਨ ਸਥਿਤੀ ਦੀ ਇੱਕ ਕਿਸਮ ਹੈ ਜੋ ਭਾਰਤੀ ਮੂਲ ਦੇ ਪਾਸਪੋਰਟ ਰੱਖਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਵਿੱਚ ਰਹਿਣ, ਕੰਮ ਕਰਨ ਅਤੇ ਅਧਿਐਨ ਕਰਨ ਦੇ ਯੋਗ ਬਣਾਉਂਦੀ ਹੈ।
ਇਹ ਵੀ ਪੜ੍ਹੋ: MC and Nagar Panchayat Elections: ਪੰਜਾਬ 'ਚ ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦਾ ਐਲਾਨ, ਇੱਥੇ ਪੜ੍ਹੋ ਪੂਰੀ ਜਾਣਕਾਰੀ
- PTC NEWS