Wed, Nov 13, 2024
Whatsapp

ਲਾੜੇ ਦਾ ਨੱਕ ਪਸੰਦ ਨਾ ਆਉਣ 'ਤੇ ਲਾੜੀ ਦਾ ਵਿਆਹ ਤੋਂ ਇਨਕਾਰ !

Reported by:  PTC News Desk  Edited by:  Pardeep Singh -- December 08th 2022 02:38 PM
ਲਾੜੇ ਦਾ ਨੱਕ ਪਸੰਦ ਨਾ ਆਉਣ 'ਤੇ ਲਾੜੀ ਦਾ ਵਿਆਹ ਤੋਂ ਇਨਕਾਰ !

ਲਾੜੇ ਦਾ ਨੱਕ ਪਸੰਦ ਨਾ ਆਉਣ 'ਤੇ ਲਾੜੀ ਦਾ ਵਿਆਹ ਤੋਂ ਇਨਕਾਰ !

ਉਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਵਿੱਚ ਲਾੜੀ ਨੇ ਆਖਰੀ ਸਮੇਂ ਵਿਆਹ ਤੋਂ ਇਨਕਾਰ ਕਰ ਦਿੱਤਾ। ਤੁਸੀਂ ਵੀ ਲਾੜੀ ਦਾ ਬਹਾਨਾ ਜਾਣ ਕੇ ਹੈਰਾਨ ਹੋ ਜਾਓਗੇ। ਲਾੜੀ ਦਾ ਕਹਿਣਾ ਹੈ ਕਿ ਲਾੜੇ ਦਾ ਨੱਕ ਚਪਟੀ ਅਤੇ ਛੋਟਾ ਹੈ। ਇਸ ਲਈ ਉਹ ਇਸ ਮੁੰਡੇ ਨਾਲ ਵਿਆਹ ਨਹੀ ਕਰਵਾਏਗੀ। ਲਾੜੀ ਦੇ ਇਨਕਾਰ ਕਰਨ ਤੋਂ ਬਾਅਦ ਰਿਸ਼ਤੇਦਾਰਾਂ ਵੱਲੋਂ ਬਹੁਤ ਮਿੰਨਤਾਂ ਕੀਤੀਆ ਗਈਆ ਪਰ ਉਹ ਨਹੀ ਮੰਨੀ।

ਲਾੜੇ ਅਤੇ ਲਾੜੀ ਦੇ ਰਿਸ਼ਤੇਦਾਰਾਂ ਨੇ ਲਾੜੀ ਨਾਲ ਵਾਰਤਾ ਕੀਤੀ ਪਰ ਜਦੋਂ ਕੋਈ ਹੱਲ ਨਾ ਨਿਕਲਿਆ ਤਾਂ ਅੰਤ ਲਾੜੇ ਨੂੰ ਲਾੜੀ  ਨੂੰ ਵਿਹਾਉਣ ਤੋਂ ਬਿਨ੍ਹਾਂ ਹੀ ਵਾਪਸ ਜਾਣਾ ਪੈ ਗਿਆ। ਇਸੇ ਦੌਰਾਨ ਲਾੜੀ ਵੱਲੋਂ ਕੀਤੇ ਐਲਾਨ ਨਾਲ ਵਿਆਹ ਦੀਆਂ ਖੁਸ਼ੀਆਂ ਨੂੰ ਗ਼ਮ ਵਿੱਚ ਬਦਲ ਦਿੱਤਾ। ਲੜਕਾ ਅਤੇ ਲੜਕੀ ਪਰਿਵਾਰ ਵਾਲੇ ਦੋਵੇਂ ਹੈਰਾਨ ਰਹਿ ਗਏ।


ਅਸਲ 'ਚ ਜਿਵੇਂ ਹੀ ਲਾੜੀ ਦੇ ਸਹੇਲੀਆਂ ਨੇ ਲਾੜੇ ਨੂੰ ਦੇਖਿਆ ਤਾਂ ਲਾੜੇ ਦੇ ਨੱਕ 'ਤੇ ਚਰਚਾ ਸ਼ੁਰੂ ਹੋ ਗਈ। ਜਦੋਂ ਲਾੜੀ ਦੇ ਕੰਨਾਂ ਵਿੱਚ ਨੱਕ ਦੀ ਚਰਚਾ ਪਈ, ਤਾਂ ਉਸ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਲਾੜੀ ਦੀ ਸ਼ਿਕਾਇਤ ਸੀ ਕਿ ਲਾੜੇ ਦੀ ਨੱਕ ਛੋਟੀ ਅਤੇ ਚਪਟੀ ਹੈ। 

- PTC NEWS

Top News view more...

Latest News view more...

PTC NETWORK