Wed, May 7, 2025
Whatsapp

Lose Weight : ਪੇਟ ਦੀ ਵਾਧੂ ਚਰਬੀ ਨੂੰ ਘਟਾਉਣ ਲਈ ਰਾਮਬਾਣ ਹੈ ਇਹ ਦੇਸੀ ਸਬਜ਼ੀ

Bottle Gourd For Lose Weight : ਅੱਜਕਲ੍ਹ ਦੀ ਬਦਲਦੀ ਜੀਵਨ ਸ਼ੈਲੀ ਕਾਰਨ ਬਹੁਤੇ ਲੋਕ ਪੇਟ 'ਤੇ ਚਰਬੀ ਹੋਣ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਅਜਿਹੇ 'ਚ ਜੇਕਰ ਤੁਸੀਂ ਇਸ ਸਮੱਸਿਆ ਤੋਂ ਬਚਣਾ ਚਾਹੁੰਦੇ ਹੋ ਤਾਂ ਇਹ ਲੇਖ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ।

Reported by:  PTC News Desk  Edited by:  KRISHAN KUMAR SHARMA -- July 12th 2024 05:36 PM
Lose Weight : ਪੇਟ ਦੀ ਵਾਧੂ ਚਰਬੀ ਨੂੰ ਘਟਾਉਣ ਲਈ ਰਾਮਬਾਣ ਹੈ ਇਹ ਦੇਸੀ ਸਬਜ਼ੀ

Lose Weight : ਪੇਟ ਦੀ ਵਾਧੂ ਚਰਬੀ ਨੂੰ ਘਟਾਉਣ ਲਈ ਰਾਮਬਾਣ ਹੈ ਇਹ ਦੇਸੀ ਸਬਜ਼ੀ

Bottle Gourd For Lose Weight : ਅੱਜਕਲ੍ਹ ਦੀ ਬਦਲਦੀ ਜੀਵਨ ਸ਼ੈਲੀ ਕਾਰਨ ਬਹੁਤੇ ਲੋਕ ਪੇਟ 'ਤੇ ਚਰਬੀ ਹੋਣ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਅਜਿਹੇ 'ਚ ਜੇਕਰ ਤੁਸੀਂ ਇਸ ਸਮੱਸਿਆ ਤੋਂ ਬਚਣਾ ਚਾਹੁੰਦੇ ਹੋ ਤਾਂ ਇਹ ਲੇਖ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਕਿਉਂਕਿ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਸਬਜ਼ੀ ਬਾਰੇ ਦਸਾਂਗੇ, ਜਿਸ ਦਾ ਨਾਮ ਕੱਦੂ ਹੈ। ਦਸ ਦਈਏ ਕਿ ਕੱਦੂ ਨੂੰ ਉਬਾਲ ਕੇ ਉਸ ਦਾ ਸੇਵਨ ਕਰਨ ਨਾਲ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਤਾਂ ਜਾਣਦੇ ਹਾਂ ਕਿਵੇਂ...

ਕੱਦੂ ਖਾਣ ਦੇ ਫਾਇਦੇ : ਮਾਹਿਰਾਂ ਮੁਤਾਬਕ ਕੱਦੂ ਨੂੰ ਉਬਾਲ ਕੇ ਖਾਣ ਨਾਲ ਪੇਟ ਦੀ ਚਰਬੀ ਨੂੰ ਤੇਜ਼ੀ ਨਾਲ ਘਟਾਇਆ ਜਾ ਸਕਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਸੀ, ਏ, ਬੀ3, ਬੀ6, ਆਇਰਨ, ਪੋਟਾਸ਼ੀਅਮ, ਸੋਡੀਅਮ ਸਮੇਤ ਕਈ ਪੋਸ਼ਕ ਤੱਤ ਪਾਏ ਜਾਣਦੇ ਹਨ, ਜੋ ਭਾਰ ਘਟਾਉਣ ਦੇ ਨਾਲ-ਨਾਲ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਨਾਲ ਹੀ ਉਨ੍ਹਾਂ ਮੁਤਾਬਕ ਭਾਰ ਘਟਾਉਣ ਦਾ ਕੋਈ ਵੀ ਤਰੀਕਾ ਉਦੋਂ ਤੱਕ ਕਾਰਗਰ ਨਹੀਂ ਹੁੰਦਾ, ਜਦੋਂ ਤੱਕ ਇਹ ਨਿਯਮਤ ਕਸਰਤ ਅਤੇ ਸਿਹਤਮੰਦ ਜੀਵਨ ਸ਼ੈਲੀ ਦੇ ਨਾਲ ਨਾ ਹੋਵੇ। ਇਸ ਲਈ ਅੱਜ 'ਤੋਂ ਹੀ ਤੁਹਾਨੂੰ ਆਪਣੀ ਖੁਰਾਕ 'ਚ ਕੱਦੂ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਅਤੇ ਸਿਹਤਮੰਦ ਜੀਵਨ ਵੱਲ ਧਿਆਨ ਦੇਣ ਚਾਹੀਦਾ ਹੈ।


ਕੱਦੂ 'ਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ

ਵਿਟਾਮਿਨ ਸੀ : ਇਹ ਇੱਕ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਗੁਣ ਹੈ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ 'ਚ ਮਦਦ ਕਰਦਾ ਹੈ।

ਵਿਟਾਮਿਨ ਏ : ਮਾਹਿਰਾਂ ਮੁਤਾਬਕ ਇਹ ਅੱਖਾਂ ਦੀ ਰੌਸ਼ਨੀ ਅਤੇ ਚਮੜੀ ਦੀ ਸਿਹਤ ਲਈ ਬਹੁਤ ਜ਼ਰੂਰੀ ਹੁੰਦਾ ਹੈ।

 ਵਿਟਾਮਿਨ ਬੀ3, ਵਿਟਾਮਿਨ ਬੀ6 : ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਇਹ ਮੈਟਾਬੋਲਿਜ਼ਮ ਨੂੰ ਸੁਧਾਰਨ ਅਤੇ ਸਰੀਰ ਨੂੰ ਊਰਜਾ ਪ੍ਰਦਾਨ ਕਰਨ 'ਚ ਮਦਦ ਕਰਦੇ ਹਨ।

ਆਇਰਨ : ਇਹ ਖੂਨ 'ਚ ਹੀਮੋਗਲੋਬਿਨ ਦੇ ਪੱਧਰ ਨੂੰ ਬਣਾਈ ਰੱਖਣ 'ਚ ਮਦਦ ਕਰਦਾ ਹੈ।

ਪੋਟਾਸ਼ੀਅਮ ਅਤੇ ਸੋਡੀਅਮ : ਦੱਸਿਆ ਜਾਂਦਾ ਹੈ ਕਿ ਇਹ ਇਲੈਕਟ੍ਰੋਲਾਈਟ ਸੰਤੁਲਨ ਨੂੰ ਬਣਾਈ ਰੱਖਣ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹੈ।

ਭਾਰ ਘਟਾਉਣ 'ਚ ਕੱਦੂ ਦੀ ਮਹੱਤਤਾ : ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਕਦੂ 'ਚ ਘੱਟ ਮਾਤਰਾ 'ਚ ਕੈਲੋਰੀ ਪਾਈ ਜਾਂਦੀ ਹੈ। ਜੋ ਭਾਰ ਘਟਾਉਣ ਲਈ ਇੱਕ ਆਦਰਸ਼ ਭੋਜਨ ਬਣਾਉਂਦੀ ਹੈ। ਨਾਲ ਹੀ ਇਸ 'ਚ ਭਰਪੂਰ ਮਾਤਰਾ 'ਚ ਡਾਈਟਰੀ ਫਾਈਬਰ ਪਾਇਆ ਜਾਂਦਾ ਹੈ, ਜੋ ਪਾਚਨ ਕਿਰਿਆ ਨੂੰ ਬਿਹਤਰ ਬਣਾਉਣ 'ਚ ਮਦਦ ਕਰਦਾ ਹੈ। ਇਸ ਨਾਲ ਭੁੱਖ ਵੀ ਘੱਟ ਲੱਗਦੀ ਹੈ ਅਤੇ ਜ਼ਿਆਦਾ ਖਾਣ ਦੀ ਇੱਛਾ ਵੀ ਨਹੀਂ ਰਹਿੰਦੀ।

ਕੱਦੂ ਖਾਣ ਦੇ ਸਹੀ ਤਰੀਕੇ

ਉਬਲਿਆ ਹੋਇਆ ਕੱਦੂ : ਕੱਦੂ ਨੂੰ ਛੋਟੇ ਟੁਕੜਿਆਂ 'ਚ ਕੱਟੋ ਅਤੇ ਉਬਾਲੋ। ਫਿਰ ਉਸ 'ਚ ਥੋੜ੍ਹਾ ਜਿਹਾ ਨਮਕ ਅਤੇ ਕਾਲੀ ਮਿਰਚ ਮਿਲਾ ਕੇ ਖਾਧਾ ਜਾ ਸਕਦਾ ਹੈ। ਇਹ ਇੱਕ ਸਧਾਰਨ ਅਤੇ ਪ੍ਰਭਾਵਸ਼ਾਲੀ ਤਰੀਕਾ ਹੈ।

ਕੱਦੂ ਦਾ ਸੂਪ : ਉਬਲੇ ਹੋਏ ਕੱਦੂ ਨੂੰ ਮਿਲਾ ਕੇ ਸੂਪ ਬਣਾਓ। ਫਿਰ ਉਸ 'ਚ ਅਦਰਕ, ਲਸਣ ਅਤੇ ਹਰਾ ਧਨੀਆ ਮਿਲਾ ਕੇ ਸਵਾਦ ਅਤੇ ਪੋਸ਼ਣ ਨੂੰ ਵਧਾਇਆ ਜਾ ਸਕਦਾ ਹੈ।

ਕੱਦੂ ਦੀ ਸਮੂਦੀ : ਉਬਲੇ ਹੋਏ ਕੱਦੂ ਨੂੰ ਦਹੀਂ ਜਾਂ ਲੱਸੀ ਨਾਲ ਮਿਲਾ ਕੇ ਸਮੂਦੀ ਬਣਾਓ। ਇਹ ਤਾਜ਼ਗੀ ਭਰਪੂਰ ਅਤੇ ਪੌਸ਼ਟਿਕ ਹੈ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ। ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

- PTC NEWS

Top News view more...

Latest News view more...

PTC NETWORK